ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਜਿੱਥੇ ਆਮ ਲੋਕ ਇਨ੍ਹਾਂ ਸਡ਼ਕੀ ਹਾਦਸਿਆਂ ਦੌਰਾਨ ਆਪਣੀਆਂ ਜਾਨਾਂ ਗੁਆ ਰਹੇ ਹਨ , ਉੱਥੇ ਹੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੜਕੀ ਹਾਦਸਿਆਂ ਦੌਰਾਨ ਕਈ ਹਸਤੀਆਂ ਆਪਣੀਆਂ ਜਾਨਾਂ ਗੁਆ ਰਹੀਆਂ ਹਨ । ਹਾਲੇ ਲੋਕ ਸੜਕੀ ਹਾਦਸੇ ਦੌਰਾਨ ਜਾਨ ਗੁਆ ਬੈਠੇ ਦਿਲਜਾਨ ਤੇ ਦੀਪ ਸਿੱਧੂ ਨੂੰ ਭੁੱਲ ਨਹੀਂ ਪਾਏ ਸੀ , ਕਿ ਇਸੇ ਵਿਚਕਾਰ ਇਕ ਹੋਰ ਮਸ਼ਹੂਰ ਪੰਜਾਬੀ ਅਦਾਕਾਰ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ । ਜਿਸ ਦੇ ਚੱਲਦੇ ਉਨ੍ਹਾਂ ਦੀ ਗੱਡੀ ਦੇ ਪਰਖੱਚੇ ਉੱਡ ਚੁੱਕੇ ਹਨ ਤੇ ਉਨ੍ਹਾਂ ਦੀ ਗੱਡੀ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ।


ਨਵਰਾਜ ਹੰਸ ਨੇ ਹਾਦਸੇ ਦੀਆਂ ਤਸਵੀਰਾਂ ਨੂੰ ਸਾਂਝਿਆਂ ਕਰਦਿਆਂ ਲਿਖਿਆ ‘ਜਾਕੋ ਰਾਖੇ ਕਹੀਆਂ ਮਾਰ ਕੇ ਨਾ ਕੋਈ ” ਨਾਲ ਹੀ ਉਨ੍ਹਾਂ ਲਿਖਿਆ ‘ਪਰਸੋਂ ਮੈਂ ਪੰਜਾਬ ਵਿੱਚ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਵਾਹਿਗੁਰੂ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ …ਤੁਹਾਡੇ ਪਿਆਰ ਅਤੇ ਅਸੀਸਾਂ ਲਈ ਧੰਨਵਾਦ ਤੇ ਲਵ ਯੂ ਬਹੁਤ ਸਾਰਾ ਸਾਰਿਆਂ ਨੂੰ ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਇਸ ਹਾਦਸੇ ਵਿੱਚ ਨਵਰਾਜ ਹੰਸ ਬਾਲ ਬਾਲ ਬਚੇ ਨੇ , ਨਵਰਾਜ ਹੰਸ ਵੱਲੋਂ ਜਦੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਇਸ ਪੋਸਟ ਹੇਠਾਂ ਕੁਮੈਂਟ ਕਰਕੇ ਹੈਰਾਨਗੀ ਜ਼ਾਹਰ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿੱਚ ਨਵਰਾਜ ਹੰਸ ਨੇ ਰੇਂਜ ਰੋਵਰ ਗੱਡੀ ਖ਼ਰੀਦੀ ਸੀ ਤੇ ਇਸੇ ਗੱਡੀ ਵਿੱਚ ਉਹ ਬੈਠ ਕੇ ਕੀਤੇ ਜਾ ਰਹੇ ਸਨ ਕਿ ਉਸੇ ਸਮੇਂ ਇਹ ਹਾਦਸਾ ਵਾਪਰਿਆ ਹੈ । ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।