ਇਹ ਵਰਿੰਦਰ ਗੋਲਡੀ ਤੇ ਜਗਮੋਹਨ ਟੁੱਟ ਤਾਂ ਮੰਨ ਗਏ ਕਿ ਦੀਪ ਸਰਕਾਰੀ ਬੰਦਾ ਨਹੀਂ ਸੀ, ਇਮੋਸ਼ਨਲ ਸੀ। ਇਹ ਕਹਿੰਦੇ ਸੀ ਕਿ ਦੀਪ ਵਿਆਹਿਆ ਸੀ ਤੇ ਨਾਲ ਦੂਸਰੀ ਜ਼ਨਾਨੀ ਰੱਖੀ ਹੈ, ਹੁਣ ਕੁੜੀ ਸਪੱਸ਼ਟ ਕਰ ਗਈ ਕਿ ਦੀਪ ਤੇ ਓਹਦੀ ਪਤਨੀ 2011 ਤੋਂ ਅੱਡ ਅੱਡ ਰਹਿ ਰਹੇ ਸਨ। ਇਹ ਰਾਜੇਵਾਲ ਤੇ ਹੋਰ ਕਾਮਰੇਡਾਂ ਦੇ ਚਮਚੇ ਨੇਕੀ ਦੇ ਝੋਲੀਚੁੱਕ ਹਨ, ਨਾਲ ਇਨ੍ਹਾਂ ਦੇ ਅਮੋਲਕ ਸਿੰਘ ਫਰਿਜ਼ਨੋ ਹੁੰਦਾ ਤੇ ਇੱਕ ਰੈਫਰੈਂਡਮ ਗਿੱਲ। ਉਹਨੇ ਲੋਕਾਂ ਤੋਂ ਗਾਲ੍ਹਾਂ ਖਾ ਕੇ ਆਪਣਾ ਨਾਮ ਰੈਂਫਰੈਂਡਮ ਗਿੱਲ ਤੋਂ ਬਦਲ ਕੇ ਸਤਿਨਾਮ ਵਾਹਿਗੁਰੂ ਰੱਖ ਲਿਆ। ਹੁਣ ਇਹ ਟੋਲਾ ਆਪਣੀ ਇੱਜ਼ਤ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਹੈ। ਇਨ੍ਹਾਂ ਵੱਲੋਂ ਲਾਏ ਦੋਵੇਂ ਇਲਜ਼ਾਮ ੧. ਦੀਪ ਸਰਕਾਰੀ ਹੈ ੨. ਵਿਆਹੇ ਹੋਏ ਦੀਪ ਨੇ ਦੂਜੀ ਜ਼ਨਾਨੀ ਰੱਖੀ ਹੈ, ਝੂਠ ਨਿਕਲੇ ਹਨ। ਅਜਿਹੇ ਲੋਕਾਂ ਨੂੰ ਹੁਣ ਡੁੱਬ ਕੇ ਮਰ ਜਾਣਾ ਚਾਹੀਦਾ।
ਦੀਪ ਸਿੱਧੂ ਦੀ ਸੜਕ ਹਾਦਸੇ ’ਚ ਹੋਈ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ, ਇਨ੍ਹਾਂ ’ਚ ਕੁਝ ਰਹੱਸਾਂ ’ਤੇ ਰੀਨਾ ਰਾਏ ਨੇ ਖੁਲਾਸਾ ਕੀਤਾ ਹੈ। ਇਕ ਚੈਨਲ ਨੂੰ ਦਿੱਤੇ ਗਏ ਇੰਟਰਵਿਊ ’ਚ ਦੀਪ ਸਿੱਧੂ ਦੀ ਮੰਗੇਤਰ ਹੋਣ ਦੇ ਦਾਅਵੇ ਕਰਨ ਵਾਲੀ ਰੀਨਾ ਰਾਏ ਦਾ ਕਹਿਣਾ ਹੈ ਕਿ ਜਦੋਂ ਸੜਕ ਹਾਦਸਾ ਹੋਇਆ ਤਾਂ ਉਹ ਦੀਪ ਸਿੱਧੂ ਦੇ ਨਾਲ ਮੌਜੂਦ ਸੀ। ਹਾਦਸੇ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਅਮਰੀਕਾ ਦੀ ਰਹਿਣ ਵਾਲੀ ਰੀਨਾ ਨੇ ਇਸ ਇੰਟਰਵਿਊ ’ਚ ਕਿਹਾ ਹੈ ਕਿ ਉਹ ਦੀਪ ਨੂੰ 2018 ’ਚ ਮਿਲੀ, ਜਿਸ ਤੋਂ ਬਾਅਦ ਉਹ ਇਕ-ਦੂਜੇ ਨੂੰ ਸਮਝਣ ਲੱਗੇ। ਬਹੁਤ ਛੇਤੀ ਦੀਪ ਸਿੱਧੂ ਦੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਸੀ। ਦੀਪ ਸਿੱਧੂ ਦੇ ਸੜਕ ਹਾਦਸੇ ਅਤੇ ਰਹੱਸਾਂ ਬਾਰੇ ਉਸ ਨੇ ਕਿਹਾ ਕਿ ਉਹ ਦੀਪ ਦੇ ਨਾਲ ਵਾਲੀ ਸੀਟ ਨੂੰ ਪਿੱਛੇ ਕਰ ਕੇ ਲੇਟੀ ਹੋਈ ਸੀ। ਹਾਦਸੇ ਦੇ ਸਮੇਂ ਗੱਡੀ ’ਚ ਉਸ ਦਾ ਪਰਸਨਲ ਫੋਨ ਅਤੇ ਕਾਫ਼ੀ ਸਾਮਾਨ ਵੀ ਮੌਜੂਦ ਸੀ ਜੋ ਕਿ ਕਾਫ਼ੀ ਦਿਨਾਂ ਤੱਕ ਪੁਲਸ ਦੇ ਕੋਲ ਰਿਹਾ। ਜਦੋਂ ਫੋਨ ਅਤੇ ਸਾਮਾਨ ਦੀਪ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਉਸ ਨੇ ਫੋਨ ਵਾਪਸ ਮੰਗਿਆ ਪਰ ਉਸ ਨੂੰ ਫੋਨ ਵਾਪਸ ਨਹੀਂ ਦਿੱਤਾ ਗਿਆ। ਫੋਨ ’ਚ ਉਸ ਦੀ ਗੱਲਬਾਤ ਅਤੇ ਕਾਫ਼ੀ ਫੋਟੋਗ੍ਰਾਫ ਮੌਜੂਦ ਸੀ।
ਉਸ ਨੇ ਕਿਹਾ ਕਿ ਉਹ ਦੀਪ ਦੇ ਸ਼ਰਧਾਂਜਲੀ ਸਮਾਰੋਹ ’ਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਉਸ ਨੂੰ ਰੋਕ ਦਿੱਤਾ ਗਿਆ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਕੁਝ ਦਿਨਾਂ ਬਾਅਦ ਉਸ ਦੇ ਅਤੇ ਦੀਪ ਦੇ ਰਿਸ਼ਤਿਆਂ ਬਾਰੇ ਇਕ ਵੀਡੀਓ ਬਣਾ ਕੇ ਸੱਚ ਜਨਤਾ ਨੂੰ ਦੱਸ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ, ਜਿਸ ਨਾਲ ਉਹ ਬੇਹੱਦ ਦੁਖੀ ਹੈ। ਉਸ ਨੂੰ ਹਾਦਸੇ ਤੋਂ ਬਾਅਦ ਅਮਰੀਕਾ ਭੇਜ ਦਿੱਤਾ ਗਿਆ ਅਤੇ ਦੀਪ ਦੇ ਚਾਹੁਣ ਵਾਲਿਆਂ ਤੋਂ ਕਈ ਗੱਲਾਂ ਲੁਕਾਈਆਂ ਗਈਆਂ, ਇਸ ਲਈ ਉਹ ਸਾਹਮਣੇ ਆਈ ਹੈ। ਉਸ ਨੇ ਕਿਹਾ ਕਿ ਦੀਪ ਸਾਰਿਆਂ ਨਾਲ ਬਹੁਤ ਪਿਆਰ ਕਰਦਾ ਸੀ, ਉਹ ਅੱਜ ਵੀ ਸਾਡੇ ਦਿਲਾਂ ’ਚ ਜ਼ਿੰਦਾ ਹੈ।
ਦੀਪ ਦੇ ਚਾਹੁਣ ਵਾਲਿਆਂ ’ਤੇ ਜੋ ਬੀਤ ਰਹੀ ਹੈ, ਉਹੀ ਮੇਰੇ ’ਤੇ ਵੀ ਬੀਤ ਰਹੀ ਹੈ। ਮੈਂ ਪਹਿਲਾਂ ਵੀ ਦੀਪ ਦੇ ਨਾਲ ਖੜ੍ਹੀ ਸੀ, ਅੱਜ ਵੀ ਖੜ੍ਹੀ ਹਾਂ, ਅੱਗੇ ਵੀ ਖੜ੍ਹੀ ਰਹਾਂਗੀ। ਉੱਥੇ ਹੀ, ਰੀਨਾ ਰਾਏ ਦੀ ਇਸ ਇੰਟਰਵਿਊ ਤੋਂ ਬਾਅਦ ਕਿਸੇ ਹੋਰ ਦੀ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ, ਜਿਵੇਂ ਹੀ ਕੋਈ ਪ੍ਰਤੀਕਿਰਿਆ ਆਵੇਗੀ ਉਹ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰਾਂਗੇ।