IPS ਅਫ਼ਸਰ ਦੇ ਬੈਗ ਦੇ ਬੈਗ ਵਿਚੋਂ ਏਅਰਪੋਰਟ ਤੇ ਜੋ ਨਿਕਲਿਆ ਸਾਰੇ ਪਾਸੇ ਹੋ ਰਹੀ ਚਰਚਾ – ਤਾਜਾ ਵੱਡੀ ਖਬਰ

0
231

ਦੇਸ਼ ਵਿਚ ਹਵਾਈ ਅੱਡਿਆਂ ਤੇ ਜਿੱਥੇ ਕਰੋਨਾ ਕਾਰਨ ਬਹੁਤ ਸਾਰੀਆਂ ਉਡਾਣਾਂ ਬੰਦ ਕੀਤੇ ਜਾਣ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਹਵਾਈ ਅੱਡੇ ਹਮੇਸ਼ਾ ਚਰਚਾ ਦੇ ਵਿੱਚ ਬਣੇ ਰਹੇ। ਉਥੇ ਹੀ ਕਈ ਹਵਾਈ ਅੱਡਿਆਂ ਉਪਰ ਯਾਤਰੀਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸਦੇ ਚਲਦੇ ਹੋਏ ਅਜਿਹੇ ਹਵਾਈ ਅੱਡੇ ਮੁੜ ਤੋਂ ਚਰਚਾ ਵਿਚ ਆ ਜਾਂਦੇ ਹਨ। ਹਵਾਈ ਅੱਡਿਆਂ ਤੇ ਜਿਥੇ ਕਸਟਮ ਅਧਿਕਾਰੀਆਂ ਵੱਲੋਂ ਬਹੁਤ ਸਾਰੇ ਸਮਗਲਿੰਗ ਅਤੇ ਸੋਨਾ ਤਸਕਰੀ ਦੇ ਮਾਮਲੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਂਦਾ ਹੈ। ਉੱਥੇ ਹੀ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ।

ਵੱਖ ਵੱਖ ਹਵਾਈ ਅੱਡਿਆਂ ਤੋਂ ਆਏ ਦਿਨ ਹੀ ਵੱਖ ਵੱਖ ਮਾਮਲਿਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਹੁਣ ਇਥੇ ਆਈਪੀਐਸ ਅਫ਼ਸਰ ਦੇ ਬੈਗ ਵਿਚ ਇਹ ਹੁਣ ਕੁੱਝ ਅਜਿਹਾ ਪ੍ਰਾਪਤ ਹੋਇਆ ਹੈ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ ਜਿਸ ਨਾਲ ਜੁੜੀ ਹੋਈ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜੈਪੁਰ ਦੇ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ ਜਿਥੇ ਰਾਜਸਥਾਨ ਦੇ ਜੈਪੁਰ ਹਵਾਈ ਅੱਡੇ ਤੇ ਪਹੁੰਚੇ ਇਕ ਸੀਨੀਅਰ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਦੇ ਬੈਗ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਜਿੱਥੇ ਉਨ੍ਹਾਂ ਦੇ ਕੋਲ ਬੈਗ ਵਿੱਚ 10 ਕਿੱਲੋ ਮਟਰ ਦੇਖੇ ਗਏ। ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਬੈਗ ਮਟਰਾਂ ਦੇ ਨਾਲ ਭਰਿਆ ਹੋਇਆ ਸੀ। ਇਹ ਸੀਨੀਅਰ ਆਈਪੀਐਸ ਅਧਿਕਾਰੀ ਉੜੀਸਾ ਦੇ ਟਰਾਂਸਪੋਰਟ ਕਮਿਸ਼ਨਰ ਹਨ। ਜੋ ਅਕਸਰ ਹੀ ਸੋਸ਼ਲ ਮੀਡੀਆ ਉਪਰ ਸਰਗਰਮ ਰਹਿੰਦੇ ਹਨ।

ਉਨ੍ਹਾਂ ਵੱਲੋਂ ਬੈਗ ਵਿੱਚ 10 ਕਿਲੋ ਮਟਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਇਹ ਮਟਰ 40 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਨਾਲ ਖਰੀਦੇ ਗਏ ਸਨ। ਇਸ ਮਾਮਲੇ ਨੂੰ ਲੈ ਕੇ ਜਿੱਥੇ ਸੋਸ਼ਲ ਮੀਡੀਆ ਉਪਰ ਲੋਕਾਂ ਵੱਲੋਂ ਵੱਖ ਵੱਖ ਕੁਮੈਂਟ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਮਜ਼ਾਕੀਆ ਅੰਦਾਜ਼ ਵਿੱਚ ਮਟਰ ਦੀ ਸਮੱਗਲਿੰਗ ਵੀ ਦੱਸਿਆ ਜਾ ਰਿਹਾ ਹੈ।