ਅਰਚਨਾ ਪੂਰਨ ਸਿੰਘ ਕੀ ਨਵਜੋਤ ਸਿੰਘ ਸਿੱਧੂ ਲਈ ਛੱਡੇਗੀ ਸ਼ੋਅ, ਕਹੀ ਇਹ ਗੱਲ

0
212

ਦ ਕਪਿਲ ਸ਼ਰਮਾ ਸ਼ੋਅ ਵਿਚ ਬਤੌਰ ਜੱਜ ਨਜ਼ਰ ਆਉਣ ਵਾਲੀ ਅਰਚਨਾ ਪੂਰਨ ਸਿੰਘ ਨੇ ਕਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਸ਼ੋਅ ਵਿਚ ਵਾਪਸ ਆਉਂਦੇ ਹਨ ਤਾਂ ਉਹ ਇਹ ਸੀਟ ਤੇ ਸ਼ੋਅ ਛੱਡ ਦੇਵੇਗੀ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨਗੀ ਅਹੁਦੇ ਤੋਂ ਮੰਗਲਵਾਰ ਨੂੰ ਤਿਆਗ ਪੱਤਰ ਦੇ ਦਿੱਤਾ ਹੈ।

ਦ ਕਪਿਲ ਸ਼ਰਮਾ ਸ਼ੋਅ ਦੇ ਪ੍ਰਸ਼ੰਸਕ ਹੁਣ ਇਸ ਗੱਲ ਨੂੰ ਲੈ ਕੇ ਉਤਸੁਕ ਹਨ ਕਿ ਕੀ ਨਵਜੋਤ ਸਿੰਘ ਸਿੱਧੂ ਬਤੌਰ ਜੱਜ ਕਾਮੇਡੀ ਸ਼ੋਅ ਵਿਚ ਵਾਪਸ ਆਉਣਗੇ। ਅਰਚਨਾ ਪੂਰਨ ਸਿੰਘ ਨੇ 2019 ਤੋਂ ਨਵਜੋਤ ਸਿੰਘ ਸਿੱਧੂ ਦੇ ਸ਼ੋਅ ਛੱਡਣ ’ਤੇ ਬਤੌਰ ਜੱਜ ਦੀ ਕਮਾਨ ਸੰਭਾਲੀ ਹੈ।

ਸੋਸ਼ਲ ਮੀਡੀਆ ’ਤੇ ਨਵਜੋਤ ਸਿੰਘ ਸਿੱਧੂ ਦੇ ਸ਼ੋਅ ਨਾਲ ਜੁੜਨ ਨੂੰ ਲੈ ਕੇ ਕਈ ਮੀਮ ਵਾਇਰਲ ਹੋ ਰਹੇ ਹਨ। ਇਕ ਮੀਮ ਅਰਚਨਾ ਪੂਰਨ ਸਿੰਘ ਨੇ ਵੀ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਹੁਣ ਅਰਚਨਾ ਪੂਰਨ ਸਿੰਘ ਨੇ ਕਿਹਾ ਹੈ ਕਿ ਉਹ ਕਪਿਲ ਸ਼ਰਮਾ ਸ਼ੋਅ ਦੇ ਜੱਜ ਦੀ ਸੀਟ ਨਵਜੋਤ ਸਿੰਘ ਸਿੱਧੂ ਲਈ ਛੱਡਣ ਲਈ ਤਿਆਰ ਹੈ ਜੇਕਰ ਉਹ ਸ਼ੋਅ ਵਿਚ ਵਾਪਸ ਆਉਂਦੇ ਹਨ।