ਗੁਰਨਾਮ ਭੁੱਲਰ ਨੇ ਵਧਾਇਆ ਭਾਰ ਤਾਂ ਲੋਕ ਕਹਿਣ ਲੱਗ ਗਏ ਇਹ ਤਾਂ ਡਿਪਰੈਸ਼ਨ ‘ਚ ਚੱਲੇ ਗਿਆ

0
319

Gurnam Bhullar ਨੇ ਵਧਾਇਆ ਭਾਰ ਤਾਂ ਲੋਕ ਕਹਿਣ ਲੱਗ ਗਏ ਇਹ ਤਾਂ Depression ‘ਚ ਚੱਲ ਗਿਆ

ਪੰਜਾਬੀ ਸੰਗੀਤ ਜਗਤ ਦੇ ‘ਡਾਇਮੰਡ ਸਟਾਰ’ ਗੁਰਨਾਮ ਭੁੱਲਰ ਨੇ ਆਪਣੀ ਸ਼ਾਨਦਾਰ ਗਾਇਕੀ ਦੇ ਸਦਕਾ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਦੇ ਨਾਲ ਫ਼ਿਲਮ ‘ਗੁੱਡੀਆਂ ਪਟੋਲੇ’ ਤੇ ‘ਸੁਰਖੀ ਬਿੰਦੀ’ ਤੋਂ ਗੁਰਨਾਮ ਭੁੱਲਰ ਨੂੰ ਬਿਹਤਰੀਨ ਅਦਾਕਾਰ ਦਾ ਟੈਗ ਵੀ ਮਿਲਿਆ। ਡਾਇਮੰਡ ਸਟਾਰ ਗੁਰਨਾਮ ਭੁੱਲਰ ਨੂੰ ਜੇਕਰ ਪੰਜਾਬੀ ਇੰਡਸਟਰੀ ਦਾ ਵਧੀਆ ਗਾਇਕ ਤੇ ਅਦਾਕਾਰ ਕਿਹਾ ਜਾਵੇ ਤਾਂ ਇਸ ‘ਚ ਕੋਈ ਦੋ-ਰਾਏ ਨਹੀਂ ਹੋਵੇਗੀ।ਆਪਣੇ ਕੰਮ ਅਤੇ ਫ਼ਿਲਮਾਂ ਲਈ ਡੈਡੀਕੇਸ਼ਨ ਗੁਰਨਾਮ ਭੁੱਲਰ ਨੇ ਫ਼ਿਲਮ ‘ਲੇਖ’ ਲਈ ਆਪਣੀ ਬੌਡੀ ਟਰਾਂਸਫੋਰਮੇਸ਼ਨ ਨਾਲ ਦਿਖਾਈ ਹੈ। ਗੁਰਨਾਮ ਭੁੱਲਰ ਨੇ ਫ਼ਿਲਮ ‘ਲੇਖ’ ਦੇ ਲਈ 30 ਕਿਲੋ ਭਾਰ ਵਧਾਇਆ ਹੈ। ਨਵੀਆਂ ਤਸਵੀਰਾਂ ‘ਚ ਗੁਰਨਾਮ ਭੁੱਲਰ ਨੂੰ ਪਛਾਨਣਾ ਔਖਾ ਹੈ।

ਇਸ ਫ਼ਿਲਮ ਲਈ ਲੁੱਕ ਦਾ ਐਕਸਪੈਰੀਮੈਂਟ ਗੁਰਨਾਮ ਭੁੱਲਰ ਨੇ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਕਰਕੇ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਦੀ ਲਿਖੀ ਹੈ। ‘ਲੇਖ’ ਫ਼ਿਲਮ ‘ਚ ਗੁਰਨਾਮ ਭੁੱਲਰ ਦੇ ਆਪੌਜ਼ਿਟ ਅਦਾਕਾਰਾ ਤਾਨੀਆ ਨਜ਼ਰ ਆਵੇਗੀ।

ਦੱਸ ਦਈਏ ਕਿ ਫ਼ਿਲਮ ‘ਲੇਖ’ ਦੇ ਫਸਟ ਸ਼ੈਡਿਊਲ ਦਾ ਰੈਪਅੱਪ ਹੋ ਚੁੱਕਿਆ ਹੈ। ਰੈਪਅੱਪ ਬਾਰੇ ਦਸਦੇ ਹੋਏ ਗੁਰਨਾਮ ਭੁੱਲਰ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ”ਜਗਦੀਪ ਸਿੱਧੂ ਵੀਰੇ ਨੇ ਮੈਨੂੰ ਇਸ ਫ਼ਿਲਮ ਦੀ ਕਹਾਣੀ ਨਵੰਬਰ ‘ਚ ਸੁਣਾਈ ਸੀ ਤੇ ਕਹਾਣੀ ਸੁਣਦਿਆਂ ਮੇਰੀਆਂ ਅੱਖਾਂ ਭਰ ਆਈਆਂ ਸਨ। 30-35 ਕਿਲੋ ਭਾਰ ਵਧਾਉਣਾ ਛੋਟੀ ਗੱਲ ਹੈ। ਮੇਰੀ ਥਾਂ ਕੋਈ ਹੋਰ ਹੁੰਦਾ ਸ਼ਾਇਦ ਉਹ ਵੀ ਕਰ ਲੈਂਦਾ ਪਰ ਮੈਂ ਆਪਣੇ-ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਜਗਦੀਪ ਸਿੱਧੂ ਬਾਈ ਮੈਨੂੰ ਚੁਣਿਆ।”

ਜਗਦੀਪ ਸਿੱਧੂ ਵਲੋਂ ਲਿਖੀ ਇਸ ਫ਼ਿਲਮ ਨੂੰ ਜਗਦੀਪ ਆਪ ਨਹੀਂ ਡਾਇਰੈਕਟ ਕਰ ਰਹੇ ਸਗੋਂ ਇਸ ਫ਼ਿਲਮ ਨੂੰ ਡਾਇਰੈਕਟ ਜਗਦੀਪ ਦੇ ਅਸਿਸਟੈਂਟ ਡਾਇਰੈਕਟਡ ਭਾਨੁ ਪ੍ਰਤਾਪ ਠਾਕੁਰ ਤੇ ਮਨਵੀਰ ਬਰਾੜ ਡਾਇਰੈਕਟ ਕਰ ਰਹੇ ਹਨ। ਬਤੌਰ ਡਾਇਰੈਕਟਰ ਦੋਹਾਂ ਦੀ ਇਹ ਡੈਬਿਊ ਫ਼ਿਲਮ ਹੈ।