ਮਾਂ ਬਣਨ ਵਾਲੀ ਹੈ ਸੋਨਮ ਕਪੂਰ, ਪਤੀ ਨਾਲ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

0
882

ਬਾਲੀਵੁੱਡ ਦੀ ਮੋਸਟ ਸਟਾਈਲਿਸਟ ਅਦਾਕਾਰਾ ਸੋਨਮ ਕਪੂਰ ਦੇ ਘਰ ਜਲਦ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਖ਼ੂਬਸੂਰਤ ਅਦਾਕਾਰਾ ਸੋਨਮ ਮਾਂ ਬਣਨ ਵਾਲੀ ਹੈ। ਸੋਨਮ ਕਪੂਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਨੰਨ੍ਹੇ ਮਹਿਮਾਨ ਦੇ ਆਉਣ ਦੀ ਖ਼ੁਸ਼ਖ਼ਬਰੀ ਦਿੱਤੀ ਹੈ।

ਅਨਿਲ ਕਪੂਰ ਦੀ ਲਾਡਲੀ ਧੀ ਸੋਨਮ ਨੇ ਇੰਸਟਾਗ੍ਰਾਮ ’ਤੇ ਬੇਬੀ ਬੰਪ ਫਲਾਂਟ ਕਰਦਿਆਂ ਆਪਣੀਆਂ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸੋਨਮ ਤਸਵੀਰਾਂ ’ਚ ਆਪਣੇ ਪਤੀ ਦੀ ਗੋਦ ’ਚ ਸਿਰ ਰੱਖ ਕੇ ਲੇਟੀ ਨਜ਼ਰ ਆ ਰਹੀ ਹੈ।

ਅਦਾਕਾਰਾ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚੋਂ ਦੋ ਬਲੈਕ ਐਂਡ ਵ੍ਹਾਈਟ ਹਨ ਤੇ ਇਕ ਕਲਰਡ ਤਸਵੀਰ ਹੈ। ਅਦਾਕਾਰਾ ਦੀਆਂ ਤਸਵੀਰਾਂ ਭਾਵੇਂ ਹੀ ਬਲੈਕ ਐਂਡ ਵ੍ਹਾਈਟ ਹਨ ਪਰ ਉਸ ਦੀ ਜ਼ਿੰਦਗੀ ’ਚ ਹੁਣ ਖ਼ੁਸ਼ੀਆਂ ਦੇ ਰੰਗ ਭਰਨ ਲਈ ਨੰਨ੍ਹੇ ਮਹਿਮਾਨ ਦੀ ਐਂਟਰੀ ਹੋਣ ਜਾ ਰਹੀ ਹੈ।

ਸੋਨਮ ਕਪੂਰ ਨੇ ਜਿਵੇਂ ਹੀ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਤਾਂ ਉਸ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਸਿਤਾਰਿਆਂ ਤਕ, ਹਰ ਕੋਈ ਕੱਪਲ ਨੂੰ ਵਧਾਈਆਂ ਦੇਣ ਲੱਗ ਗਿਆ। ਸੋਨਮ ਦੀ ਚਚੇਰੀ ਭੈਣ ਅੰਸ਼ੁਲਾ ਕਪੂਰ ਨੇ ਦਿਲ ਵਾਲੀ ਇਮੋਜੀ ਨਾਲ ਆਪਣੀ ਭੈਣ ਪ੍ਰਤੀ ਪਿਆਰ ਦਿਖਾਇਆ ਹੈ।