ਪੰਜਾਬ : ਰਾਜ ਮਿਸਤਰੀ ਦੀ ਧੀ ਦੇ ਵਿਆਹ ਨੇ ਬਦਲ ਦਿੱਤੀ ਜਿੰਦਗੀ – ਇਸ ਤਰਾਂ ਹੋ ਗਿਆ ਰਾਤੋ ਰਾਤ ਕਰੋੜਪਤੀ

0
250

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਜਲਦ ਅਮੀਰ ਹੋਣ ਦੇ ਚੱਕਰ ਵਿੱਚ ਕਈ ਗ਼ੈਰ ਕਾਨੂੰਨੀ ਕੰਮ ਕੀਤੇ ਜਾਂਦੇ ਹਨ ਜਿਥੇ ਗਲਤ ਮਕਸਦ ਨਾਲ ਪੈਸਾ ਕਮਾਇਆ ਜਾਂਦਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਪੈਸਾ ਕਮਾਉਣ ਦੇ ਚੱਕਰ ਵਿੱਚ ਕਈ ਗੈਰ ਸਮਾਜਿਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ। ਪਰ ਕੁਝ ਲੋਕਾਂ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਹੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਵੱਲੋਂ ਰੱਬ ਤੇ ਭਰੋਸਾ ਕਰ ਕੇ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਲਾਟਰੀ ਵੀ ਪਾਈ ਜਾਂਦੀ ਹੈ,ਜਿੱਥੇ ਕਈ ਵਾਰ ਉਨ੍ਹਾਂ ਦੀ ਕਿਸਮਤ ਇੰਨੀ ਜਿਆਦਾ ਮਿਹਰਬਾਨ ਹੋ ਜਾਂਦੀ ਹੈ।

ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਾਲੀ ਸਿੰਘ ਨੇ ਦੱਸਿਆ ਹੈ ਕਿ ਉਸ ਵੱਲੋਂ 24 ਮਾਰਚ ਨੂੰ ਇਹ ਲਾਟਰੀ ਖਰੀਦੀ ਗਈ ਸੀ।

ਜੋ ਕਿ 200 ਰੁਪਏ ਦੀ ਸੀ ਅਤੇ ਉਸ ਵੱਲੋਂ ਆਪਣੀ ਧੀ ਦੇ ਵਿਆਹ ਵਾਸਤੇ ਇਹ ਲਾਟਰੀ ਦਾ ਟਿਕਟ ਖ਼ਰੀਦਿਆ ਗਿਆ। ਪਰਿਵਾਰ ਵਿਚ ਜਿਥੇ ਇਸ ਵਿਅਕਤੀ ਵੱਲੋਂ ਰਾਜ ਮਿਸਤਰੀ ਦਾ ਕੰਮ ਕੀਤਾ ਜਾਂਦਾ ਹੈ ਉਥੇ ਹੀ ਪਰਿਵਾਰ ਵਿਚ ਤਿੰਨ ਬੱਚੇ ਹਨ ਜਿਨਾਂ ਵਿੱਚ 2 ਬੇਟੇ ਅਤੇ ਇਕ ਲੜਕੀ ਸ਼ਾਮਲ ਹਨ। ਉਸਨੇ ਦੱਸਿਆ ਕਿ ਉਸਦੀ ਲਾਟਰੀ ਨਿਕਲਣ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਸੀ। ਉਸ ਨੇ ਦੱਸਿਆ ਕਿ ਇਸ ਪੈਸੇ ਦੇ ਨਾਲ ਉਹ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ।