ਸਿੱਧੂ ਮੂਸੇਵਾਲਾ ਦੀ ਫਿਲਮ ‘ਤੇ ਕਿਉਂ ਲੱਗੀ ਰੋਕ? ਕੋਣ ਰਚ ਰਿਹਾ ਸਾਜਿਸ਼? ਡਾਇਰੈਕਟਰ ਨੇ ਕੀਤੇ ਖੁਲਾਸੇ

0
236

ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਹੁਣ ਅਦਾਕਾਰੀ ’ਚ ਵੀ ਹੱਥ ਅਜ਼ਮਾ ਰਹੇ ਹਨ। ਸਿੱਧੂ ਮੂਸੇ ਵਾਲਾ ਦੀ ਡੈਬਿਊ ਫ਼ਿਲਮ ‘ਮੂਸਾ ਜੱਟ’ 1 ਅਕਤੂਬਰ ਨੂੰ ਦੇਸ਼-ਵਿਦੇਸ਼ਾਂ ’ਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਫ਼ਿਲਮ ਨੂੰ ਭਾਰਤ ’ਚ ਛੱਡ ਕੇ ਬਾਕੀ ਸਾਰੇ ਦੇਸ਼ਾਂ ’ਚ ਰਿਲੀਜ਼ ਕੀਤਾ ਜਾਵੇਗਾ।

ਭਾਰਤ ’ਚ ‘ਮੂਸਾ ਜੱਟ’ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਮਨਜ਼ੂਰੀ ਨਹੀਂ ਮਿਲੀ ਹੈ। ਮਨਜ਼ੂਰੀ ਨਾ ਮਿਲਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਉਥੇ ਸੋਸ਼ਲ ਮੀਡੀਆ ’ਤੇ ਇਹ ਵੀ ਚਰਚਾ ਛਿੜ ਰਹੀ ਹੈ ਕਿ ਫ਼ਿਲਮ ’ਚ ਕਿਸਾਨਾਂ ਦੇ ਮਸਲਿਆਂ ਦੀ ਗੱਲ ਕੀਤੀ ਗਈ ਹੈ, ਜਿਸ ਕਾਰਨ ਸ਼ਾਇਦ ਫ਼ਿਲਮ ਨੂੰ ਜਾਣਬੁਝ ਕੇ ਲਟਕਾਇਆ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੈਂਸਰ ਬੋਰਡ ਦੀ ਮਨਜ਼ੂਰੀ ਨੂੰ ਕੁਝ ਦਿਨਾਂ ਦਾ ਸਮਾਂ ਲੱਗਦਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਫ਼ਿਲਮ ਸੈਂਸਰ ਬੋਰਡ ਕੋਲ ਮਨਜ਼ੂਰੀ ਲਈ ਲੇਟ ਪਹੁੰਚੀ ਸੀ, ਜਿਸ ਕਾਰਨ ਇਸ ਨੂੰ ਆਪਣੀ ਰਿਲੀਜ਼ ਡੇਟ ਤੋਂ ਪਹਿਲਾਂ ਮਨਜ਼ੂਰੀ ਨਹੀਂ ਮਿਲ ਸਕੀ ਹੈ। ਉਥੇ ਅਸਲ ਕਾਰਨ ਕੀ ਹਨ, ਇਹ ਤਾਂ ਫ਼ਿਲਮ ਦੀ ਟੀਮ ਹੀ ਦੱਸ ਸਕਦੀ ਹੈ। ਫਿਲਹਾਲ ਫ਼ਿਲਮ ਦੀ ਟੀਮ ’ਚੋਂ ਕਿਸੇ ਵਲੋਂ ਵੀ ਭਾਰਤ ’ਚ ਫ਼ਿਲਮ ਦੇ ਰਿਲੀਜ਼ ਨਾ ਹੋਣ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਗਈ ਹੈ।

ਫ਼ਿਲਮ ਦੀ ਟੀਮ ਵਿਦੇਸ਼ਾਂ ਦੀ ਸਿਨੇਮਾ ਲਿਸਟਿੰਗ ਸਾਂਝੀ ਕਰ ਰਹੀ ਹੈ ਪਰ ਲੋਕ ਕੁਮੈਂਟਾਂ ’ਚ ਵਾਰ-ਵਾਰ ਭਾਰਤ ’ਚ ਫ਼ਿਲਮ ਰਿਲੀਜ਼ ਨਾ ਹੋਣ ਦਾ ਕਾਰਨ ਪੁੱਛ ਰਹੇ ਹਨ।