ਸਕੂਲ ‘ਚ ਜਵਾਕਾਂ ਸਾਹਮਣੇ ਸਰਕਾਰੀ ਟੀਚਰ ਨੇ ਬੱਚੇ ਦੀ ਮਾਂ ਨੂੰ ਮਾਰਿਆ ਥੱਪੜ,

0
1228

ਸਕੂਲ ‘ਚ ਜਵਾਕਾਂ ਸਾਹਮਣੇ ਸਰਕਾਰੀ ਟੀਚਰ ਨੇ ਬੱਚੇ ਦੀ ਮਾਂ ਨੂੰ ਮਾਰਿਆ ਥੱਪੜ, ਕਿਹਾ – ‘ਆਪਣੇ ਗੰਦ ਨੂੰ ਲੈ ਜਾ ਚੁੱਕ ਕੇ, ਮੈਂ ਨਹੀਂ ਪੜ੍ਹਾਉਣਾ’
ਟੀਚਰ ਨੇ ਦੱਸੀ ਹੋਰ ਕਹਾਣੀ, ਬੱਚੇ ਦੀ ਮਾਂ ‘ਤੇ ਗ਼ਲਤ ਸ਼ਬਦਾਵਲੀ ਵਰਤਣ ਅਤੇ ਹੱਥੋਪਾਈ ਕਰਨ ਦੇ ਲਗਾਏ ਦੋਸ਼

ਚੋਣਾਂ ‘ਚ ਵਿਧਾਇਕ ਦਾ ਵਿਰੋਧ ਕਰਕੇ ਸੁਰਖ਼ੀਆਂ ‘ਚ ਆਈ ਔਰਤ ‘ਤੇ ਹੁਣ ਲੱਗਾ ਅਧਿਆਪਕ ਨੂੰ ਥੱਪੜ ਮਾਰਨ ਦਾ ਦੋਸ਼

ਸਰਕਾਰੀ ਸਕੂਲ ‘ਚ ਮਾਪਿਆਂ ਤੇ ਅਧਿਆਪਕਾਂ ‘ਚ ਪਿਆ ਰੱਫੜ,ਪੁਲਿਸ ਤੱਕ ਪਹੁੰਚੀ ਗੱਲ

ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਦੇ ਘਰ ਅੱਗੇ ਡੈਪੂਟੇਸ਼ਨ ’ਤੇ ਲਗਾਏ ਗਏ ਈ.ਟੀ.ਟੀ. ਅਧਿਆਪਕਾਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਡੈਪੁਟੇਸ਼ਨ ’ਤੇ ਉਨ੍ਹਾਂ ਦੇ ਸਟੇਸ਼ਨ ਤੋਂ 250 ਤੋਂ 300 ਕਿਲੋਮੀਟਰ ਦੂਰ ਲਗਾਇਆ ਗਿਆ ਹੈ ਜੋ ਕਿ ਵਿਭਾਗ ਦੀ ਪਾਲਿਸੀ ਦੇ ਖ਼ਿਲਾਫ਼ ਹੈ। ਉਨ੍ਹਾਂ ਦੱਸਿਆ ਕਿ 31 ਮਾਰਚ 2022 ਤੱਕ ਡੈਪੂਟੇਸ਼ਨ ‘ਤੇ ਬਦਲੇ ਗਏ ਸਾਰੇ ਅਧਿਆਪਕਾਂ ਨੂੰ 1 ਅਪ੍ਰੈਲ 2022 ਤੱਕ ਡੈਪੂਟੇਸ਼ਨ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਅਜੇ ਤੱਕ ਕਿਸੇ ਵੀ ਅਧਿਆਪਕ ਦੀ ਡੈਪੂਟੇਸ਼ਨ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਾਰਗ ਨਹੀਂ ਕੀਤਾ ਗਿਆ, ਜਦਕਿ ਉਨ੍ਹਾਂ ਦੱਸਿਆ ਕਿ ਜੇਕਰ ਉਹ ਰੋਜ਼ਾਨਾ 250 ਤੋਂ 300 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ 5 ਮਿੰਟ ਵੀ ਲੇਟ ਹੋ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀਡੀਓ ਬਣਾ ਕੇ ਉਨ੍ਹਾਂ ਨੂੰ ਜਲੀਲ ਕਰਦੇ ਹਨ। ਧਰਨੇ ’ਤੇ ਬੈਠੇ ਅਧਿਆਪਕਾਂ ਨੇ ਮੌਜੂਦਾ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੋਰਾਂ ਸਰਕਾਰਾਂ ਵਾਂਗ ਹੈ। ਮੌਜੂਦਾ ਸਰਕਾਰ ਵਲੋਂ ਵੀ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਧਰਨਾ ਦੇ ਰਹੇ ਈ.ਟੀ.ਟੀ. ਅਧਿਆਪਕ ਗੁਰਪ੍ਰੀਤ ਸ਼ਰਮਾ, ਮੰਗਤ ਸਿੰਘ, ਮਨੀਸ਼ ਕੁਮਾਰ, ਮਨਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਡੈਪੂਟੇਸ਼ਨ ’ਤੇ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਤੋਂ 250 ਤੋਂ 300 ਕਿਲੋਮੀਟਰ ਦੂਰ ਲਗਾਇਆ ਗਿਆ ਹੈ ਜੋ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਪਾਲਸੀ ਦੇ ਬਿਲਕੁਲ ਖ਼ਿਲਾਫ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਉਹ ਲੋਕ ਹਰ ਰੋਜ਼ ਇੰਨਾ ਲੰਬਾ ਸਫਰ ਤੈਅ ਕਰਨ ਤੋਂ ਬਾਅਦ ਥੋੜ੍ਹਾ ਲੇਟ ਹੋ ਜਾਣ ’ਤੇ ਉਨ੍ਹਾਂ ਨੂੰ ਵੀਡੀਓ ਬਣਾ ਕੇ ਜਲੀਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਾਰੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਧਰਨੇ ’ਤੇ ਬੈਠੇ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਸਿੱਖਿਆ ਮੰਤਰੀ ਦੇ ਘਰ ਦੇ ਅੱਗੇ ਅਣਮਿੱਥੇ ਧਰਨੇ ’ਤੇ ਬੈਠੇ ਰਹਿਣਗੇ।