ਅਮਰੀਕਨ ਗੋਰੀ ਦਾ ਕਪੂਰਥਲਾ ਦੇ ਮੁੰਡੇ ‘ਤੇ ਆਇਆ ਦਿਲ, ਸੱਤ ਸਮੁੰਦਰ ਪਾਰ ਕਰ ਕੇ ਪੰਜਾਬ ਵਿਆਹ ਕਰਵਾਉਣ ਆਈ ਅਮਰੀਕਨ ਮੇਮ–ਖਾਂਧੀਆ ਇਕੱਠੇ ਜਿਉਣ ਮਾਰਨ ਦੀਆਂ ਕਸਮਾਂ
ਕਪੂਰਥਲਾ, 4 ਅਪ੍ਰੈਲ 2022 – ਪਿਆਰ ਦਾ ਕੋਈ ਧਰਮ, ਜਾਤ ਜਾਂ ਦੇਸ਼ ਨਹੀਂ ਹੁੰਦਾ ਜਦੋਂ ਇਹ ਹੋ ਜਾਂਦਾ ਹੈ ਤਾਂ ਫਿਰ ਲੱਖਾਂ ਔਕੜਾਂ ਵੀ ਆ ਜਾਣ ਦੋ ਪਿਆਰ ਕਰਨ ਵਾਲਿਆਂ ਦਾ ਮੇਲ ਹੋ ਹੀ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਫੱਤੂਢੀਗਾਂ ਵਿਖੇ, ਜਿਥੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ ਇਕ ਸਾਲ ਪਹਿਲਾ ਅਮਰੀਕਾ ਦੀ ਰਹਿਣ ਵਾਲੀ ਮੇਮ ਨਾਲ ਫੇਸਬੁੱਕ ਤੇ ਦੋਸਤੀ ਹੋ ਜਾਂਦੀ ਹੈ ਕਦੋ ਇਹ ਦੋਸਤੀ ਪਿਆਰ ਤੇ ਫਿਰ ਵਿਆਹ ਤਕ ਪਹੁੰਚ ਜਾਂਦੀ ਹੈ ਦੋਹਾਂ ਪ੍ਰੇਮੀਆਂ ਨੂੰ ਪਤਾ ਹੀ ਨਹੀਂ ਲੱਗਦਾ।
ਜਿਸ ਤੋਂ ਬਾਅਦ ਅਮਰੀਕਾ ਦੀ ਰਹਿਣ ਵਾਲੀ ਗੋਰੀ ਕੁਝ ਦਿਨ ਪਹਿਲਾ ਲਵਪ੍ਰੀਤ ਦੇ ਪਿੰਡ ਆਉਦੀ ਹੈ ਤਾਂ ਦੋਹਾਂ ਪਿਆਰ ਪ੍ਰਵਾਨ ਚੜ੍ਹ ਜਾਂਦਾ ਹੈ ਅਤੇ ਫੱਤੂਢੀਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾ ਮੁਤਾਬਿਕ ਦੋਹਾਂ ਦਾ ਵਿਆਹ ਹੋ ਗਿਆ ਹੈ ਤੇ ਹੁਣ ਅਮਰੀਕਨ ਮੁਟਿਆਰਾ ਲਵਪ੍ਰੀਤ ਦੇ ਘਰ ਰਹਿ ਰਹੀ ਹੈ। ਲਵਪ੍ਰੀਤ ਨੇ ਦੱਸਿਆ ਕਿ ਦੋਹਾਂ ਨੂੰ ਭਾਸ਼ਾ ਦੀ ਸਮੱਸਿਆ ਤਾਂ ਜਰੂਰ ਆ ਰਹੀ ਹੈ ਪਰ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ।