ਪੰਜਾਬ ਤੋਂ 6 ਮਹੀਨੇ ਪਹਿਲਾਂ ਕੈਨੇਡਾ ਆਈ ਵਿਦਿਆਰਥਣ ਦੀ ਬੇਸਮੈਂਟ ‘ਚ ਮਿਲੀ ਲਾਸ਼

0
7993

ਕੈਨੇਡਾ ਦੇ ਪ੍ਰਿੰਸ ਜਾਰਜ ਨਾਮੀ ਸ਼ਹਿਰ ਵਿਚ ਬੀਤੇ ਐਤਵਾਰ ਨੂੰ ਇਕ ਪੰਜਾਬੀ ਨੌਜਵਾਨ ਸਾਹਿਬ ਜੌਹਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ.ਸੀ.ਐੱਮ.ਪੀ.) ਦਾ ਕਹਿਣਾ ਹੈ ਉਨ੍ਹਾਂ ਨੂੰ ਇੱਥੋਂ ਦੀ ਸਪਰੂਸ ਸਟ੍ਰੀਟ ਦੇ 1800-ਬਲਾਕ ‘ਤੇ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਸੀ, ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਜੌਹਲ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੌਹਲ ਨੇ ਦਮ ਤੋੜ ਦਿੱਤਾ।

ਪ੍ਰਿੰਸ ਜਾਰਜ ਵਿਚ ਇਹ ਇਸ ਸਾਲ ਤੀਜਾ ਕਤਲ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਸ਼ਹਿਰ ਵਿਚ ਵੱਧ ਰਹੇ ਗੈਂਗ ਸੰਘਰਸ਼ ਦਾ ਸੰਕੇਤ ਹੈ। ਉਥੇ ਹੀ ਗੰਭੀਰ ਅਪਰਾਧ ਯੂਨਿਟ ਦੇ ਜਾਂਚਕਰਤਾ ਇਹ ਪਤਾ ਲਗਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ ਕਿ ਕੀ ਇਨ੍ਹਾਂ ਵਿਚਕਾਰ ਕਿਨ੍ਹਾਂ ਲੋਕਾਂ ਦਾ ਗਠਜੋੜ ਹੈ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਸਟ੍ਰੀਟ ਕਰੂ ਯੂਨਿਟ ਅਤੇ ਫਰੰਟਲਾਈਨ ਮੈਂਬਰਾਂ ਨਾਲ ਸਹਿਯੋਗ ਕਰ ਰਹੇ ਹਨ।

ਸਰੀ ਸੜਕ ਹਾਦਸੇ ‘ਚ ਭਾਰਤੀ ਸਟਾਫ਼ ਨਰਸ ਦੀ ਮੌਤ
ਕੈਨੇਡਾ ਦੇ ਸ਼ਹਿਰ ਸਰੀ ਵਿਖੇ ਵਾਪਰੇ ਸੜਕ ਹਾਦਸੇ ‘ਚ ਭਾਰਤੀ ਮੂਲ ਦੀ ਸਟਾਫ਼ ਨਰਸ ਸ਼ਿਲਪਾ ਬਾਬੂ ਦੀ ਮੌਤ ਹੋ ਗਈ | ਉਹ 44 ਵਰਿ੍ਹਆਂ ਦੀ ਸੀ | ਮਿਲੀ ਜਾਣਕਾਰੀ ਅਨੁਸਾਰ ਸ਼ਿਲਪਾ ਬਾਬੂ ਦੇ ਬੱਚੇ ਸਰੀ ਦੀ ਇਕ ਸੰਗੀਤ ਅਕੈਡਮੀ ‘ਚ ਸੰਗੀਤ ਦੀ ਸਿਖਲਾਈ ਲੈ ਰਹੇ ਹਨ, ਜਦੋਂ ਉਹ ਆਪਣੇ ਬੱਚਿਆਂ ਨੂੰ ਲੈਣ ਲਈ ਜਾ ਰਹੀ ਸੀ ਤਾਂ ਸਾਊਥ ਸਰੀ ਦੇ 24 ਐਵਨਿਊ ‘ਤੇ ਕਿੰਗ ਜਾਰਜ਼ ਬੁਲੇਵਰਡ ਦੇ ਚੌਰਸ ‘ਤੇ ਉਸ ਦੀ ਕਾਰ ਇਕ ਹੋਰ ਵਾਹਨ ਨਾਲ ਟਕਰਾਅ ਗਈ | ਗੰਭੀਰ ਜ਼ਖ਼ਮੀ ਹਾਲਤ ‘ਚ ਸ਼ਿਲਪਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ | ਕੇਰਲਾ ਸੂਬੇ ਦੇ ਸ਼ਹਿਰ ਮਰੀਆਪੁਰਮ ਦੀ ਜੰਮਪਲ ਸ਼ਿਲਪਾ ਸਟਾਫ਼ ਨਰਸ ਵਜੋਂ ਸੇਵਾਵਾਂ ਨਿਭਾ ਰਹੀ ਸੀ | ਸ਼ਿਲਪਾ ਬਾਬੂ ਦੇ ਪਤੀ ਡਾ. ਅਨਿਲ ਚਾਕੋ ਬੀ. ਸੀ. ਵੋਮੈਨਜ਼ ਹਸਪਤਾਲ ਵੈਨਕੂਵਰ ਵਿਖੇ ਨਵਜਾਤ ਬੱਚਿਆਂ ਦੇ ਡਾਕਟਰ ਹਨ | ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ |

ਕੈਲਗਰੀ ‘ਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾਉਣ ਨਾਲ ਦਹਿਸ਼ਤ ਦਾ ਮਾਹੌਲ
ਕੈਲਗਰੀ ਉੱਤਰ-ਪੂਰਬੀ ਇਲਾਕੇ ‘ਚ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾਉਣ ਕਰਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਰਾਤ ਸਮੇਂ ਸੈਡਲ ਲੇਕ ਡਰਾਈਵ ਉੱਤਰ ਪੂਰਬੀ 200 ਬਲਾਕ ‘ਤੇ ਇਕ ਸਟਾਪ ਸਾਈਨ ‘ਤੇ ਇਕ ਕਾਰ ਨੂੰ ਰੁਕਿਆ ਦੇਖਿਆ ਗਿਆ | ਜਦੋਂ ਦੂਜੀ ਕਾਰ ਇਸਦੇ ਨਾਲ ਆ ਗਈ ਤਾਂ ਦੂਜੀ ਕਾਰ ਅੰਦਰ ਮੌਜੂਦ ਲੋਕਾਂ ਨੇ ਪਹਿਲੀ ਕਾਰ ਦੇ ਅੰਦਰ ਮੌਜੂਦ ਲੋਕਾਂ ਨੂੰ ਪਛਾਣ ਲਿਆ ਅਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆ | ਲੋਕਾਂ ਦੇ ਦੇਖਣ ਮੁਤਾਬਿਕ ਪਹਿਲੀ ਕਾਰ ‘ਚ ਸਵਾਰ ਵਿਅਕਤੀ ਵੀ ਜਵਾਬੀ ਫਾਇਰ ਕਰਦੇ ਦਿਖਾਈ ਦਿੱਤੇ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਖਾਲੀ ਖੋਲ ਬਰਾਮਦ ਕੀਤੇ ਹਨ | ਪੁਲਿਸ ਦੇ ਮੰਨਣਾ ਹੈ ਕਿ ਦੋਵੇ ਕਾਰਾਂ ਵਾਲੇ ਇਕ ਦੂਜੇ ਨੂੰ ਜਾਣਦੇ ਸਨ | ਗੋਲੀਬਾਰੀ ਤੋਂ ਬਾਅਦ ਦੋਵੇਂ ਵਾਹਨ ਮੌਕੇ ਤੋਂ ਫਰਾਰ ਹੋ ਗਏ | ਗੋਲੀਬਾਰੀ ਸਮੇਂ ਕਿਸੇ ਵੀ ਰਾਹਗੀਰ ਜਾਂ ਹੋਰ ਕਿਸੇ ਵਿਅਕਤੀ ਦੇ ਸੱਟ ਜਾਂ ਜਾਨੀ ਨੁਕਸਾਨ ਨਹੀਂ ਹੋਇਆ | ਪੁਲਿਸ ਨੇ ਦੱਸਿਆ ਹੈ ਕਿ ਕੋਈ ਵੀ ਅਜੇ ਤੱਕ ਗਿ੍ਫ਼ਤਾਰੀ ਨਹੀਂ ਹੋਈ ਪਰ ਇਲਾਕੇ ਦੀ ਘਾਰਾਬੰਦੀ ਕਰਕੇ ਕੇਸ ਦੀ ਪੈਰਵਾਹੀ ਸ਼ੁਰੂ ਕਰ ਦਿੱਤੀ ਹੈ |