ਗੁਰਦਾਸਪੁਰ ਕਾਂਡ ਦੀ ਵੀਡੀਓ

0
541

ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁਲੜਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਹਨ। ਦੋਵਾਂ ਧਿਰਾਂ ਵੱਲੋਂ ਚਲਾਈ ਗੋਲੀਆਂ ’ਚ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ।

ਇਸ ਘਟਨਾ ‘ਚ ਕਾਂਗਰਸੀ ਸਰਪੰਚ ਦੇ ਪਤੀ ਸਮੇਤ 4 ਲੋਕਾਂ ਦੀ ਮੌਤ ਹੋਈ ਹੈ। ਇਕ ਧਿਰ ਦੇ ਮ੍ਰਿਤਕਾਂ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਹੰਸਾ ਸਿੰਘ, ਸੁਖਰਾਜ ਸਿੰਘ ਪੁੱਤਰ ਚੰਨਣ ਸਿੰਘ ਤੇ ਜੈਮਲ ਸਿੰਘ ਤੇਜਾ ਸਿੰਘ ਵਾਸੀ ਪਿੰਡ ਫੁਲੜਾ ਵਜੋਂ ਅਤੇ ਦੂਜੀ ਧਿਰ ਦੇ ਮਨਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਪਿੰਡ ਖੈਰਾਬਾਦ ਥਾਣਾ ਦਸੂਹਾ ਵਜੋਂ ਹੋਈ ਹੈ।

ਬੀਤੇ ਦਿਨ ਬੇਟ ਖੇਤਰ ਦੇ ਪਿੰਡ ਫੁੱਲੜਾ ਵਿਚ 2 ਧਿਰਾਂ ਦਰਮਿਆਨ ਹੋਏ ਖੂਨੀ ਟਕਰਾਅ ਵਿਚ ਮਾਰੇ ਗਏ ਇਕ ਧਿਰ ਦੇ ਤਿੰਨ ਵਿਅਕਤੀਆਂ ਦੇ ਅੰਤਿਮ ਸੰਸਕਾਰ ਮÏਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤÏਰ ‘ਤੇ ਪਹੁੰਚੇ | ਇਸ ਮÏਕੇ ਸ: ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਾਪਰੀ ਖÏਫਨਾਕ ਘਟਨਾ ਸਬੰਧੀ ਚੁੱਪ ਵੱਟੀ ਹੋਈ ਹੈ | ਸ: ਸਿੱਧੂ ਮਿ੍ਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਿੰਡ ਫੁੱਲੜੇ ਵਿਚ ਪੀੜਤ ਪਰਿਵਾਰਾਂ ਨੂੰ ਮਿਲੇ | ਉਨ੍ਹਾਂ ਕਿਹਾ ਕਿ ਸਿਆਸੀ ਤੇ ਪ੍ਰਸ਼ਾਸਨਿਕ ਤÏਰ ‘ਤੇ ਪੰਜਾਬ ਨੂੰ ਚਲਾਉਣ ਵਿਚ ਅਸਮਰੱਥ ਤੇ ਅਨਾੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਪੰਜਾਬੀਆਂ ਅੰਦਰ ਅਤੇ ਆਮ ਲੋਕਾਂ ਵਿਚ ਸਹਿਮ ਦਾ ਮਾਹÏਲ ਬਣਿਆ ਹੋਇਆ ਹੈ | ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਕ ਪਾਰਟੀ ਵੇਲੇ ਪੰਜਾਬ ਪੁਲਿਸ ਪ੍ਰਾਈਵੇਟ ਲਿਮਟਡ ਕੰਪਨੀ ਬਣ ਗਈ ਸੀ ਤੇ ਹੁਣ ਵਾਲੀ ਸਰਕਾਰ ਵਿਚ ਪੁਲਿਸ ਨਾਜਾਇਜ਼ ਕਬਜ਼ਿਆਂ ਵਾਲੀ ਕੰਪਨੀ ਬਣ ਗਈ ਹੈ, ਜਿਸ ਦਾ ਸਬੂਤ ਇਥੇ ਖੇਤਾਂ ਵਿਚ ਕੰਮ ਕਰਦੇ 3 ਵਿਅਕਤੀਆਂ ਦੇ ਪੁਲਿਸ ਦੀ ਕਥਿਤ ਛਤਰ-ਛਾਇਆ ਹੇਠ ਕੀਤੇ ਕਤਲਾਂ ਤੋਂ ਮਿਲਦੀ ਹੈ | ਉਨ੍ਹਾਂ ਕਿਹਾ ਕਿ ਇਕ-ਇਕ ਵਿਅਕਤੀ ‘ਤੇ 50-50 ਗੋਲੀਆਂ ਮਾਰੀਆਂ ਗਈਆਂ ਹਨ | ਉਨ੍ਹਾਂ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਜੰਗਲ ਰਾਜ ਫੈਲ ਰਿਹਾ ਤੇ ਪੰਜਾਬ ਪੁਲਿਸ ਦੀ ਸ਼ਹਿ ਨਾਲ ਮਾਫੀਆ ਜ਼ਮੀਨਾਂ ‘ਤੇ ਕਬਜ਼ਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੋ ਪੰਜਾਬ ਵਿਚ ਹਾਲਾਤ ਬਣੇ ਹੋਏ ਹਨ, ਇਨ੍ਹਾਂ ਕਰਕੇ ਮÏਜੂਦਾ ਹਾਕਮ ਜ਼ਿਆਦਾ ਦੇਰ ਟਿਕੇ ਨਹੀਂ ਰਹਿਣਗੇ | ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਕਿਸੇ ਇਕ ਪਾਰਟੀ ਦਾ ਮੁਹਤਾਜ ਨਹੀਂ ਹੁੰਦਾ, ਉਹ ਸਾਰਿਆਂ ਲਈ ਹੁੰਦਾ ਹੈ | ਉਨ੍ਹਾਂ ਮਿ੍ਤਕ ਨਿਸ਼ਾਨ ਸਿੰਘ ਦੇ 5 ਛੋਟੇ ਰੋਂਦੇ-ਵਿਲਕਦੇ ਬੱਚਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਆਹ ਲੈ ਬੈਠੇਗੀ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੰਗਲ ਰਾਜ ਬਣਾ ਕੇ ‘ਆਪ’ ਦੂਜੇ ਰਾਜਾਂ ਵਿਚ ਵੋਟ ਬੈਂਕ ਬਣਾਉਣ ਚਲੇ ਗਏ | ਉਨ੍ਹਾਂ ਨੇ ਇਸ ਮਸਲੇ ‘ਤੇ ਭਗਵੰਤ ਮਾਨ ‘ਤੇ ਚੁੱਪ ਵੱਟਣ ਦੇ ਵੀ ਦੋਸ਼ ਲਗਾਏ | ਇਸ ਮÏਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਜਗਵਿੰਦਰ ਸਿੰਘ ਆਦਿ ਹਾਜ਼ਰ ਸਨ |