Fact Check: AAP ਨੇ ਹਿਮਾਚਲ ਪ੍ਰਦੇਸ਼ ‘ਚ ਵੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਕੀਤਾ ਵਾਅਦਾ ਨਹੀਂ ਕੀਤਾ

0
595

Fact Check: ਕੀ ਹੁਣ AAP ਨੇ ਹਿਮਾਚਲ ਪ੍ਰਦੇਸ਼ ‘ਚ ਵੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਕੀਤਾ ਵਾਅਦਾ? ਨਹੀਂ, ਤਸਵੀਰ ਐਡੀਟੇਡ ਹੈ

ਪੰਜਾਬ ਚੋਣਾਂ 2022 ਵਿਚ ਜ਼ਬਰਦਸਤ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਅੱਖ ਗੁਜਰਾਤ ਅਤੇ ਹਿਮਾਚਲ ਚੋਣਾਂ ‘ਤੇ ਹੈ। ਅਰਵਿੰਦ ਕੇਜਰੀਵਾਲ ਅਤੇ ਆਪ ਆਗੂਆਂ ਵੱਲੋਂ ਹਿਮਾਚਲ ਅਤੇ ਗੁਜਰਾਤ ‘ਚ ਵੱਡੀਆਂ ਰੈਲੀਆਂ ਵੀ ਕੀਤੀ ਗਈਆਂ ਹਨ। ਹੁਣ ਹਿਮਾਚਲ ਚੋਣਾਂ ਨੂੰ ਲੈ ਕੇ AAP ‘ਤੇ ਨਿਸ਼ਾਨ ਸਾਧਦਿਆਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਇੱਕ ਬੈਨਰ ਦੀ ਹੈ ਜਿਸਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੈ ਅਤੇ ਨਾਲ ਲਿਖਿਆ ਹੈ ਕਿ ਜੇਕਰ ਕੇਂਦਰ ਸਰਕਾਰ AAP ਨੂੰ ਫ਼ੰਡ ਦੇਵੇਗੀ ਤਾਂ ਆਮ ਆਦਮੀ ਪਾਰਟੀ ਹਿਮਾਚਲ ‘ਚ ਵੀ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਸ ਪੋਸਟ ਨੂੰ ਵਾਇਰਲ ਕਰਦਿਆਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਕਾਫੀ ਪੁਰਾਣੀ ਹੈ ਅਤੇ ਬੈਨਰ ‘ਤੇ ਧੰਨਵਾਦ ਦਿੱਲੀ ਲਿਖਿਆ ਹੋਇਆ ਸੀ ਨਾ ਕਿ ਹਿਮਾਚਲ ਚੋਣਾਂ ਨੂੰ ਲੈ ਕੇ ਕੀਤਾ ਗਿਆ ਕੋਈ ਵਾਅਦਾ। ਦੱਸ ਦਈਏ ਕਿ ਹਾਲੇ ਤੱਕ (11 ਅਪ੍ਰੈਲ 2022) ਤੱਕ ਆਪ ਵੱਲੋਂ ਹਿਮਾਚਲ ਪ੍ਰਦੇਸ਼ ਚੋਣਾਂ ਨੂੰ ਲੈ ਕੇ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਗਿਆ ਹੈ।

ਫੇਸਬੁਕ ਪੇਜ ‘Dhongi AAP’ ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਹਿਮਾਚਲ ਵਾਲਿਆਂ ਲਈ ਲਾੱਲੀਪਾੱਪ ਤਿਆਰ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਤਸਵੀਰ NDTV ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। ਅਦਾਰੇ ਨੇ 14 ਫ਼ਰਵਰੀ 2015 ਨੂੰ ਆਪਣੀ ਖਬਰ ਵਿਚ ਤਸਵੀਰ ਪ੍ਰਕਾਸ਼ਿਤ ਕੀਤੀ ਜਿਸਦੇ ਉੱਤੇ ‘ਧੰਨਵਾਦ ਦਿੱਲੀ’ ਲਿਖਿਆ ਹੋਇਆ ਸੀ।

ਇਸ ਖਬਰ ਮੁਤਾਬਕ ਮਾਮਲਾ ਫਰਵਰੀ 2015 ਦਿੱਲੀ ਚੋਣਾਂ ਦਾ ਹੈ ਜਦੋਂ AAP ਦੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਬੈਨਰ ਲਵਾ ਕੇ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ।

ਹੋਰ ਸਰਚ ਕਰਨ ‘ਤੇ ਸਾਨੂੰ ਅਸਲ ਤਸਵੀਰ India Today ਦੀ ਖਬਰ ਵਿਚ ਵੀ ਸਾਂਝੀ ਕੀਤੀ ਮਿਲੀ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਚੋਣਾਂ ਨੂੰ ਲੈ ਕੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ, ਹਾਲਾਂਕਿ ਸਾਨੂੰ ਕੁਝ ਖਬਰਾਂ ਮਿਲੀਆਂ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਅਜਿਹੇ ਵਾਅਦੇ ਆਪ ਵੱਲੋਂ ਹਿਮਾਚਲ ਪ੍ਰਦੇਸ਼ ਚੋਣਾਂ ਨੂੰ ਲੈ ਕੇ ਕੀਤੇ ਜਾ ਸਕਦੇ ਹਨ।

ਨਤੀਜਾ- Punjab Hub News ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਕਾਫੀ ਪੁਰਾਣੀ ਹੈ ਅਤੇ ਬੈਨਰ ‘ਤੇ ਧੰਨਵਾਦ ਦਿੱਲੀ ਲਿਖਿਆ ਹੋਇਆ ਸੀ ਨਾ ਕਿ ਹਿਮਾਚਲ ਚੋਣਾਂ ਨੂੰ ਲੈ ਕੇ ਕੀਤਾ ਗਿਆ ਕੋਈ ਵਾਅਦਾ। ਦੱਸ ਦਈਏ ਕਿ ਹਾਲੇ ਤੱਕ (11 ਅਪ੍ਰੈਲ 2022) ਤੱਕ ਆਪ ਵੱਲੋਂ ਹਿਮਾਚਲ ਪ੍ਰਦੇਸ਼ ਚੋਣਾਂ ਨੂੰ ਲੈ ਕੇ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਗਿਆ ਹੈ।

Claim- AAP gave freebies to Himachal Pradesh Women Voters of 1000 RS/ Month By Putting Banners
Claimed By- FB Page- Dhongi AAP
Fact Check- Morphed