ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਰੱਦ, ਜੇਲ੍ਹ ’ਚ ਹੀ ਰਹੇਗਾ ‘ਬਾਦਸ਼ਾਹ’ ਦਾ ਪੁੱਤਰ

0
161

ਆਰੀਅਨ ਖ਼ਾਨ ਦੇ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਕਿਲ੍ਹਾ ਅਦਾਲਤ ਨੇ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਆਰੀਅਨ ਦੀ ਜ਼ਮਾਨਤ ਅਰਜ਼ੀ ਮੈਂਟੇਨੇਬਲ ਨਹੀਂ ਹੈ, ਇਸ ਲਈ ਇਸ ਨੂੰ ਰਿਜੈਕਟ ਕੀਤਾ ਜਾਂਦਾ ਹੈ।

ਆਰੀਅਨ ਖ਼ਾਨ ਨਾਲ 5 ਕੈਦੀਆਂ ਨੂੰ ਮੁੰਬਈ ਦੀ ਸਭ ਤੋਂ ਵੱਡੀ ‘ਆਰਥਰ ਜੇਲ੍ਹ’ ਦੀ ਬੈਰਕ ਨੰਬਰ 1 ’ਚ ਰੱਖਿਆ ਗਿਆ ਹੈ। ਇਹ ਇਕ ਖ਼ਾਸ ਇਕਾਂਤਵਾਸ ਬੈਰਕ ਹੈ। ਇਥੇ 5 ਦਿਨਾਂ ਲਈ ਆਰੀਅਨ ਖ਼ਾਨ ਤੇ ਹੋਰਨਾਂ ਦੋਸ਼ੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਇਨ੍ਹਾਂ ਨੂੰ ਆਮ ਕੈਦੀਆਂ ਵਾਂਗ ਹੀ ਰੱਖਿਆ ਜਾਵੇਗਾ। ਆਰੀਅਨ ਤੇ ਹੋਰ 5 ਕੈਦੀਆਂ ਨੂੰ ਜੇਲ੍ਹ ਦਾ ਹੀ ਖਾਣਾ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਵੀਰਵਾਰ ਨੂੰ ਅਦਾਲਤ ਨੇ ਆਰੀਅਨ ਖ਼ਾਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਤੇ ਭੇਜਿਆ ਸੀ। ਹੁਣ ਜਦੋਂ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ ਤਾਂ ਆਰੀਅਨ ਦੇ ਵਕੀਲ ਵਲੋਂ ਮੁੜ ਜ਼ਮਾਨਤ ਅਰਜ਼ੀ ਦਰਜ ਕਰਵਾਈ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਅਗਲੀ ਜ਼ਮਾਨਤ ਅਰਜ਼ੀ ਕੱਲ ਦਰਜ ਹੁੰਦੀ ਹੈ ਜਾਂ ਫਿਰ ਉਸ ਤੋਂ ਅਗਲੇ ਦਿਨ।

ਆਰੀਅਨ ਖ਼ਾਨ ਨੂੰ ਸ਼ਨੀਵਾਰ ਦੇਰ ਰਾਤ ਕਰੂਜ਼ ਪਾਰਟੀ ਤੋਂ ਕਾਬੂ ਕੀਤਾ ਗਿਆ ਸੀ। ਆਰੀਅਨ ’ਤੇ ਕਰੂਜ਼ ’ਚ ਡ ਰੱ ਗ ਸ ਦੀ ਵਰਤੋਂ ਕਰਨ ਦਾ ਦੋਸ਼ ਹੈ। ਐੱਨ. ਸੀ. ਬੀ. ਵਲੋਂ ਆਰੀਅਨ ਖ਼ਾਨ ਸਮੇਤ 8 ਦੋਸ਼ੀਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਆਰੀਅਨ ਖ਼ਾਨ ਤੇ ਬਾਕੀ ਦੋਸ਼ੀਆਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ ਤੇ ਇਹ ਸਾਰੇ ਨੈਗੇਟਿਵ ਮਿਲੇ ਹਨ।