ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਵੀਡੀਉ

0
690

ਮੁੰਬਈ : ਬੀ-ਟਾਊਨ ਦੀ ਸਭ ਤੋਂ ਚਰਚਿਤ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਆਖਿਰਕਾਰ ਵਿਆਹ ਦੇ ਬੰਧਨ ’ਚ ਬੱਝ ਗਏ। ਰਣਬੀਰ-ਆਲੀਆ ਨੇ ਵੀਰਵਾਰ ਨੂੰ ਪਰਿਵਾਰ ਅਤੇ ਕੁਝ ਦੋਸਤਾਂ ਨਾਲ ਮੁੰਬਈ ਦੇ ਪਾਲੀ ਹਿੱਲਜ਼ ਸਥਿਤ ਇਕ ਅਪਾਰਟਮੈਂਟ ਕੰਪਲੈਕਸ ਵਾਸਤੂ ’ਚ ਸੱਤ ਫੇਰੇ ਲਏ। ਇਹ ਜੋੜਾ ਦੁਪਹਿਰ ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ 7 ਵਚਨ ਲੈ ਕੇ ਇਕ-ਦੂਜੇ ਦਾ ਹੋ ਗਿਆ ਹੈ।

ਹੁਣ ਜਦਕਿ ਵਿਆਹ ਹੋ ਗਿਆ ਹੈ ਤਾਂ ਅਜਿਹੇ ਵਿਚ ਆਲੀਆ ਤੇ ਰਣਬੀਰ ਮੀਡੀਆ ਦੇ ਸਾਹਮਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਹਨ। ਇਹ ਜੋੜਾ ਬਹੁਤ ਕਿਊਟ ਨਜ਼ਰ ਆ ਰਿਹਾ ਹੈ। ਉਂਝ ਵੀ ਦੋਵਾਂ ਨੂੰ ਬਾਲੀਵੁੱਡ ਦਾ ਬੈਸਟ ਜੋੜੀ ਮੰਨਿਆ ਜਾਂਦਾ ਰਿਹਾ ਹੈ। ਹੁਣ ਇਥੋਂ ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਵਾਲੇ ਹਨ।

ਅੱਜ ਕਪੂਰ ਪਰਿਵਾਰ ਲਈ ਬਹੁਤ ਖ਼ਾਸ ਦਿਨ ਹੈ। ਨੀਤੂ ਅਤੇ ਰਿਸ਼ੀ ਦਾ ਲਾਡਲਾ ਰਣਬੀਰ ਕਪੂਰ 14 ਅਪ੍ਰੈਲ ਨੂੰ ਆਪਣੀ ਪ੍ਰੇਮਿਕਾ ਆਲੀਆ ਭੱਟ ਦੇ ਨਾਲ ਵਿਆਹ ਰਚਾਉਣ ਜਾ ਰਿਹਾ ਹੈ। ਜੋੜੇ ਦੇ ਘਰ ‘ਚ ਖੂਬ ਚਹਿਲ-ਪਹਿਲ ਦਾ ਮਾਹੌਲ ਹੈ। ਮਹਿਮਾਨ ਤਿਆਰ ਹੋ ਕੇ ਪਹੁੰਚ ਰਹੇ ਹਨ ਪਰ ਇਸ ਖਾਸ ਮੌਕੇ ‘ਤੇ ਪਰਿਵਾਰ ਨੂੰ ਮਰਹੂਮ ਰਿਸ਼ੀ ਕਪੂਰ ਦੀ ਘਾਟ ਕਾਫੀ ਮਹਿਸੂਸ ਹੋ ਰਹੀ ਹੈ। ਬੀਤੇ ਦਿਨ ਨੀਤੂ ਖੁਸ਼ੀਆਂ ਦੇ ਮੌਕੇ ‘ਤੇ ਪਤੀ ਨੂੰ ਯਾਦ ਕਰਕੇ ਕਾਫੀ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਹੱਥ ‘ਤੇ ਰਿਸ਼ੀ ਦੇ ਨਾਂ ਦੀ ਮਹਿੰਦੀ ਰਚਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ, ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਹੈ।

ਨੀਤੂ ਕਪੂਰ ਨੇ ਪੁੱਤਰ ਦੇ ਵਿਆਹ ਲਈ ਆਪਣੇ ਹੱਥਾਂ ‘ਤੇ ਰਚਾਈ ਮਹਿੰਦੀ ਦੀ ਤਸਵੀਰ ਆਪਣੇ ਇੰਸਟਗ੍ਰਾਮ ਸਟੋਰੀ ‘ਤੇ ਸਾਂਝੀ ਕੀਤੀ ਹੈ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਆਪਣੇ ਹੱਥ ‘ਤੇ ਲਗਾਈ ਖੂਬਸੂਰਤ ਮਹਿੰਦੀ ਨੂੰ ਕੈਮਰੇ ਦੇ ਸਾਹਮਣੇ ਫਲਾਂਟ ਕਰ ਰਹੀ ਹੈ। ਇਸ ਤੋਂ ਪਹਿਲੇ ਬੀਤੇ ਦਿਨ ਨੀਤੂ ਕਪੂਰ ਨੇ ਰਿਸ਼ੀ ਕਪੂਰ ਦੇ ਨਾਲ ਆਪਣੇ ਮੰਗਣੀ ਦੇ ਦਿਨ ਦੀ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਯਾਦਾਂ ਨੂੰ ਸਾਂਝਾ ਕਰਦੇ ਹੋਏ ਨੀਤੂ ਨੇ ਲਿਖਿਆ,’ ਵਿਸਾਖੀ ਦੇ ਦਿਨ ਦੀਆਂ ਯਾਦਾਂ ਤਾਜ਼ਾ ਹਨ ਕਿਉਂਕਿ ਅਸੀਂ 43 ਸਾਲ ਪਹਿਲੇ 13 ਅਪ੍ਰੈਲ 1979 ਨੂੰ ਮੰਗਣੀ ਕੀਤੀ ਸੀ।