ਲੱਖਾਂ ’ਚ ਹੈ ਸ਼ਾਹਰੁਖ਼ ਖ਼ਾਨ ਦੇ ਘਰ ‘ਮੰਨਤ’ ਦੀ ਨੇਮ ਪਲੇਟ ਦੀ ਕੀਮਤ, ਪਤਨੀ ਨੇ ਕੀਤੀ ਡਿਜ਼ਾਈਨ

0
931

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਇਨ੍ਹੀਂ ਦਿਨੀਂ ਆਪਣੇ ਆਗਾਮੀ ਪ੍ਰਾਜੈਕਟਸ ਦੇ ਨਾਲ ਆਪਣੇ ਘਰ ਦੀ ਨਵੀਂ ਨੇਮ ਪਲੇਟ ਨੂੰ ਲੈ ਕੇ ਵੀ ਚਰਚਾ ’ਚ ਹਨ। ਸ਼ਾਹਰੁਖ਼ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਲਗਜ਼ਰੀ ਘਰ ਮੰਨਤ ਦੀ ਨੇਮ ਪਲੇਟ ਬਦਲੀ ਹੈ, ਜਿਸ ਦਾ ਕਲਾਸੀ ਡਿਜ਼ਾਈਨ ਤੇ ਕੀਮਤ ਚਰਚਾ ’ਚ ਹੈ।

ਕਿੰਗ ਖ਼ਾਨ ਦਾ ਘਰ ਮੰਨਤ ਹਮੇਸ਼ਾ ਤੋਂ ਹੀ ਕਿਸੇ ਟੂਰਿਸਟ ਡੈਸਟੀਨੇਸ਼ਨ ਤੋਂ ਘੱਟ ਮਸ਼ਹੂਰ ਨਹੀਂ ਰਿਹਾ ਪਰ ਜਦੋਂ ਅਦਾਕਾਰ ਨੇ ਆਪਣੇ ਘਰ ਦੇ ਬਾਹਰ ਨਵੀਂ ਨੇਮ ਪਲੇਟ ਲਗਾਈ ਹੈ ਤਾਂ ਲੋਕ ਨਵੀਂ ਨੇਮ ਪਲੇਟ ਨਾਲ ਤਸਵੀਰ ਖਿੱਚਵਾ ਕੇ ਆਪਣੀ ਖ਼ੁਸ਼ੀ ਜ਼ਾਹਿਰ ਕਰ ਰਹੇ ਹਨ। ਕਹਿਣਾ ਪਵੇਗਾ ਕਿ ਸ਼ਾਹਰੁਖ਼ ਨਾਲ ਉਨ੍ਹਾਂ ਦੇ ਘਰ ਦੀ ਨੇਮ ਪਲੇਟ ਵੀ ਕਾਫੀ ਮਸ਼ਹੂਰ ਹੈ। ਹੁਣ ਨੇਮ ਪਲੇਟ ਦੀ ਇੰਨੀ ਗੱਲ ਹੋ ਗਈ ਹੈ ਤਾਂ ਇਸ ਦੀ ਕੀਮਤ ਵੀ ਜਾਣ ਲਓ।

ਸੂਤਰਾਂ ਮੁਤਾਬਕ ਸ਼ਾਹਰੁਖ਼ ਖ਼ਾਨ ਦੀ ਨਵੀਂ ਨੇਮ ਪਲੇਟ ਉਨ੍ਹਾਂ ਦੀ ਟੈਲੇਂਟਿਡ ਇੰਟੀਰੀਅਰ ਡਿਜ਼ਾਈਨਰ ਪਤਨੀ ਗੌਰੀ ਖ਼ਾਨ ਦੇ ਸੁਪਰਵਿਜ਼ਨ ’ਚ ਤਿਆਰ ਕੀਤੀ ਗਈ ਹੈ। ਸੂਤਰ ਨੇ ਕਿਹਾ ਕਿ ਘਰ ਦੀ ਬੌਸ ਗੌਰੀ ਖ਼ਾਨ ਹੈ ਤੇ ਜੋ ਉਹ ਫ਼ੈਸਲਾ ਲੈਂਦੀ ਹੈ, ਉਸ ਨੂੰ ਪਰਿਵਾਰ ਖ਼ੁਸ਼ੀ ਨਾਲ ਕਬੂਲ ਕਰਦਾ ਹੈ।

ਸੂਤਰ ਨੇ ਅੱਗੇ ਦੱਸਿਆ ਕਿ ਸ਼ਾਹਰੁਖ਼ ਦੇ ਘਰ ਦੀ ਨਵੀਂ ਨੇਮ ਪਲੇਟ ਦੀ ਕੀਤਮ 20-25 ਲੱਖ ਰੁਪਏ ਹੈ। ਅਸਲ ’ਚ ਗੌਰੀ ਖ਼ਾਨ ਨੂੰ ਕੁਝ ਕਲਾਸੀ ਚਾਹੀਦਾ ਸੀ, ਜੋ ਉਸ ਦੇ ਖ਼ਾਨ ਪਰਿਵਾਰ ਦੇ ਸਟੈਂਡਰਡ ਨੂੰ ਮੈਚ ਕਰ ਸਕੇ ਤੇ ਇਹ ਨੇਮ ਪਲੇਟ ਗੌਰੀ ਖ਼ਾਨ ਦੀ ਕਲਾਸਿਕ ਪਸੰਦ ਨੂੰ ਸਾਫ ਜ਼ਾਹਿਰ ਕਰਦੀ ਹੈ।