Parmish Verma ਨੇ ਆਪਣੇ ਫੈਂਨਸ ਨੂੰ ਦਿੱਤੀ Good News ! ਪਰਮੀਸ਼ ਵਰਮਾ ਬਣਨ ਵਾਲੇ ਹਨ ਪਿਤਾ, ਫੈਨਜ਼ ਨਾਲ ਖੁਸ਼ਖਬਰੀ ਕੀਤੀ ਸਾਂਝੀ
ਸੋਸ਼ਲ ਮੀਡੀਆ ‘ਤੇ ਛਾਈ ਪੋਸਟ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਫਿਲਮ ਨਿਰਦੇਸ਼ਕ, ਗਾਇਕ ਪਰਮੀਸ਼ ਵਰਮਾ (Parmish Verma) ਜਲਦ ਹੀ ਪਿਤਾ ਬਣਨ ਜਾ ਰਹੇ ਹਨ। ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਫਿਲਮ ਨਿਰਦੇਸ਼ਕ, ਗਾਇਕ ਪਰਮੀਸ਼ ਵਰਮਾ (Parmish Verma) ਜਲਦ ਹੀ ਪਿਤਾ ਬਣਨ ਵਾਲੇ ਹਨ। ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ। ਅਦਾਕਾਰ ਨੇ ਆਪਣੇ ਸ਼ੋਸਲ ਅਕਾਊਂਟ ਤੇ ਪਤਨੀ ਗੀਤ ਗਰੇਵਾਲ (Geet Grewal) ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਸਾਨੂੰ ਇਹ ਖਬਰ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਮਾਤਾ-ਪਿਤਾ ਬਣ ਰਹੇ ਹਾਂ 👶🏻 ਧੰਨਵਾਦ ਰੱਬਾ, ਤੁਹਾਡੀਆਂ ਸਾਡੇ ਜੀਵਨ ‘ਤੇ ਦਿੱਤੀਆਂ ਅਸੀਸਾਂ ਲਈ। ਵਾਹਿਗੁਰੂ ਮੇਹਰ ਕਰੇ.
ਪਰਮੀਸ਼ ਵਰਮਾ ਦੀ 22 ਅਪ੍ਰੈਲ ਨੂੰ ਫਿਲਮ “ਮੈਂ ਤੇ ਬਾਪੂ” ਰਿਲੀਜ਼ ਹੋਈ ਹੈ। ਦੱਸ ਦੇਈਏ ਕਿ ਇਹ ਫਿਲਮ ਪਰਮੀਸ਼ ਦੇ ਦਿਲ ਦੇ ਬਹੁਤ ਕਰੀਬ ਹੈ। ਦਰਅਸਲ, ਇਸ ਫਿਲਮ ਦੇ ਜ਼ਰਿਏ ਪਹਿਲੀ ਵਾਰ ਪਰਮੀਸ਼ ਆਪਣੇ ਪਿਤਾ ਡਾ. ਸਤੀਸ਼ ਵਰਮਾ ਨਾਲ ਪਰਦੇ ਤੇ ਨਜ਼ਰ ਆਏ। ਇਸ ਫਿਲਮ ਨੂੰ ਸ਼ੂਟ ਕਰਦੇ ਸਮੇਂ ਦੋਵਾਂ ਪਿਤਾ ਤੇ ਪੁੱਤਰ ਨੇ ਇੱਕ-ਦੂਜੇ ਨਾਲ ਖਾਸ ਸਮਾਂ ਬਿਤਾਇਆ। ਉਨ੍ਹਾਂ ਦੇ ਅਸਲ ਪਿਤਾ ਨੇ ਹੀ ਉਨ੍ਹਾਂ ਨਾਲ ਰੀਲ ਜ਼ਿੰਦਗੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ। ਇਸ ਫਿਲਮ ਵਿੱਚ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਸੰਜੀਦਾ ਸ਼ੇਖ (Sanjeeda Shaikh) ਵੀ ਨਜ਼ਰ ਆਈ ਹੈ। ਇਸ ਫਿਲਮ ਦੇ ਗੀਤਾਂ ਨੂੰ ਵੀ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।
ਪਾਲੀਵੁੱਡ ਸਟਾਰ ਪਰਮੀਸ਼ ਵਰਮਾ ਆਪਣੇ ਹਰ ਅੰਦਾਜ਼ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਓਦੇ ਹਨ। ਪਰਮੀਸ਼ ਹਮੇਸ਼ਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੈਨਜ਼ ਨਾਲ ਆਪਣੇ ਫਿੱਟਨੇਸ ਦੇ ਵੀਡੀਓ ਵੀ ਸਾਂਝਏ ਕਰਦੇ ਰਹਿੰਦੇ ਹਨ। ਜਿਨ੍ਹਾਂ ਫੈਨਜ਼ ਦੁਆਰਾ ਖੂਬ ਪਸੰਦ ਕੀਤਾ ਜਾਂਦਾ ਹੈ। ਪਰਮੀਸ਼ ਹਾਲੇ ਤੱਕ ਦਿਲ ਦੀਆਂ ਗੱਲਾਂ, ਜਿੰਦ ਮੇਰਿਏ, ਰੌਕੀ ਮੈਂਟਲ, ਸਿੰਘਮ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ। ਫਿਲਹਾਲ ਉਨ੍ਹਾਂ ਦੀ ਫਿਲਮ “ਮੈਂ ਤੇ ਬਾਪੂ” ਨੂੰ ਪ੍ਰਸ਼ੰਸ਼ਕ ਖੂਬ ਪਸੰਦ ਕਰ ਰਹੇ ਹਨ।