ਅੰਮ੍ਰਿਤਸਰ-12 ਸਾਲ ਦੀ ਉਮਰੇ ਹੋਇਆ ਸੀ ਲਾਪਤਾ, ਘਰ ਵਾਪਸ ਪਰਤਿਆ ਤਾਂ ਦੱਸੀ ਹੱਡ-ਚੀਰਵੀਂ ਸੱਚਾਈ

0
372

ਅੰਮ੍ਰਿਤਸਰ ਵਿੱਚ 12 ਸਾਲ ਦੀ ਉਮਰ ਵਿੱਚ ਨਮਨ ਨਾਮ ਦਾ ਬੱਚਾ ਲਾਪਤਾ ਹੋ ਗਿਆ ਸੀ। ਲਾਪਤਾ ਦੋ ਸਾਲਾਂ ਬਾਅਦ ਜਦੋਂ ਘਰ ਵਾਪਸ ਪਰਤਿਆ ਤਾਂ ਮਾਪਿਆਂ ਨੂੰ ਹੈਰਾਨਕੁਨ ਹੱਡ ਬੀਤੀ ਦੱਸ਼ੀ। ਬੱਚੇ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਕੁਝ ਦੂਰ ਸ਼ਾਹਪੁਰ ਦੇ ਵਿਚ ਜ਼ਿਮੀਂਦਾਰਾਂ ਨੇ ਕੈਦ ਕੀਤਾ ਸੀ ਅਤੇ ਡੰਗਰਾਂ ਦੀ ਸਾਫ ਸਫਾਈ ਕਰਵਾਉਂਦੇ ਸਨ। ਘਰ ਜਾਣ ਦੀ ਗੱਲ ਕਰਦਿਆਂ ਹੀ ਬੁਰੇ ਤਰੀਕੇ ਨਾਲ ਕੁੱਟਮਾਰ ਕਰਦੇ ਸਨ। ਬਹੁਤ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਫੜ੍ਹ ਲੈਂਦੇ ਸਨ। ਆਖਿਰਕਾਰ ਮਿਲਿਆ ਮੌਕਾ ਤੇ ਪਰਤਿਆ ਆਪਣੇ ਘਰ ਅਤੇ ਹੱਡ-ਚੀਰਵੀਂ ਸੱਚਾਈ ਦੱਸੀ।

ਅੰਮ੍ਰਿਤਸਰ : 2 ਫਰਵਰੀ 2020 ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿਚੋਂ ਨਮਨ ਨਾਮ ਦਾ ਬੱਚਾ 12 ਸਾਲ ਦੀ ਉਮਰ ਵਿੱਚ ਆਪਣੇ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਭਾਲ ਥਾਂ ਥਾਂ ਤੇ ਕੀਤੀ ਜਾਂਦੀ ਹੈ ਪਰ ਹਰ ਜਗ੍ਹਾ ਤੋਂ ਨਿਰਾਸ਼ਾ ਹੀ ਹੱਥ ਲਗਦੀ ਹੈ ਪਰ ਪਰਿਵਾਰ ਫਿਰ ਦੀ ਹਿੰਮਤ ਨਹੀਂ ਹਾਰਿਆ ਤੇ ਅਖੀਰਕਾਰ ਕਰੀਬ ਢਾਈ ਸਾਲਾਂ ਬਾਅਦ ਨਮਨ ਆਪਣੇ ਘਰ ਪਰਤਿਆ।ਆਪਣੀ ਹੱਡੀ ਬੀਤੀ ਵਿੱਚ ਨਮਨ ਨੇ ਦੱਸਿਆ ਕਿ ਮੈਂ ਪਤੰਗ ਲੁਟਦਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਜਿੱਥੇ ਜਾ ਕੇ ਮੈਨੂੰ ਨੀਂਦ ਆ ਗਈ ਅਤੇ ਮੈਂ ਸੌਂ ਗਿਆ ਅਤੇ ਜਦੋਂ ਸਵੇਰੇ ਮੇਰੀ ਨੀਂਦ ਖੁਲ੍ਹੀ ਤਾਂ ਮੈਂ ਖੁਦ ਨੂੰ ਕਿਸੇ ਦੇ ਘਰ ਪਾਇਆ।

ਨਮਨ ਨੇ ਦੱਸਿਆ ਕਿ ਉਹ ਕਿਸੇ ਸਾਬਕਾ ਫੌਜੀ ਦਾ ਘਰ ਸੀ ਅਤੇ ਉਸਦੇ ਘਰ ਮੱਝਾਂ-ਗਾਈਆਂ ਵੀ ਰੱਖੀਆਂ ਹੋਈਆਂ ਸਨ. ਜਿਨ੍ਹਾਂ ਦੀ ਸੇਵਾ ਲਈ ਸ਼ਾਇਦ ਉਹਨਾਂ ਨੇ ਮੈਨੂੰ ਆਪਣੇ ਘਰ ਲਿਆਂਦਾ ਸੀ। ਨਮਨ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਮੇਰੇ ਨਾਲ ਉਨ੍ਹਾਂ ਵੱਲੋਂ ਰੋਜ ਮਾਰ ਕੁੱਟ ਕੀਤੀ ਜਾਂਦੀ ਸੀ ਅਤੇ ਕਦੀ ਰੋਟੀ ਮਿਲਦੀ ਸੀ ਅਤੇ ਕਦੀ ਨਹੀਂ ਮਿਲਦੀ ਸੀ। ਬਹੁਤ ਵਾਰ ਮੈਂ ਉਸ ਘਰ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ ਪਰ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਨੂੰ ਉਨ੍ਹਾਂ ਦੇ ਘਰੋਂ ਭੱਜਣ ਦਾ ਮੌਕਾ ਮਿਲਿਆ ਅਤੇ ਮੈਂ ਆਪਣੇ ਘਰ ਪਹੁੰਚਿਆ ਹਾਂ।

ਨਮਨ ਦੇ ਪਿਤਾ ਗੋਪਾਲ ਕੁਮਾਰ ਨੇ ਦੱਸਿਆ ਕਿ ਨਮਨ ਦੇ ਲਾਪਤਾ ਹੋਣ ਤੋਂ ਬਾਅਦ ਇਕ-ਇਕ ਦਿਨ ਇੰਤਜ਼ਾਰ ਵਿੱਚ ਘੱਟਿਆ ਹੈ। ਦੂਸਰੇ ਦਿਨ ਥਾਣੇ ਪਹੁੰਚੇ ਅਤੇ ਪੁਲਿਸ ਨੂੰ ਦੱਸਿਆ ਕਿ ਸਾਡਾ ਬੱਚਾ ਲਾਪਤਾ ਹੋ ਗਿਆ ਹੈ। ਗੋਪਾਲ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਸ਼ੁਰੂ ਤਾਂ ਕਰ ਦਿੱਤੀ ਪਰ ਪਤਾ ਨਾ ਲੱਗ ਸਕਿਆ।

ਗੋਪਾਲ ਨੇ ਦੱਸਿਆ ਕਿ ਲੱਭਦੇ-2 ਅਸੀਂ ਰੇਲਵੇ ਸਟੇਸ਼ਨ ਤੇ ਪਹੁੰਚੇ, ਜਿੱਥੇ ਸਾਨੂੰ ਇਕ ਸੀਸੀਟੀਵੀ ਹੱਥ ਲੱਗੀ। ਇਸ ਜਿਸ ਵਿਚ ਸਾਡਾ ਬੇਟਾ ਨਮਨ ਦਿਖਾਈ ਦਿੱਤ। ਜੋ CCTV ਲੇ ਕੇ ਅਸੀਂ ਪੁਲਸ ਥਾਣੇ ਪਹੁੰਚੇ ਤਾਂ ਪੁਲੀਸ ਨੇ ਹੋਰ ਵੀ ਗੱਲ ਬਣਾ ਦਿੱਤੀ। ਪੁਲਸ ਨੇ ਕਿਹਾ ਤੁਹਾਡਾ ਬੇਟਾ ਗੱਡੀ ਵਿੱਚ ਬੈਠ ਕੇ ਕਿਸੇ ਹੋਰ ਸ਼ਹਿਰ ਚਲਾ ਗਿਆ ਹੈ. ਜਿਸ ਦੀ ਭਾਲ ਤੁਹਾਨੂੰ ਵੀ ਕਰਨੀ ਪਵੇਗੀ। ਜਿਸ ਦੀ ਭਾਲ ਅਜੇ ਤੱਕ ਨਹੀਂ ਮੁੱਕੀ ਸੀ ਤਾਂ ਸਾਡਾ ਬੇਟਾ ਆਪ ਹੀ ਘਰ ਆ ਗਿਆ। ਨਮਨ ਦੇ ਪਿਤਾ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ

ਮੌਕੇ ਦੇ ਪੁਲਿਸ ਅਧਿਕਾਰੀ ਨੇ ਨਿਊਜ਼-18 ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਿਹਾ ਕਿ ਇਸ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਏਗੀ। ਦੋਸ਼ੀਆਂ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ।