Disclaimer – We do not endorse the Titles and Thumbnails Given by Youtube Video creater. All Content provided is for Information Purpose Only.ਨੋਟ – ਵੀਡੀਉ ਦੇ ਟਾਈਟਲ ਨਾਲ ਸਾਡਾ ਸਹਿਮਤ ਹੋਣਾ ਜ਼ਰੂਰੀ ਨਹੀਂ- ਵੀਡੀਉ ਦਾ ਲਿੰਕ ਸਿਰਫ ਜਾਣਕਾਰੀ ਲਈ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਦਾ ਟਾਈਟਲ ਯੂਟਿਊਬਰ ਨੇ ਆਪਣੇ ਮੁਤਾਬਕ ਦਿਤਾ ਹੈ,,ਅਤੇ ਯੂਟਿਊਬਰਾਂ ਵਲੋਂ ਦਿੱਤੇ ਜਾਂਦੇ ਟਾਈਟਲਾਂ ਬਾਰੇ ਤੁਸੀਂ ਚੰਗੀ ਤਰਾਂ ਜਾਣੂ ਹੋ
ਅੱਜ ਦੇ ਸਮੇਂ ’ਚ ਨਾਜਾਇਜ਼ ਸਬੰਧਾਂ ਦੇ ਕਾਰਨ ਬਹੁਤ ਸਾਰੇ ਘਰ ਉਜੜ ਚੁੱਕੇ ਹਨ ਅਤੇ ਕਈ ਉਜੜ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲਿਵਿੰਗ ਰਿਲੇਸ਼ਨ ਵਿੱਚ ਦੂਸਰੀ ਜਨਾਨੀ ਨਾਲ ਰਹਿ ਇਕ ਸਰਕਾਰੀ ਅਧਿਆਪਕ ਨੇ ਆਪਣੀ ਪਤਨੀ ਤੋਂ ਖਹਿੜਾ ਛੁਡਵਾਉਣ ਲਈ ਉਸਦੀ ਮਾਰ-ਕੁਟਾਈ ਕੀਤੀ। ਪੀੜਤ ਜਨਾਨੀ ਇਸ ਸਮੇਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਹੈ, ਜਿਸ ਨੇ ਪੁਲਸ ਪ੍ਰਸਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਪੀੜਤ ਜਨਾਨੀ ਸੋਨਿਕਾ ਨੇ ਦੱਸਿਆ ਕਿ ਉਸਦਾ ਪਤੀ ਅਸ਼ੀਸ਼ ਸਾਵਲ ਸਰਕਾਰੀ ਅਧਿਆਪਕ ਹੈ। ਉਸਦੇ ਵਿਆਹ ਨੂੰ 13 ਸਾਲ ਹੋ ਚੁੱਕੇ ਹਨ ਅਤੇ ਉਸਦੇ 2 ਬੱਚੇ ਹਨ। ਉਸਦਾ ਪਤੀ ਜਿਹੜੇ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ, ਉਥੇ ਪੜਾਉਂਦੀ ਇਕ ਮਹਿਲਾ ਅਧਿਆਪਕ ਨਾਲ ਹੀ ਉਸਦੇ ਨਜਾਇਜ਼ ਸਬੰਧ ਹਨ। ਇਹ ਦੋਵੇਂ ਪਿਛਲੇ 3 ਸਾਲਾ ਤੋਂ ਲਿਵਿੰਗ ਰਿਲੇਸ਼ਨ ਵਿੱਚ ਹਨ, ਜਿਸ ਕਰਕੇ ਮੇਰਾ ਪਤੀ ਮੇਰੀ ਮਾਰ-ਕੁਟਾਈ ਕਰਦਾ ਹੈ ਤਾਂ ਕਿ ਮੈਂ ਉਸ ਨੂੰ ਛੱਡ ਕੇ ਚਲੀ ਜਾਵਾਂ ਜਾਂ ਫਿਰ ਉਸਦੀ ਲਵਰ ਨੂੰ ਅਕਸੇਪਟ ਕਰਾਂ।
ਉਸ ਨੇ ਕਿਹਾ ਕਿ ਜਦੋਂ ਮੈਂ ਆਪਣੇ ਪਤੀ ਨੂੰ ਅਜਿਹਾ ਕਰਨ ਤੋਂ ਰੋਕਦੀ ਹਾਂ ਤਾਂ ਉਹ ਮੇਰੀ ਕੁੱਟਮਾਰ ਕਰਦਾ ਹੈ। ਉਸ ਨੇ ਦੱਸਿਆ ਕਿ ਉਸਦੇ ਪਤੀ ਦੇ ਜਿਸ ਮਹਿਲਾ ਅਧਿਆਪਕ ਨਾਲ ਸਬੰਧ ਹਨ, ਉਹ ਵੀ ਵਿਆਹੀ ਹੋਈ ਹੈ ਅਤੇ ਉਸਦੇ ਵੀ ਦੋ ਬੱਚੇ ਹਨ। ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਪੁਲਸ ਪ੍ਰਸਾਸ਼ਨ ਉਸ ਮਹਿਲਾ ਅਧਿਆਪਕ ਅਤੇ ਉਸਦੇ ਪਤੀ ਖ਼ਿਲਾਫ਼ ਬਣਦੀ ਕਾਰਵਾਈ ਕਰੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਦੀਨਾਨਗਰ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇਕ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਸਰਾ ਵਿਆਹ ਕੀਤਾ ਹੈ ਅਤੇ ਬੀਤੇ ਦਿਨ ਆਪਣੀ ਪਹਿਲੀ ਪਤਨੀ ਦੀ ਮਾਰ-ਕੁਟਾਈ ਕੀਤੀ ਹੈ। ਮਹਿਲਾ ਨੂੰ ਇਲਾਜ ਲਈ ਸਿਵਿਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਜੋ ਮੈਡੀਕਲ ਰਿਪੋਰਟ ਆਵੇਗੀ ਉਸ ਹਿਸਾਬ ਨਾਲ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।