ਦੋ ਨੰਬਰ ਚ ਬਾਹਰ ਜਾਣ ਵਾਲਿਆਂ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ !

ਜਿਹੜੇ ਰਿਸ਼ਤੇਦਾਰ ਮੁੰਡਿਆਂ ਕੋਲ਼ ਮੈਂ ਆਇਆ ਸੀ ਸਫਰ ਉੁਹਨਾਂ ਦਾ ਵੀ ਦਿਲ ਦਹਿਲਾ ਦੇਣ ਵਾਲਾ ਸੀ । ਮੈਨੂੰ ਯਾਦ ਆ ਉਦੋਂ ਅਸੀਂ ਹੀ ਇਹਨਾਂ ਦੀ ਗੱਲ ਕਰਕੇ ਆਏ ਸੀ ਕਿਸੇ ਨਾਲ਼ ਪਰ ਬਾਅਦ ਵਿੱਚ ਹਕੀਕਤ ਕੁਝ ਹੋਰ ਈ ਨਿਕਲ਼ੀ । ਉਮਰ 18 ਸਾਲ ਤੋਂ ਘੱਟ ਹੋਣ ਕਰਕੇ ਕਹਿੰਦੇ ਇਹਨਾਂ ਦਾ ਟੂਰਿਸਟ ਵੀਜ਼ਾ ਨਈ ਲੱਗਣਾਂ । ਪੈਸੇ ਉਹਨਾਂ ਵੱਲ ਗਏ ਹੋਣ ਕਰਕੇ 2 ਨੰਬਰ ਵਿੱਚ ਹੀ ਤੁਰ ਪਏ । ਜਹਾਜ ਤੇ ਪਹਿਲਾਂ ਇਹਨਾਂ ਨੂੰ ਅਫਰੀਕਾ ਦੇ ਅਬੀਜਾਨ ਵਿੱਚ ਲੈ ਗਏ । ਉੱਥੋਂ ਅੱਧੀ ਰਾਤ ਨੂੰ ਤੋਰ ਕੇ ਬਾਰਡਰ ਪਾਰ ਕਰਾਉਂਦੇ ਸੀ । ਦੱਸਦੇ ਨੇ ਕਿ ਸਾਰੇ ਪਾਸੇ ਰੇਗਿਸਤਾਨ ਸੀ । ਕਦੇ ਗੱਡੀ ਵਿੱਚ ਲੁਕਾ ਕੇ ਤੇ ਕਦੇ ਤੋਰ ਕੇ ਮੋਰਾਕੋ ਦੇ ਜੰਗਲਾਂ ਵਿੱਚ ਲੈ ਆਏ । ਜਦੋਂ ਕਿਸੇ ਕੋਲੋਂ ਤੁਰਿਆ ਨਾ ਜਾਣਾਂ ਤੇ ਡੌਂਕਰਾਂ ਨੇ ਕੁੱ ਟ-ਕੁੱ ਟ ਕੇ ਤੋਰਨੇ ।

ਦੱਸਦੇ ਨੇ ਕਿ ਇਹਨਾਂ ਨੂੰ ਵੀ ਬਹੁਤ ਕੁੱਟ ਪਈ ਉੱਥੇ । ਜੰਗਲ ਵਿੱਚ ਕੋਈ ਵੀ ਰੋਟੀ-ਪਾਣੀ ਨਈ ਸੀ ਮਿਲਦਾ । ਜਦੋਂ ਭੁੱਖ ਲੱਗਣੀ ਤੇ ਪਿੰਡਾਂ ਵਿੱਚੋਂ ਰੋਟੀ ਮੰਗ ਕੇ ਲਿਆਉਣੀ । ਕਈ ਦਿਨ ਮੰਗਵੀਂ ਰੋਟੀ ਨਾਲ਼ ਹੀ ਗੁਜਾਰਾ ਚੱਲਦਾ ਰਿਹਾ । ਫਿਰ ਉੱਥੋਂ ਸਪੇਨ ਨੂੰ ਜਾਣ ਲਈ ਲੈ ਤੁਰਦੇ ਪਰ ਕਾਮਯਾਬੀ ਨਾ ਮਿਲਦੀ । ਇੱਕ ਦਿਨ 5 ਜਣਿਆਂ ਨੂੰ ਪਲਾਸਟਿਕ ਦੀ ਬੇੜੀ ਵਿੱਚ ਬਿਠਾ ਕੇ ਸਮੁੰਦਰ ਪਾਰ ਕਰਾਉਣ ਲੱਗੇ । ਰਸਤੇ ਵਿੱਚ ਸਮੁੰਦਰ ਦੀ ਛੱਲ ਆਉਣ ਨਾਲ਼ ਬੇੜੀ ਮੂਧੀ ਹੋ ਗਈ । ਮੇਰੇ ਇਸ ਰਿਸ਼ਤੇਦਾਰ ਨੂੰ ਤੈਰਨਾ ਵੀ ਨਈ ਸੀ ਆਉਂਦਾ । ਜੇ ਇੱਕ ਇਹਦੇ ਨਾਲ਼ ਦਾ ਮੁੰਡਾ ਜਿਸ ਨੂੰ ਤੈਰਨਾ ਆਉਂਦਾ ਸੀ ਨਾ ਖਿੱਚ ਕੇ ਲਿਆਉਂਦਾ ਤੇ ਇਹ ਤੇ ਗਿਆ ਸੀ ।

ਕਈ ਦਿਨਾਂ ਦੀ ਕੋਸਿਸ਼ ਤੋਂ ਬਾਅਦ ਇਹ ਸਪੇਨ ਦਾਖਲ ਹੋ ਗਏ । ਪੁਲਿਸ ਨੇ ਫੜ ਕੇ ਇੱਕ ਸ਼ਰਨਾਰਥੀ ਕੈਂਪ ਵਿੱਚ ਭੇਜ ਦਿੱਤਾ । ਜਿੱਥੋਂ ਇਹਨਾਂ ਨੂੰ 3-4 ਮਹੀਨਿਆਂ ਬਾਅਦ ਛੱਡਿਆ ਤੇ ਫਿਰ ਇਹ ਬਾਹਰ ਆਏ । ਇਹਨਾਂ ਦੀ ਕਹਾਣੀ ਸੁਣ ਕੇ ਤੇ ਮੈਂ ਰੱਬ ਦਾ ਸ਼ੁਕਰ ਕਰਦਾ ਸੀ ।ਇੱਥੇ ਕੰਮ ਦੀ ਕੋਈ ਗੱਲ ਨਾ ਬਣਦੀ ਦੇਖ ਮੈਂ ਆਪਣੇ ਪਿੰਡ ਦੇ ਇੱਕ ਮੁੰਡੇ ਜੋ ਪਹਿਲਾਂ ਦਾ ਇੱਥੇ ਰਹਿੰਦਾ ਸੀ ਉਸ ਨੂੰ ਫੋਨ ਕੀਤਾ । ਉਹ ਖੇਤਾਂ ਦੇ ਕੰਮ ਤੇ ਹੋਰ ਮੁੰਡੇ ਲੈ ਕੇ ਜਾਂਦਾ ਸੀ । ਉਹ ਅਗਲੇ ਹੀ ਦਿਨ ਮੈਨੂੰ ਮਿਲਣ ਆ ਗਿਆ । ਮਿਲ ਕੇ ਕਹਿੰਦਾ ਕਿ ਆਪਣੇ ਕੋਲ਼ ਆ ਜਾ ਕੰਮ ਵੀ ਮਿਲ ਜਾਊਗਾ । ਮੈਂ 2 ਕੁ ਦਿਨ ਰੁੱਕ ਕੇ ਉਸ ਦੇ ਪਿੰਡ ਵੱਲ ਤੁਰ ਪਿਆ ।