ਪੰਜਾਬ ਚ ਇਥੇ ਹੋ ਗਈ ਜੱਗੋਂ ਤੇਰਵੀ, ਕੈਨੇਡਾ ਭੇਜਣ ਦੀ ਥਾਂ ਚੜਾਇਆ ਦੁਬਈ ਦਾ ਜਹਾਜ਼- ਸਾਵਧਾਨ ਰਗੜੇ ਨੇ ਜਾਇਓ

0
256

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬ ਵਿੱਚ ਬੇਰੁਜਗਾਰੀ ਦੇ ਚਲਦੇ ਹਨ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ ਜਾਣ ਵਾਸਤੇ ਲੋਕਾਂ ਵੱਲੋਂ ਜਿੱਥੇ ਗ਼ਲਤ ਰਸਤਿਆਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ, ਪਰ ਕਈ ਵਾਰ ਲੋਕ ਵਿਦੇਸ਼ ਜਾਣ ਦੇ ਲਾਲਚ ਵੱਸ ਕਈ ਅਜਿਹੇ ਲੋਕਾਂ ਦੇ ਹੱਥੇ ਚੜ੍ਹ ਜਾਂਦੇ ਹਨ, ਜਿਨ੍ਹਾਂ ਵੱਲੋਂ ਜਲਦ ਪੈਸਾ ਕਮਾਉਣ ਦੇ ਚੱਕਰ ਵਿਚ ਅਜਿਹੇ ਲੋਕਾਂ ਨਾਲ ਧੋਖਾਧੜੀ ਕੀਤੀ ਜਾਂਦੀ ਹੈ। ਜਿੱਥੇ ਉਨ੍ਹਾਂ ਵੱਲੋਂ ਪੈਸੇ ਵਸੂਲ ਕੇ ਉਨ੍ਹਾਂ ਲੋਕਾਂ ਨੂੰ ਕਿਸੇ ਹੋਰ ਮੁਲਕ ਵਿੱਚ ਭੇਜ ਦਿੱਤਾ ਜਾਂਦਾ ਹੈ ਜਿਸ ਕਾਰਨ ਵਿਦੇਸ਼ ਜਾਣ ਵਾਲੇ ਲੋਕਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਜੱਗੋਂ ਤੇਰਵੀਂ ਹੋਈ ਹੈ ਜਿੱਥੇ ਕੈਨੇਡਾ ਭੇਜਣ ਦੀ ਜਗ੍ਹਾ ਤੇ ਦੁਬਈ ਦੇ ਜਹਾਜ਼ ਵਿਚ ਚੜ੍ਹਾਇਆ ਗਿਆ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਇਕ ਸਾਲ ਪਹਿਲਾਂ ਤੋਂ ਟਰੈਵਲ ਏਜੰਟਾਂ ਦੇ ਖਿਲਾਫ ਦਰਜ ਕੀਤੇ ਗਏ ਕੇਸ ਨੂੰ ਥਾਣਾ ਡਵੀਜ਼ਨ ਪੰਜ ਲੁਧਿਆਣਾ ਦੇ ਪੁਲਿਸ ਵੱਲੋਂ ਸੁਲਝਾਇਆ ਗਿਆ ਹੈ।

ਉਥੇ ਹੀ ਦੱਸਿਆ ਗਿਆ ਹੈ ਕਿ ਲੁਧਿਆਣਾ ਦੇ ਵਿੱਚ ਐਨ ਐਸ ਇੰਟਰਪ੍ਰਾਈਜ਼ਿਜ਼ ਰਣਜੀਤ ਦਾਵਰ ਪੱਖੋਵਾਲ ਰੋਡ ਅਤੇ ਮੁਹਾਲੀ ਵਿੱਚ ਜੀ ਐੱਮ ਪੀ ਐਲ ਰਾਜਨ ਅਰੋੜਾ ਦੇ ਖਿਲਾਫ ਅਬਦੁਲਾਪੁਰ, ਜਲੰਧਰ ਦੇ ਵਾਸੀ ਹਰਬੰਸ ਲਾਲ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਥੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਇਕ ਸਾਲ ਦਾ ਸਮਾਂ ਲੱਗਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦੁਆਇਆ ਗਿਆ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਹਰਬੰਸ ਲਾਲ ਵੱਲੋਂ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਦੀ ਖਾਤਰ 2021 ਦੀ ਸ਼ੁਰੂਆਤ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਚਾਰ ਲੱਖ ਰੁਪਏ ਦਿੱਤੇ ਗਏ ਸਨ।

ਉਥੇ ਹੀ ਇਨ੍ਹਾਂ ਵਿਅਕਤੀਆਂ ਵੱਲੋਂ ਉਸ ਦੇ ਬੇਟੇ ਅਮਿਤ ਕੁਮਾਰ ਨੂੰ ਕੈਨੇਡਾ ਭੇਜਣ ਦੀ ਬਜਾਏ ਦੁਬਈ ਭੇਜ ਦਿੱਤਾ ਗਿਆ ਸੀ ਜਿੱਥੇ ਪਹੁੰਚਣ ਉਪ੍ਰੰਤ ਉਸਦੇ ਜ਼ਰੂਰੀ ਕਾਗਜ਼ਾਤ ਵੀ ਆਪਣੇ ਕਬਜ਼ੇ ਵਿੱਚ ਰੱਖੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਧੋਖਾਧੜੀ ਅਤੇ ਇਮੀਗ੍ਰੈਂਟ ਐਕਟ ਦੀਆਂ ਧਾਰਾਵਾਂ ਦੇ ਤਹਿਤ ਰਾਜਨ ਅਰੋੜਾ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਸੀ।