ਘਰ ਚ ਦਾਖਿਲ ਹੋ ਕੇ ਬਦਮਾਸ਼ਾਂ ਵਲੋਂ 2 ਨੌਜਵਾਨਾਂ ਭੈਣਾਂ ਤੇ ਕੀਤਾ ਤਲਵਾਰਾਂ ਨਾਲ ਹਮਲਾ, 1 ਦੀ ਹੋਈ ਮੌਤ- ਘਟਨਾ CCTV ਚ ਕੈਦ

0
714

ਪਿਛਲੇ ਕੁਝ ਸਮੇਂ ਤੋਂ ਜਿੱਥੇ ਪੰਜਾਬ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ ਉੱਥੇ ਹੀ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਕਈ ਲੋਕਾਂ ਵੱਲੋਂ ਇਕ-ਦੂਸਰੇ ਉਪਰ ਆਪਸੀ ਰੰਜਿਸ਼ ਦੇ ਕਾਰਨ ਹਮਲੇ ਵੀ ਕੀਤੇ ਜਾ ਰਹੇ ਹਨ, ਜਿਸ ਦੇ ਚਲਦਿਆਂ ਹੋਇਆਂ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਆਏ ਦਿਨ ਹੀ ਪੰਜਾਬ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਹੋਏ ਆਪਣਿਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਜਿੱਥੇ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਲੋਕਾਂ ਦੇ ਨਾਲ ਲੁੱਟ-ਖੋਹ ਕੀਤੀ ਜਾ ਰਹੀ ਹੈ।

ਹੁਣ ਘਰ ਵਿੱਚ ਦਾਖਲ ਹੋ ਕੇ ਦੋ ਬਦਮਾਸ਼ਾਂ ਵੱਲੋਂ ਦੋ ਨੌਜਵਾਨ ਭੈਣਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਹੈ ਜਿਸ ਕਾਰਨ ਇੱਕ ਲੜਕੀ ਦੀ ਮੌਤ ਹੋਈ ਹੈ, ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਤਿਆਬਾਦ ਦੀ ਭਾਟੀਆਂ ਕਾਲੌਨੀ ਤੋਂ ਸਾਹਮਣੇ ਆਇਆ ਹੈ। ਹੁਣ ਸਾਹਮਣੇ ਆਉਣ ਵਾਲੀ ਇਸ ਘਟਨਾ ਨੇ ਜਿੱਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਜਿੱਥੇ ਚੰਡੀਗੜ੍ਹ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਪ੍ਰਿਆ ਅਤੇ ਯੋਗਤਾ ਜਦੋਂ ਆਪਣੇ ਘਰ ਆਈਆਂ ਸਨ।

ਉਸ ਸਮੇਂ ਉਨ੍ਹਾਂ ਦੇ ਘਰ ਵਿਚ ਉਸ ਦਾ ਭਰਾ ਅਤੇ ਪਿਤਾ ਮੌਜੂਦ ਨਹੀਂ ਸਨ ਜੋ ਕਿਸੇ ਕੰਮ ਦੇ ਸਿਲਸਲੇ ਵਿੱਚ ਦਿੱਲੀ ਗਏ ਹੋਏ ਸਨ ਅਤੇ ਉਨ੍ਹਾਂ ਦੀ ਮਾਂ ਵੀ ਕਿਸੇ ਕੰਮ ਦੇ ਮਾਮਲੇ ਵਿਚ ਆਪਣੇ ਘਰ ਤੋਂ ਬਾਹਰ ਗਈ ਹੋਈ ਸੀ। ਉਸ ਸਮੇਂ ਤੇਜ਼ਧਾਰ ਹਥਿਆਰਾਂ ਦੇ ਨਾਲ ਸੰਦੀਪ ਨਾਮਕ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਦੋਹਾਂ ਭੈਣਾਂ ਉਪਰ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿੱਥੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮਾਂ ਵੱਲੋਂ ਘਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਵੀ ਚਾਕੂ ਵਿਖਾ ਕੇ ਡਰਾਇਆ ਧਮਕਾਇਆ ਗਿਆ।

ਇਸ ਘਟਨਾ ਵਿੱਚ ਜਿੱਥੇ ਦੋ ਦੋਸ਼ੀ ਘਟਨਾ ਸਥਾਨ ਤੋਂ ਫਰਾਰ ਹੋ ਗਏ ਹਨ ਉਥੇ ਹੀ ਇਕ ਦੀ ਬਾਈਕ ਡਵਾਈਡਰ ਨਾਲ ਟਕਰਾ ਗਈ ਜਿਸ ਕਾਰਨ ਪੁਲਿਸ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਹੈ। ਇਸ ਹਾਦਸੇ ਵਿਚ ਜਿੱਥੇ ਛੋਟੀ ਲੜਕੀ ਦੀ ਮੌਤ ਹੋ ਗਈ ਹੈ ਉਥੇ ਹੀ ਵੱਡੀ ਭੈਣ ਨੂੰ ਹਿਸਾਰ ਦੇ ਹਸਪਤਾਲ ਦਾਖ਼ਲ ਕੀਤਾ ਗਿਆ ਹੈ ਅਤੇ ਜੋ ਜ਼ੇਰੇ ਇਲਾਜ ਹੈ , ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।