Robin Uthappa Love Story: ਕਾਲਜ ਪੜ੍ਹਦਿਆਂ ਆਪਣੀ ਸੀਨੀਅਰ ਨਾਲ ਹੋ ਗਿਆ ਸੀ ਪਿਆਰ, ਜਾਣੋਂ ਕਿਵੇਂ ਸਿਰੇ ਚੜ੍ਹੀ ਪ੍ਰੇਮ ਕਹਾਣੀ..Robin Uthappa Love Story | ‘Robin Uthappa’ was giving heart to his senior, know who is his wife and how their love story
ਰੌਬਿਨ ਉਥੱਪਾ ਦੇ ਬੱਲੇ ਨੇ ਆਈ.ਪੀ.ਐੱਲ. 2022 ਵਿਚ ਬਹੁਤ ਜ਼ਿਆਦਾ ਦੌੜਾਂ ਬਣਾਈਆਂ ਹਨ। ਉਹ ਇਸ ਸੀਜ਼ਨ ਦੇ ਸਭ ਤੋਂ ਵੱਧ ਸਕੋਰਰ ਵੀ ਰਹੇ। ਉਨ੍ਹਾਂ ਨੇ 2 ਮੈਚਾਂ ਵਿੱਚ 162.50 ਦੀ ਸਟ੍ਰਾਈਕ ਰੇਟ ਨਾਲ 78 ਦੌੜਾਂ ਬਣਾਈਆਂ। ਉਥੱਪਾ ਨੇ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਮੈਚ ‘ਚ ਸਿਰਫ਼ 27 ਗੇਂਦਾਂ ‘ਚ 50 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 8 ਚੌਕੇ ਅਤੇ 1 ਛੱਕਾ ਸ਼ਾਮਲ ਰਹੇ। ਉਥੱਪਾ ਦੀ ਇਸ ਪਾਰੀ ਦੀ ਬਦੌਲਤ CSK ਦਾ ਸਕੋਰ 210 ਦੌੜਾਂ ਤੱਕ ਪਹੁੰਚ ਗਿਆ। ਬੱਲੇਬਾਜ਼ ਰੌਬਿਨ ਉਥੱਪਾ 36 ਸਾਲ ਦੇ ਹੋ ਗਏ ਹਨ। ਉਹ ਭਾਰਤੀ ਟੀਮ ਲਈ ਅੰਤਰਰਾਸ਼ਟਰੀ ਕ੍ਰਿਕਟ ਵੀ ਖੇਡ ਚੁੱਕੇ ਹਨ।
ਉਥੱਪਾ ਨੇ 46 ਵਨਡੇ ਅਤੇ 13 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਸਾਲ 2006 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਆਖ਼ਰੀ ਵਾਰ ਸਾਲ 2015 ਵਿੱਚ ਟੀਮ ਇੰਡੀਆ ਦੀ ਜਰਸੀ ਪਹਿਨੀ ਸੀ। ਰੌਬਿਨ ਉਥੱਪਾ ਭਾਵੇਂ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ ਪਰ ਉਹ ਆਈ.ਪੀ.ਐੱਲ. ਵਿਚ ਲਗਾਤਾਰ ਖੇਡਦੇ ਰਹੇ ਹਨ। IPL ਵਿੱਚ ਉਹ ਹਮੇਸ਼ਾ ਸਫ਼ਲ ਰਹੇ ਹਨ ਅਤੇ ਉਨ੍ਹਾਂ ਦੀ ਸਫ਼ਲਤਾ ਦਾ ਰਾਜ਼ ਹੈ, ਉਨ੍ਹਾਂ ਦੀ ਪਤਨੀ ਸ਼ੀਤਲ ਗੌਤਮ, ਜੋ ਹਮੇਸ਼ਾ ਸਟੇਡੀਅਮ ਵਿੱਚ ਰੌਬਿਨ ਨੂੰ ਚੀਅਰ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਕੋਈ ਵੀ ਮੈਚ ਨਹੀਂ ਛੱਡਦੀ।
ਰੌਬਿਨ ਨੇ ਆਪਣੀ ਪ੍ਰੇਮਿਕਾ ਸ਼ੀਤਲ ਗੌਤਮ ਨਾਲ 3 ਮਾਰਚ 2016 ਨੂੰ ਵਿਆਹ ਕੀਤਾ ਸੀ। 6 ਜੂਨ 1981 ਨੂੰ ਬੈਂਗਲੁਰੂ ਵਿੱਚ ਜਨਮੀ ਸ਼ੀਤਲ ਇੱਕ ਸਾਬਕਾ ਟੈਨਿਸ ਖਿਡਾਰਨ ਹੈ। ਸ਼ੀਤਲ ਨੇ 9 ਸਾਲ ਦੀ ਉਮਰ ‘ਚ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸ਼ੀਤਲ ਦਾ ਭਰਾ ਅਰਜੁਨ ਗੌਤਮ ਵੀ ਟੈਨਿਸ ਖਿਡਾਰੀ ਰਹਿ ਚੁੱਕੇ ਹਨ। ਅਜਿਹੇ ‘ਚ ਉਹ ਟ੍ਰੇਨਿੰਗ ਵਿਚ ਸ਼ੀਤਲ ਦੀ ਮਦਦ ਕਰਦੇ ਸਨ। ਰੌਬਿਨ ਅਤੇ ਸ਼ੀਤਲ ਬੈਂਗਲੁਰੂ ਦੇ ਇੱਕ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਰੌਬਿਨ ਉਥੱਪਾ ਕਾਲਜ ਵਿੱਚ ਸ਼ੀਤਲ ਦੇ ਜੂਨੀਅਰ ਸਨ। ਦੋਵਾਂ ਨੇ 7 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ।
ਰੌਬਿਨ ਅਤੇ ਸ਼ੀਤਲ ਦੋਵੇਂ ਖੇਡਾਂ ਦੇ ਬਹੁਤ ਸ਼ੌਕੀਨ ਸਨ ਅਤੇ ਖੇਡਾਂ ਨੇ ਦੋਵਾਂ ਨੂੰ ਨੇੜੇ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਕਿਹਾ ਜਾਂਦਾ ਹੈ ਕਿ ਦੋਵੇਂ ਫਿਟਨੈੱਸ ਨੂੰ ਲੈ ਕੇ ਫਿਕਰਮੰਦ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ੀਤਲ ਨੇ ਦੱਸਿਆ ਸੀ ਕਿ ਦੋਵੇਂ ਪਾਰਕ ‘ਚ ਬੈਠ ਕੇ ਗੱਲਾਂ ਕਰ ਰਹੇ ਸਨ ਅਤੇ ਉਸੇ ਵੇਲੇ ਰੌਬਿਨ ਨੇ ਉਨ੍ਹਾਂ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ। ਇਹ ਦੇਖ ਕੇ ਸ਼ੀਤਲ ਕੁਝ ਦੇਰ ਲਈ ਕੰਫਿਊਜ਼ ਹੋ ਗਈ ਸੀ ਅਤੇ ਉਹ ਸੋਚਣ ਲੱਗੀ ਕਿ ਕੀ ਰੌਬਿਨ ਉਸ ਨੂੰ ਲੈ ਕੇ ਸੀਰੀਅਸ ਹੈ ਜਾਂ ਇਹ ਸਿਰਫ਼ ਇਕ ਮਜ਼ਾਕ ਹੈ। ਰੌਬਿਨ ਇੱਕ ਹਿੰਦੂ ਪਰਿਵਾਰ ਤੋਂ ਹਨ ਅਤੇ ਸ਼ੀਤਲ ਇੱਕ ਈਸਾਈ ਪਰਿਵਾਰ ਤੋਂ ਹੈ। ਅਜਿਹੇ ‘ਚ ਦੋਹਾਂ ਦੇ ਹੀ ਪਰਿਵਾਰਾਂ ਨੂੰ ਇਸ ਰਿਸ਼ਤੇ ਲਈ ਮਨਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਸੀ ਪਰ ਬਾਅਦ ‘ਚ ਉਨ੍ਹਾਂ ਦੇ ਰਿਸ਼ਤੇ ਨੂੰ ਪਰਿਵਾਰਕ ਮੈਂਬਰਾਂ ਨੇ ਸਮਝ ਲਿਆ ਅਤੇ ਦੋਵਾਂ ਧਰਮਾਂ ਦੇ ਮੁਤਾਬਕ ਉਨ੍ਹਾਂ ਨੇ ਵਿਆਹ ਕੀਤਾ ਸੀ।