ਭਾਰਤ ਵਿਚ ਇਸ ਜਗ੍ਹਾ ਪੀਰੀਅਡਜ਼ ਦੌਰਾਨ ਗਊਆਂ ਵਾਲੇ ਕਮਰੇ ‘ਚ ਸੌਂਦੀਆਂ ਨੇ ਔਰਤਾਂ

0
362

ਕੁੱਲੂ ਮਨਾਲੀ ਇੱਕ ਅਜਿਹੀ ਥਾਂ ਹੈ ਜਿੱਥੇ ਹਰ ਸਾਲ ਦੁਨੀਆਂ ਭਰ ਤੋਂ ਸੈਲਾਨੀ ਆਉਂਦੇ ਹਨ ਪਰ ਕੁੱਲੂ ਦੇ ਕੁਝ ਪਿੰਡਾਂ ਦਾ ਇੱਕ ਅਜਿਹਾ ਪਹਿਲੂ ਵੀ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਪੀਰੀਅਡਜ਼ ਦੇ ਦੌਰਾਨ ਕਾਫ਼ੀ ਔਰਤਾਂ ਗਊਸ਼ਾਲਾ ਵਿੱਚ ਸੌਂਦੀਆਂ ਹਨ। ਪਰ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਇਸ ਪ੍ਰਥਾ ਨੂੰ ਬਦਲਿਆ ਜਾਵੇ। Battling custom of exiling menstruating women in Kullu – Women in 94 of Kullu district’s 204 panchayats are forced to sleep in wood and stone sheds stained with animal dung and urine during such times because of a belief that menstrual bleeding renders them “impure”.

ਸੋਸ਼ਲ ਮੀਡੀਆ ਉੱਪਰ ਪੱਤਰਕਾਰ ਇਸਮਤ ਆਰਾ ਨੂੰ ਉਨ੍ਹਾਂ ਦੇ ਟਵੀਟ ਤੋਂ ਬਾਅਦ ਟਰੋਲ ਕੀਤਾ ਜਾ ਰਿਹਾ ਹੈ।

ਐਤਵਾਰ ਨੂੰ ਇਸਮਤ ਦੇ ਕੀਤੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਕੁਝ ਲੋਕ ਉਨ੍ਹਾਂ ਦਾ ਸਾਥ ਵੀ ਦੇ ਰਹੇ ਹਨ।

ਦਰਅਸਲ ਇਸਮਤ ਨੇ ਟਵੀਟ ਵਿੱਚ ਲਿਖਿਆ ਸੀ,” ਮੈਂ ਚਾਹ ਦੀ ਦੁਕਾਨ ‘ਤੇ ਰੁਕੀ ਅਤੇ ਮੈਨੂੰ ਪਤਾ ਲੱਗਾ ਕਿ ਮੈਨੂੰ ਪੀਰੀਅਡਜ਼ ਆਏ ਹਨ। ਮੈਂ ਚਾਹ ਦੇ ਦੁਕਾਨਦਾਰ ਤੋਂ ਪੈਡਜ਼ ਬਾਰੇ ਪੁੱਛਿਆ। ਉਨ੍ਹਾਂ ਨੇ ਆਪਣੀ ਬਾਈਕ ਚੁੱਕੀ ਅਤੇ ਮੈਨੂੰ ਉਨ੍ਹਾਂ ਆਖਿਆ ਕਿ ਥੋੜ੍ਹਾ ਸਮਾਂ ਇੰਤਜ਼ਾਰ ਕਰੋ। ਨਾਲ ਦੀ ਦੁਕਾਨ ਤੋਂ ਉਹ ਮੇਰੇ ਵਾਸਤੇ ਪੈਡ ਲਿਆਏ। ਮਨਾਫ਼ ਨੇ ਆਖਿਆ ਕਿ ਤੁਸੀਂ ਮੇਰੇ ਭੈਣ ਵਰਗੇ ਹੋ। ਮੈਂ ਮਨਾਫ਼ ਵਰਗੇ ਆਦਮੀਆਂ ਦੀ ਧੰਨਵਾਦੀ ਹਾਂ।”


ਇਸਮਤ ਦੇ ਇਹ ਲਿਖਣ ਤੋਂ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਐਤਵਾਰ ਨੂੰ ਹੀ ਇਸਮਤ ਨੇ ‘ਦਿ ਹਿਊਮਨ ਰਾਈਟਸ ਇਨ ਰਿਲੀਜੀਅਸ ਫਰੀਡਮ ਜਰਨਲਿਜ਼ਮ’ ਐਵਾਰਡ ਵੀ ਜਿੱਤਿਆ ਹੈ।


‘ਚਾਹ ਦੀ ਦੁਕਾਨ ਤੋਂ ਪੈਡਜ਼ ਕੌਣ ਪੁੱਛਦਾ ਹੈ’ -ਇਸਮਤ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ। ਕਈਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਅਤੇ ਕਈਆਂ ਨੇ ਆਖਿਆ ਕਿ ਚਾਹ ਦੀ ਦੁਕਾਨ ‘ਤੇ ਅਜਿਹਾ ਕੌਣ ਕਰਦਾ ਹੈ।ਸੋਸ਼ਲ ਮੀਡੀਆ ਉਪਰ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਆਖ਼ਿਰ ਮਨਾਫ਼ ਕੌਣ ਹੈ ਤੇ ਕਿੱਥੇ ਉਨ੍ਹਾਂ ਦੀ ਦੁਕਾਨ ਹੈ। ਇਸਮਤ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤਾਮਿਲਨਾਡੂ ਵਿੱਚ ਹੈ।

“ਮੈਂ ਚੇਨੱਈ ਤੋਂ ਦਿੱਲੀ ਦੀ ਉਡਾਣ ਲਈ ਹਾਈਵੇ ਉਪਰ ਸਫ਼ਰ ਕਰ ਰਹੀ ਸੀ। ਓਰੋਵਿਲ ਨਜ਼ਦੀਕ ਇੱਕ ਚਾਹ ਦੀ ਦੁਕਾਨ ‘ਤੇ ਮੈਂ ਪੈਡਜ਼ ਬਾਰੇ ਪੁੱਛਿਆ। ਉਸ ਦੁਕਾਨ ਉੱਪਰ ਕਈ ਛੋਟੀਆਂ ਛੋਟੀਆਂ ਚੀਜ਼ਾਂ ਮੌਜੂਦ ਸਨ ਅਤੇ ਇਸ ਲਈ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਮੇਰੀ ਲੋੜ ਦੀ ਚੀਜ਼ ਦੀ ਮਿਲ ਜਾਵੇ।”

ਉਸ ਦੁਕਾਨਦਾਰ ਨੇ ਮੈਨੂੰ ਦੱਸਿਆ ਕਿ ਅਗਲੀ ਜੰਕਸ਼ਨ ‘ਤੇ ਪੈਡਜ਼ ਮਿਲ ਜਾਣਗੇ। ਪਰ ਪ੍ਰੇਸ਼ਾਨੀ ਇਹ ਸੀ ਕਿ ਇੱਕ ਸਾਫ਼ ਟਾਇਲਟ ਇਸੇ ਜਗ੍ਹਾ ‘ਤੇ ਸੀ।


ਇਸਮਤ ਨੇ ਦੱਸਿਆ ਕਿ ਉਹ ਉੱਥੇ ਰੁਕ ਗਏ ਅਤੇ ਕੁਝ ਸਮੇਂ ਬਾਅਦ ਉਹ ਦੁਕਾਨਦਾਰ ਉਨ੍ਹਾਂ ਵਾਸਤੇ ਸੈਨੀਟਰੀ ਪੈਡਜ਼ ਲੈ ਆਏ। ਇਸ ਮੁਤਾਬਕ ਉਨ੍ਹਾਂ ਨੇ ਉਸ ਅਜਨਬੀ ਦੁਕਾਨਦਾਰ ਦਾ ਧੰਨਵਾਦ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਆਖਿਆ ਕਿ ਇਸ ਮੌਕੇ ਉਨ੍ਹਾਂ ਦੀ ਭੈਣ ਵਰਗੇ ਹਨ।ਇਸ ਮੌਕੇ ਦੱਸਿਆ ਕਿ ਇੱਕ ਅਜਨਬੀ ਵੱਲੋਂ ਕੀਤੀ ਗਈ ਸਹਾਇਤਾ ਬਾਰੇ ਉਨ੍ਹਾਂ ਨੇ ਟਵੀਟ ਕਰਨ ਦੀ ਸੋਚੀ। ਟਵੀਟ ਕਰਨ ਤੋਂ ਬਾਅਦ ਉਨ੍ਹਾਂ ਨੇ ਉਡਾਣ ਲਈ ਅਤੇ ਜਦੋਂ ਉਸ ਤੋਂ ਬਾਅਦ ਉਨ੍ਹਾਂ ਨੇ ਫੋਨ ਦੇਖਿਆ ਤਾਂ ਉਸ ਉੱਪਰ ਹਜ਼ਾਰਾਂ ਨੋਟੀਫਿਕੇਸ਼ਨ ਸਨ।

ਲੋਕਾਂ ਮਜ਼ਾਕ ਉਡਾ ਰਹੇ ਸਨ ਅਤੇ ਕੁਝ ਲੋਕ ਤਰ੍ਹਾਂ- ਤਰ੍ਹਾਂ ਦੇ ਸਵਾਲ ਚੁੱਕ ਰਹੇ ਸਨ। ਇਸਮਤ ਨੇ ਦੱਸਿਆ,” ਇਸੇ ਦਿਨ ਮੈਨੂੰ ਐਵਾਰਡ ਮਿਲਣ ਦਾ ਐਲਾਨ ਵੀ ਹੋਇਆ ਸੀ ਪਰ ਇਸ ਟ੍ਰੋਲਿੰਗ ਕਰ ਮੈਂ ਉਹ ਟਵੀਟ ਦੇਖਿਆ ਹੀ ਨਹੀਂ। ਕੁਝ ਸਮੇਂ ਬਾਅਦ ਦੂਸਰੇ ਪੱਤਰਕਾਰ ਨੇ ਮੈਨੂੰ ਐਵਾਰਡ ਬਾਰੇ ਦੱਸਿਆ।”