ਚਲ ਰਹੇ ਵਿਆਹ ਚ ਲਾੜੀ ਨੇ ਫੇਰਿਆਂ ਦੌਰਾਨ ਕਰਤਾ ਵਿਆਹ ਤੋਂ ਇਸ ਕਾਰਨ ਇਨਕਾਰ, ਬੇਰੰਗ ਮੁੜੀ ਬਰਾਤ

0
316

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਸਾਦੇ ਢੰਗ ਨਾਲ ਕੀਤੇ ਜਾ ਰਹੇ ਹਨ ਅਤੇ ਕੁਝ ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਅਜਿਹੇ ਵਿਆਹ ਕੀਤੇ ਜਾਂਦੇ ਹਨ ਜਿਸ ਦੀ ਚਰਚਾ ਦੂਰ-ਦੂਰ ਤੱਕ ਹੁੰਦੀ ਹੈ, ਉਥੇ ਹੀ ਕੁਝ ਵਿਆਹ ਚਰਚਾ ਵਿੱਚ ਵੀ ਬਣ ਜਾਂਦੇ ਹਨ ਜਿੱਥੇ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਉਹ ਹਰ ਪਾਸੇ ਚਰਚਾ ਦਾ ਕਾਰਨ ਬਣਦੇ ਹਨ। ਜਿੱਥੇ ਲੋਕਾਂ ਵੱਲੋਂ ਕੰਮ ਕਾਰ ਦੇ ਵਿਚ ਧੋਖਾਧੜੀ ਕੀਤੀ ਜਾਂਦੀ ਹੈ ਉਥੇ ਹੀ ਕਈ ਮਾਮਲੇ ਸਾਹਮਣੇ ਆਉਦੇ ਹਨ ਜਿਥੇ ਵਿਆਹ ਦੇ ਵਿੱਚ ਵੀ ਲਾੜੇ ਨੂੰ ਬਦਲ ਕੇ ਅਜਿਹਾ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ ਜਿੱਥੇ ਉਹ ਵਿਆਹ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।

ਹੁਣ ਚੱਲ ਰਹੇ ਵਿਆਹ ਦੇ ਦੌਰਾਨ ਫੇਰਿਆਂ ਦੌਰਾਨ ਲੜਕੀ ਵੱਲੋਂ ਵਿਆਹ ਤੋਂ ਇਸ ਕਾਰਨ ਇਨਕਾਰ ਕੀਤਾ ਗਿਆ ਹੈ ਅਤੇ ਬਰਾਤ ਬੇਰੰਗ ਵਾਪਸ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਲੜਕੀ ਵੱਲੋਂ ਵਿਆਹ ਸਮਾਗਮ ਵਿੱਚ ਫੇਰਿਆਂ ਦੇ ਦੌਰਾਨ ਵਿਆਹ ਕਰਵਾਏ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਆਖਿਆ ਕਿ ਜੋ ਤਸਵੀਰ ਉਸ ਨੂੰ ਵਿਆਹ ਤੋਂ ਪਹਿਲਾਂ ਦਿਖਾਈ ਗਈ ਸੀ ਉਹ ਲਾੜਾ ਨਹੀਂ ਹੈ।

ਜਿੱਥੇ ਦੋਹਾਂ ਪਰਿਵਾਰਾਂ ਦੇ ਵਿਚ ਵਿਆਹ ਦੀਆਂ ਖ਼ੁਸ਼ੀਆਂ ਚੱਲ ਰਹੀਆਂ ਸਨ ਅਤੇ ਬਰਾਤ ਖ਼ੁਸ਼ੀ ਦੇ ਨਾਲ ਲੜਕੀ ਦੇ ਘਰ ਪਹੁੰਚੀ ਸੀ ਅਤੇ ਸਾਰੇ ਰਸਮੋ-ਰਿਵਾਜ ਕੀਤੇ ਜਾ ਰਹੇ ਸਨ। ਉਥੇ ਹੀ ਜਦੋਂ ਫੇਰਿਆਂ ਦੀ ਰਸਮ ਅਦਾ ਹੋਣ ਲੱਗੀ ਤਾਂ ਦੋ ਫੇਰੇ ਲਏ ਜਾਣ ਤੋਂ ਬਾਅਦ ਲੜਕੀ ਵੱਲੋਂ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਇਸ ਲੜਕੇ ਦਾ ਰੰਗ ਕਾਲਾ ਹੈ ਕਿਉਂਕਿ ਜੋ ਲੜਕਾ ਉਸ ਨੂੰ ਵਿਆਹ ਤੋਂ ਪਹਿਲਾਂ ਤਸਵੀਰ ਵਿਚ ਦਿਖਾਇਆ ਗਿਆ ਸੀ ਉਸ ਦਾ ਰੰਗ ਸਾਫ ਸੀ। ਇਸ ਲਈ ਉਹ ਇਹ ਵਿਆਹ ਨਹੀਂ ਕਰੇਗੀ।

ਪਰਿਵਾਰ ਦੇ ਮੈਂਬਰਾਂ ਅਤੇ ਬਰਾਤ ਵਿਚ ਆਏ ਕੁਝ ਸਿਆਣੇ ਬਜ਼ੁਰਗਾਂ ਵੱਲੋਂ ਲੜਕੀ ਨੂੰ ਇਸ ਵਿਆਹ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ ਬਰਾਤ ਨੂੰ ਬੇਰੰਗ ਵਾਪਸ ਪਰਤਣਾ ਪਿਆ ਅਤੇ ਲੜਕੀ ਦੀ ਮਾਂ ਵੱਲੋਂ ਵੀ ਦੱਸਿਆ ਗਿਆ ਕਿ ਵਿਆਹ ਤੋਂ ਪਹਿਲਾਂ ਤਸਵੀਰ ਵਿੱਚ ਦਿਖਾਇਆ ਗਿਆ ਲੜਕਾ ਹੋਰ ਸੀ।