ਸ਼ੂਟਰ ਰੂਪਾ ਤੇ ਕੁੱਸਾ ਦੇ ਐਨਕਾਊਂਟਰ ਚ ਫੋਰੈਂਸਿਕ ਨੇ ਕੀਤਾ ਵੱਡਾ ਖੁਲਾਸਾ, 2 ਦਿਨ ਪਹਿਲਾਂ 8-10 ਲੋਕ ਸੀ ਹਵੇਲੀ ਚ

0
427

ਸ਼ੂਟਰ ਰੂਪਾ ਤੇ ਕੁੱਸਾ ਦੇ ਐਨਕਾਊਂਟਰ ਚ ਫੋਰੈਂਸਿਕ ਨੇ ਕੀਤਾ ਵੱਡਾ ਖੁਲਾਸਾ, 2 ਦਿਨ ਪਹਿਲਾਂ 8-10 ਲੋਕ ਸੀ ਹਵੇਲੀ ਚ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਤੋਂ ਬਾਅਦ ਜਿੱਥੇ ਇਸ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਣ ਵਾਸਤੇ ਪੁਲਿਸ ਵੱਲੋਂ ਦਿਨ ਰਾਤ ਇੱਕ ਕੀਤਾ ਗਿਆ ਹੈ। ਇਸ ਮਾਮਲੇ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਉਥੇ ਹੀ 2 ਸ਼ਾਰਪ ਸ਼ੂਟਰਾਂ ਨੂੰ ਬੀਤੇ ਦਿਨੀਂ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਪਿੰਡ ਭਕਨਾ ਚ ਐਨਕਾਊਂਟਰ ਕਰ ਕੇ ਮਾਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਨੇ ਜਿੱਥੇ ਪੂਰੀ ਦੁਨੀਆਂ ਨੂੰ ਹਿਲਾਕੇ ਰੱਖ ਦਿੱਤਾ ਸੀ ਉਥੇ ਹੀ ਸਾਰੇ ਲੋਕਾਂ ਵੱਲੋਂ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਸੀ।

ਹੁਣ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਕੁੱਸਾ ਦੇ ਐਨਕਾਊਂਟਰ ਵਿੱਚ ਫੋਰੇਸਿਕ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਜਿਥੇ ਦੋ ਦਿਨ ਪਹਿਲਾਂ ਉਸ ਹਵੇਲੀ ਵਿਚ 8 ਤੋਂ 10 ਲੋਕ ਮੌਜੂਦ ਸਨ। ਬੀਤੇ ਦਿਨ ਇੱਥੇ ਦੋ ਦੋਸ਼ੀਆਂ ਦਾ ਐਨਕਾਊਂਟਰ ਕੀਤਾ ਗਿਆ ਹੈ ਉਥੇ ਹੀ ਉਸ ਹਵੇਲੀ ਦੀ ਪੂਰੀ ਟੀਮ ਵੱਲੋਂ ਜਾਂਚ ਕੀਤੀ ਗਈ ਹੈ ਜਿੱਥੇ ਵੀਰਵਾਰ ਦੀ ਸਵੇਰ ਸਾਢੇ ਚਾਰ ਵਜੇ ਤੋਂ ਸ਼ਾਮ ਛੇ ਵਜੇ ਤਕ ਆਪਣੀ ਜਾਂਚ ਖ਼ਤਮ ਕੀਤੀ ਗਈ। ਪੁਲੀਸ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਸ਼ਾਰਪ ਸ਼ੂਟਰਾਂ ਨੂੰ ਪਾਕਿਸਤਾਨ ਤੋਂ ਵੱਡੀ ਹਥਿਆਰਾਂ ਦੀ ਖੇਪ ਪਹੁੰਚਾਈ ਗਈ ਸੀ ਜਿਸ ਵਾਸਤੇ ਉਸ ਦੁਬਾਰਾ ਕੀਤੀ ਗਈ ਜਾਂਚ ਦੌਰਾਨ ਏ ਕੇ 47, ਅਤੇ 31 ਕਾਰਤੂਸ ,ਹੋਰ ਪਿਸਤੌਲ ਵੀ ਪੁਲਿਸ ਨੂੰ ਬਰਾਮਦ ਹੋਏ ਹਨ।

ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਹਵੇਲੀ ਦੇ ਕੋਲ ਥਾਰ ਜੀਪ ਅਤੇ ਕਰੋਲਾ ਕਾਰ ਵੀ ਦੇਖੀ ਗਈ ਸੀ। ਇਸ ਹਵੇਲੀ ਨੂੰ ਸੀਲ ਕੀਤਾ ਗਿਆ ਹੈ ਅਤੇ ਕੋਈ ਵੀ ਇਸ ਘਟਨਾ ਵਾਲੀ ਜਗ੍ਹਾ ਤੇ ਨਹੀਂ ਜਾ ਸਕਦਾ ਜਦੋਂ ਤਕ ਮਜਿਸਟ੍ਰੇਟ ਵੱਲੋਂ ਘਟਨਾ ਦੀ ਜਾਂਚ ਨਹੀਂ ਕੀਤੀ ਜਾਂਦੀ। ਇਸ ਬਾਰੇ ਜਾਣਕਾਰੀ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਹਵੇਲੀ ਦੇ ਚਾਰੇ ਪਾਸੇ ਪੁਲੀਸ ਦਾ ਪਹਿਰਾ ਸਖਤ ਕੀਤਾ ਗਿਆ ਹੈ। ਹਵੇਲੀ ਤੱਕ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਜਿੱਥੇ ਇਨ੍ਹਾਂ ਦੋਹਾਂ ਦੋਸ਼ੀਆਂ ਦਾ ਪੋਸਟ ਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ ਹੈ ਉਥੇ ਹੀ ਜਗਰੂਪ ਦੀ ਪੈਂਟ ਦੀ ਜੇਬ ਵਿਚੋਂ ਕਈ ਕਾਰਤੂਸ ਅਤੇ ਇਕ ਮੈਗਜ਼ੀਨ ਵੀ ਬਰਾਮਦ ਕੀਤਾ ਗਿਆ ਸੀ। ਦੋ ਦਿਨ ਪਹਿਲਾਂ ਜਿੱਥੇ ਇਸ ਹਵੇਲੀ ਵਿਚ 8 ਤੋਂ 10 ਲੋਕਾਂ ਦੇ ਮੌਜੂਦਾ ਹੋਣ ਦੀ ਪੁਸ਼ਟੀ ਵੀ ਹਵੇਲੀ ਵਿਚੋਂ ਲਏ ਗਏ ਫਿੰਗਰ ਪ੍ਰਿਟਸ ਤੋਂ ਕੀਤੀ ਗਈ ਹੈ ਉਥੇ ਹੀ ਟੀਮ ਵੱਲੋਂ 14 ਘੰਟੇ ਤੱਕ ਜਾਂਚ ਕੀਤੀ ਗਈ ਹੈ।