ਵਿਧਵਾ ਆਂਗਨਵਾੜੀ ਸੇਵਿਕਾ ਨਾਲ ਕੀਤਾ ਵਿਆਹ ਤਾਂ ਪੰਚਾਇਤ ਹੋਈ ਨਾਰਾਜ਼, ਜੋੜੇ ਨੂੰ ਸੁਣਾਇਆ ਪਿੰਡ ਛੱਡਣ ਦਾ ਫੁਰਮਾਨ

0
208

Bihar News: ਵਿਧਵਾ ਵਿਆਹ (widow marriage) ਪ੍ਰਤੀ ਸਮਾਜ ਦੀ ਧਾਰਨਾ ਅੱਜ ਵੀ ਬਦਲਦੀ ਨਜ਼ਰ ਨਹੀਂ ਆ ਰਹੀ। ਤਾਜ਼ਾ ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ਦਾ ਹੈ, ਜਿੱਥੇ ਇੱਕ ਵਿਧਵਾ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨਾਲ ਰਹਿਣ ਲੱਗ ਪਈ ਤਾਂ ਪੰਚਾਇਤ ਨੇ ਤੁਗਲਕੀ ਫ਼ਰਮਾਨ ਦੇ ਦਿੱਤਾ। ਪੰਚਾਇਤ ਨੇ ਦੋਵਾਂ ਨੂੰ ਪਿੰਡ ਤੋਂ ਬਾਹਰ ਜਾਣ ਦਾ ਹੁਕਮ ਦਿੱਤਾ।

ਮੁਜ਼ੱਫਰਪੁਰ: Bihar News: ਵਿਧਵਾ ਵਿਆਹ (widow marriage) ਪ੍ਰਤੀ ਸਮਾਜ ਦੀ ਧਾਰਨਾ ਅੱਜ ਵੀ ਬਦਲਦੀ ਨਜ਼ਰ ਨਹੀਂ ਆ ਰਹੀ। ਤਾਜ਼ਾ ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ਦਾ ਹੈ, ਜਿੱਥੇ ਇੱਕ ਵਿਧਵਾ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨਾਲ ਰਹਿਣ ਲੱਗ ਪਈ ਤਾਂ ਪੰਚਾਇਤ ਨੇ ਤੁਗਲਕੀ ਫ਼ਰਮਾਨ ਦੇ ਦਿੱਤਾ। ਪੰਚਾਇਤ ਨੇ ਦੋਵਾਂ ਨੂੰ ਪਿੰਡ ਤੋਂ ਬਾਹਰ ਜਾਣ ਦਾ ਹੁਕਮ ਦਿੱਤਾ। ਮਾਮਲਾ ਦੇਵਰੀਆ ਥਾਣਾ ਖੇਤਰ ਦੀ ਚੰਦ ਕੇਬਰੀ ਪੰਚਾਇਤ (Chand Kebri Panchayat) ਦਾ ਹੈ। ਇੱਥੇ ਵਾਰਡ 15 ਦੀ ਆਂਗਣਵਾੜੀ ਵਰਕਰ ਅਨੁਰਾਧਾ ਕੁਮਾਰੀ ਦਾ ਵਿਆਹ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਧਰਮਿੰਦਰ ਨਾਲ ਹੋਇਆ ਸੀ। ਇਸ ਤੋਂ ਬਾਅਦ ਸਥਾਨਕ ਲੋਕ ਭੜਕ ਗਏ ਅਤੇ ਹੁਣ ਉਨ੍ਹਾਂ ਨੂੰ ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਪੀੜਤ ਅਨੁਰਾਧਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਵਿਆਹ 2015 ਵਿੱਚ ਹੋਇਆ ਸੀ ਪਰ ਪਿਛਲੇ ਸਾਲ ਉਸ ਦੇ ਪਤੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਪਤੀ ਦੇ ਜਾਣ ਤੋਂ ਬਾਅਦ ਉਹ ਪਿੰਡ ਦੇ ਹੀ ਨੌਜਵਾਨ ਧਰਮਿੰਦਰ ਦੀ ਮਦਦ ਨਾਲ ਆਂਗਣਵਾੜੀ ਵਿੱਚ ਕੰਮ ਕਰਦੀ ਸੀ। ਇਸ ਦੌਰਾਨ ਲੋਕਾਂ ਨੇ ਧਰਮਿੰਦਰ ਅਤੇ ਉਨ੍ਹਾਂ ਨੂੰ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ਸਮਾਜ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆ ਕੇ ਉਸ ਨੇ ਨੌਜਵਾਨ ਨਾਲ ਵਿਆਹ ਕਰ ਲਿਆ। ਅਨੁਰਾਧਾ ਨੇ ਦੱਸਿਆ ਕਿ ਵਿਆਹ ਕਰਵਾਉਣ ਦਾ ਕਾਰਨ ਇਹ ਵੀ ਸੀ ਕਿ ਕੋਈ ਉਨ੍ਹਾਂ ਦੋਵਾਂ ਨੂੰ ਗਾਲ੍ਹਾਂ ਨਾ ਕੱਢੇ ਪਰ ਹੁਣ ਮਾਮਲਾ ਪਲਟ ਗਿਆ ਹੈ

ਪਿੰਡ ਨਾ ਛੱਡਣ ‘ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ

ਅਨੁਰਾਧਾ ਅਤੇ ਧਰਮਿੰਦਰ ਨੇ ਸੋਚਿਆ ਕਿ ਵਿਆਹ ਤੋਂ ਬਾਅਦ ਸਭ ਠੀਕ ਹੋ ਜਾਵੇਗਾ ਪਰ ਪਿੰਡ ਦੇ ਲੋਕਾਂ ਨੂੰ ਇਹ ਵਿਆਹ ਪਸੰਦ ਨਹੀਂ ਆਇਆ।ਪੰਚਾਇਤ ‘ਚ ਬੈਠ ਕੇ ਦੋਵਾਂ ਨੂੰ ਪਿੰਡ ਛੱਡਣ ਦਾ ਹੁਕਮ ਦਿੱਤਾ ਗਿਆ। 17 ਜੁਲਾਈ ਨੂੰ ਪਿੰਡ ਦੇ ਪੰਚਾਂ ਨੇ ਪੰਚਾਇਤ ਕੀਤੀ। ਪੰਚਾਂ ਨੇ ਫੈਸਲਾ ਲੈਂਦਿਆਂ ਦੋਵਾਂ ਨੂੰ 25 ਜੁਲਾਈ ਤੱਕ ਪਿੰਡ ਛੱਡਣ ਦਾ ਹੁਕਮ ਦਿੱਤਾ। ਅਨੁਰਾਧਾ ਅਤੇ ਧਰਮਿੰਦਰ ਨੇ ਬੁੱਧਵਾਰ ਨੂੰ ਦੱਸਿਆ ਕਿ ਟੋਲਾ ਨਿਵਾਸੀ ਅਤੇ ਅਧਿਆਪਕ ਜੈਰਾਮ ਸਾਹ ਦੀ ਅਗਵਾਈ ‘ਚ ਪੰਚਾਇਤ ਦਾ ਗਠਨ ਕੀਤਾ ਗਿਆ ਸੀ। ਪੰਚਾਇਤ ਨੇ ਪਿੰਡ ਨਾ ਛੱਡਣ ਦੀ ਸੂਰਤ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਹੈ।

ਐਸਡੀਐਮ ਨੇ ਕਿਹਾ – ਮਾਮਲਾ ਗੰਭੀਰ, ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ

ਨਵ-ਵਿਆਹੁਤਾ ਅਨੁਰਾਧਾ ਅਤੇ ਧਰਮਿੰਦਰ ਨੇ ਦੱਸਿਆ ਕਿ ਐੱਸਐੱਸਪੀ ਅਤੇ ਡੀਐੱਮ ਨੂੰ ਦਰਖਾਸਤ ਦੇ ਕੇ ਇਨਸਾਫ਼ ਦੇ ਨਾਲ-ਨਾਲ ਸੁਰੱਖਿਆ ਦੀ ਗੁਹਾਰ ਲਗਾਈ ਹੈ। ਇਸ ਦੇ ਨਾਲ ਹੀ ਪੰਚ ਅਤੇ ਅਧਿਆਪਕ ਜੈਰਾਮ ਨੇ ਦੱਸਿਆ ਕਿ ਇਹ ਸਮਾਜਿਕ ਬੁਰਾਈਆਂ ਹਨ। ਦੋਵਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਦੂਜੇ ਪਾਸੇ ਐੱਸਐੱਚਓ ਉਦੈ ਕੁਮਾਰ ਸਿੰਘ ਨੇ ਦੱਸਿਆ ਕਿ ਦੋਵੇਂ ਬਾਲਗ ਹਨ। ਪੰਚਾਂ ਵੱਲੋਂ ਪਿੰਡ ਛੱਡਣ ਦਾ ਹੁਕਮ ਦੇਣਾ ਕਾਨੂੰਨੀ ਜੁਰਮ ਹੈ। ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਐਸਡੀਐਮ ਪੱਛਮੀ ਬ੍ਰਜੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।