ਕੰਗਨਾ ਨੂੰ ਕਿਉਂ ਪੈ ਰਹੀਆ ਸੋਸ਼ਲ ਮੀਡੀਆ ਤੇ ਲਾ ਹ ਣ ਤਾਂ?

ਫਿਲਮ ਅਦਾਕਾਰ ਕੰਗਨਾ ਰਣੌਤ ਨੇ ਖੇਤੀਬਾੜੀ ਨਾਲ ਸਬੰਧਤ ਬਿਲਾ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੱ ਤ ਵਾ ਦੀ ਤੇ ਮਾਹੋਲ ਖਰਾਬ ਕਰਨ ਵਾਲੇ ਦੱਸਿਆ ਹੈ। ਕੰਗਨਾ ਰਣੌਤ ਵਰਗੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਤੁਹਾਡੇ ਵਰਗਿਆਂ ਨੂੰ ਸਟਾਰ ਬਣਾਉਣ ਵਾਲੇ ਵੀ ਇਹ ਆਮ ਲੋਕ ਹਨ ।

ਤੂਸੀਂ ਬੇਸ਼ੱਕ ਸਿਆਸੀ ਪਾਰਟੀਆਂ ਦੇ ਜਿੰਨੇ ਮਰਜ਼ੀ ਭਗਤ ਬਣੋ , ਜੁੱ ਤੀ ਚੱਟ ਬਣੋ ਜਾਂ ਚਾਪਲੂਸੀ ਦੇ ਨਵੇਂ ਰਿਕਾਰਡ ਕਾਇਮ ਕਰੋ ਪਰ ਕਿਸਾਨਾਂ ਨੂੰ ਆਪਣੀਆਂ ਇਸ ਨੀਵੇਂ ਪੱਧਰ ਦੀਆਂ ਖੇਡਾਂ ਵਿੱਚ ਨਾ ਘੜੀਸੋ ..!!

ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਆਪਣੇ ਬੇਤੁਕੇ ਬਿਆਨਾਂ ਕਰਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ।

ਅਜਿਹੇ ‘ਚ ਹੁਣ ਕੰਗਣਾ ਖੇਤੀ ਬਿੱਲਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ‘ਚ ਉਤਰ ਆਈ ਹੈ।

ਕੰਗਣਾ ਰਣੌਤ ਨੇ ਖੇਤੀ ਬਿੱਲਾਂ ਖਿਲਾਫ ਵਿਰੋਧ ਕਰਨ ਵਾਲਿਆਂ ਨੂੰ ‘ਅੱ ਤ ਵਾ ਦੀ’ ਕਰਾਰ ਦਿੱਤਾ ਹੈ। ਇਸ ਦੌਰਾਨ ਕੰਗਨਾ ਮੋਦੀ ਸਰਕਾਰ ਦੀ ਹਮਾਇਤ ‘ਚ ਆ ਕੇ ਦੇਸ਼ ਭਰ ਦੇ ਕਿਸਾਨਾਂ ਦੇ ਖਿਲਾਫ ਬੋਲਣ ਲੱਗਿਆਂ ਆਪਣੀ ਮਰਿਆਦਾ ਭੁੱਲ ਬੈਠੀ।

ਕੰਗਨਾ ਰਣੌਤ ਨੇ ਟਵੀਟ ਕਰ ਲਿਖਿਆ, ‘ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗ ਲ ਤਫ ਹਿ ਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ, ਪਰ ਜੋ ਸੌਂਣ ਦੀ ਐਕਟਿੰਗ ਕਰੇ, ਨਾਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ?

ਇਹ ਓ ਹੀ ਅੱ ਤ ਵਾ ਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂ ਨ ਦੀਆਂ ਨਦੀਆਂ ਵਹਾਅ ਦਿੱਤੀਆਂ।’

ਕੰਗਨਾ ਦਾ ਇਹ ਟਵੀਟ ਉਸ ਵੇਲੇ ਆਇਆ ਜਦੋਂ ਪੂਰੇ ਦੇਸ਼ ‘ਚ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਥਾਂ-ਥਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ।

ਅਜਿਹੇ ‘ਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਮਸ਼ਹੂਰ ਕਲਾਕਾਰ ਵੀ ਕਿਸਾਨਾਂ ਦੇ ਸਮਰਥਨ ‘ਚ ਆਏ ਹਨ।