ਅਮਰੀਕਾ ਮੁੰਡੇ ਨਾਲ ਵਿਆਹ ਕਰਵਾ ਪੁੱਜੀ ਕੁੜੀ – ਫਿਰ ਇੱਕ ਬੰਦੇ ਦਾ ਆਇਆ ਅਜਿਹਾ ਫੋਨ ਉਡੇ ਸਭ ਦੇ ਹੋਸ਼

0
377

ਅਜਕਲ ਜਿੱਥੇ ਵਿਦੇਸ਼ ਜਾਣ ਵਾਸਤੇ ਲੋਕਾਂ ਵੱਲੋਂ ਕਾਨੂੰਨੀ ਅਤੇ ਗੈਰਕਾਨੂੰਨੀ ਰਸਤੇ ਅਪਣਾਏ ਜਾ ਰਹੇ ਹਨ ਉਥੇ ਕਈ ਮਾਮਲਿਆਂ ਵਿਚ ਧੋਖਾਧੜੀ ਕੀਤੇ ਜਾਣ ਦੇ ਵੀ ਕਈ ਮਾਮਲੇ ਸਾਹਮਣੇ ਆਏ ਹਨ। ਜਿੱਥੇ ਵਿਦੇਸ਼ ਜਾਣ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਕੁੜੀਆਂ ਮੁੰਡਿਆਂ ਵੱਲੋਂ ਕਈ ਪਰਵਾਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਅਮਰੀਕਾ ਮੁੰਡੇ ਨਾਲ ਵਿਆਹ ਕਰਵਾ ਪੁੱਜੀ ਕੁੜੀ,ਫਿਰ ਇੱਕ ਬੰਦੇ ਦਾ ਆਇਆ ਅਜਿਹਾ ਫੋਨ ਉਡੇ ਸਭ ਦੇ ਹੋਸ਼ , ਜਿਸ ਵੱਲ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਤੋਂ ਵਿਆਹ ਕਰਵਾ ਕੇ ਅਮਰੀਕਾ ਪਹੁੰਚੀ ਇਕ ਕੁੜੀ ਵੱਲੋਂ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪੱਖ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਘਨੌਰ ਦੇ ਅਧੀਨ ਆਉਣ ਵਾਲੇ ਪਿੰਡ ਸਰਾਲਾ ਖੁਰਦ ਦੇ ਜੰਮਪਲ ਰਾਜਿੰਦਰ ਸਿੰਘ ਪੁੱਤਰ ਰਾਧਾ ਕ੍ਰਿਸ਼ਨ ਵੱਲੋਂ ਐੱਨ. ਆਰ. ਆਈ. ਵਿੰਗ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਸਤਿੰਦਰ ਸਿੰਘ ਦਾ ਵਿਆਹ 28 ਅਕਤੂਬਰ, 2019 ਨੂੰ ਭਾਰਤ ਦੇ ਰੀਤੀ-ਰਿਵਾਜ਼ਾਂ ਨਾਲ ਪੂਨਰਵਾਸੂ ਸ਼ਰਮਾ ਪੁੱਤਰੀ ਰਾਜੇਸ਼ ਕੁਮਾਰ ਵਾਸੀ ਫਰੀਦਕੋਟ ਨਾਲ ਕੀਤਾ ਗਿਆ ਸੀ। ਦੋਵੇਂ ਪਤੀ-ਪਤਨੀ 10 ਦਿਨ ਲਈ ਮਲੇਸ਼ੀਆ ਦੇ ਟੂਰ ’ਤੇ ਵੀ ਗਏ ਸਨ।

ਲੜਕੇ ਦਾ ਸਾਰਾ ਪਰਿਵਾਰ ਨਵੰਬਰ 2019 ਦੇ ਆਖ਼ਰੀ ਹਫ਼ਤੇ ਅਮਰੀਕਾ ਚਲਾ ਗਿਆ ਅਤੇ ਕਰੋਨਾ ਦੇ ਚਲਦਿਆਂ ਹੋਇਆਂ ਨੂੰਹ ਪੂਨਰਵਾਸੂ ਸ਼ਰਮਾ ਅਮਰੀਕਾ ਜਾਣ ਦੇ ਕੰਮ ਨੂੰ ਕੁਝ ਸਮਾਂ ਲੱਗਾ ਤੇ ਉਹ ਵੀ 12 ਮਾਰਚ, 2022 ਨੂੰ ਅਮਰੀਕਾ ਪਹੁੰਚ ਗਈ। ਸਾਰਾ ਪਰਿਵਾਰ ਹੀ ਅਮਰੀਕਾ ਇਕੱਠਾ ਸੀ। ਉਸ ਸਮੇਂ ਸਾਰੇ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਹਫ਼ਤੇ 10 ਦਿਨਾਂ ਬਾਅਦ ਇਕ ਵਿਅਕਤੀ ਸੌਰਵ ਕੁਮਾਰ ਵਾਸੀ ਸਾਹਨੇਵਾਲ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੇ ਘਰ ਵਿਚ ਰਹਿਣ ਵਾਲੀ ਇਹ ਲੜਕੀ ਉਸਦੀ ਪਤਨੀ ਹੈ।

ਜਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਵੀ ਧੋਖਾ ਕੀਤਾ ਗਿਆ ਸੀ। ਜਿਸ ਵੱਲੋਂ ਆਪਣੇ ਵਿਆਹ ਦੀਆਂ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਵੀ ਭੇਜ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਲੜਕੀ ਪੂਨਰਵਾਸੂ ਸ਼ਰਮਾ ਨੂੰ ਪਰਿਵਾਰ ਨੇ ਇਸ ਬਾਰੇ ਪੁੱਛਿਆ ਤਾਂ ਉਹ 15 ਅਪ੍ਰੈਲ, 2022 ਨੂੰ ਪਰਿਵਾਰ ਨਾਲ ਝਗੜਾ ਕਰਕੇ ਬਿਨਾਂ ਦੱਸੇ ਘਰੋਂ ਚਲੀ ਗਈ, ਜੋ ਕਿ ਅਮਰੀਕਾ ਦੀ ਪੱਕੀ ਪੀ. ਆਰ. ਹੈ। ਜਿਸ ਬਾਰੇ ਸਹੁਰੇ ਪਰਿਵਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਸ ਨੂੰ ਡਿਪੋਰਟ ਕਰਕੇ ਅਮਰੀਕਾ ਤੋਂ ਪੰਜਾਬ ਵਾਪਸ ਭੇਜਿਆ ਜਾਵੇ।।