ਕਿਉਂ 60 ਸਾਲਾਂ ਤੋਂ ਮਸ਼ੀਨ ‘ਚ ਬੰਦ ਇਕ ਸ਼ਖਸ,ਟੈਂਕ ਵਰਗੀ ਮਸ਼ੀਨ ਜੀਣ ਦਾ ਇੱਕੋ ਇੱਕ ਸਹਾਰਾ
ਅਲੈਗਜੈਂਡਰ ਦੇ ਗਰਦਨ ਤੋਂ ਹੇਠਾਂ ਵਾਲੇ ਸਰੀਰ ਨੂੰ ਪੋਲੀਓ ਨੇ ਖ਼ਤਮ ਕਰ ਦਿੱਤਾ ਸੀ ਜਦ ਉਹ ਸਿਰਫ਼ 6 ਸਾਲ ਦਾ ਸੀ। ਜਦੋਂ ਪੋਲੀਓ ਹੋਇਆ, ਡਾਕਟਰਾਂ ਨੇ ਕੁਝ ਹਫ਼ਤਿਆਂ ਦਾ ਜੁਗਾੜ ਕਰਕੇ ਓਹਦੇ ਘਰਦਿਆਂ ਨੂੰ ਦੇ ਦਿੱਤਾ ਸੀ ਕਿ ਇਹਦੀ ਇਹ ਆਖਰੀ ਕ੍ਰਿਸਮਸ ਹੈ, ਘਰ ਲੈ ਜਾਓ।
ਪਰ ਪੌਲ ਅੱਜ 74 ਸਾਲਾਂ ਦਾ ਹੋ ਚੁੱਕਾ, ਏਸੇ ਲੋਹੇ ਦੇ ਬਕਸੇ ਸਹਾਰੇ ਓਹਦੇ ਸਾਹ ਚੱਲਦੇ ਨੇ। ਉਹ ਮੂੰਹ ਵਿੱਚ ਇੱਕ ਨਾਲੀ ਫਸਾਕੇ ਟਾਈਪ ਕਰਦਾ, ਓਹਦੀਆਂ ਲਿਖੀਆਂ ਕਿਤਾਬਾਂ ਦੀ ਭਾਰੀ ਮੰਗ ਹੈ ਅਤੇ ਕਈ ਲੋਕ ਉਸਤੋਂ ਜ਼ਿੰਦਗੀ ਜਿਊਣ ਦਾ ਜਜ਼ਬਾ ਲੈਂਣ ਆਉਂਦੇ ਨੇ। ਇਹ ਗੱਲ ਤਾਂ ਸਾਝੀ ਕਰ ਰਿਹੈਂ, ਕਿਉਂਕਿ ਹੋ ਸਕਦਾ ਇਹ ਦੇਖਕੇ ਤੁਹਾਨੂੰ ਆਪਣੇ ਦੁੱਖ ਤੇ ਪ੍ਰੇਸ਼ਾਨੀਆਂ ਛੋਟੇ ਲੱਗਣ। ਜਿੰਦਗੀ ਜਿੰਦਾਬਾਦ..ਸ਼ੇਅਰ ਕਰਨਾ ਤਾਂ ਬਣਦਾ ਹੀ ਹੈ