ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਚ ਬੱਚੀ ਦੀ ਲਾਸ਼ ਬਾਰੇ ਭਰਾ ਨੇ ਮਾਂ ਦੀਆਂ ਕਰਤੂਤਾਂ ਕੀਤੀਆਂ ਬਿਆਨ

0
295

ਮਾਂ ਰੱਬ ਵੱਲੋਂ ਇਸ ਲਈ ਬਣਾਈ ਗਈ ਸੀ ਕਿਉਂਕਿ ਰੱਬ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਸੀ। ਬੱਚੇ ਨੂੰ ਜਨਮ ਦੇਣ ਵਾਲੀ ਮਾਂ ਜਿੱਥੇ ਉਸਦੀ ਹਿਫਾਜ਼ਤ ਲਈ ਕੁਝ ਵੀ ਕਰ ਸਕਦੀ ਹੈ। ਉੱਥੇ ਹੀ ਇਕ ਮਾਂ ਆਪਣੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਦੁਨੀਆਂ ਦੇ ਹਰ ਇਨਸਾਨ ਨਾਲ ਲੜ ਜਾਂਦੀ ਹੈ। ਪਰ ਆਪਣੇ ਬੱਚੇ ਤੇ ਕੋਈ ਵੀ ਮੁਸੀਬਤ ਨਹੀਂ ਆਉਣ ਦਿੰਦੀ। ਅੱਜ ਕਲਯੁਗ ਦੇ ਸਮੇਂ ਵਿਚ ਬਹੁਤ ਸਾਰੀਆਂ ਅਜਿਹੀਆਂ ਮਾਵਾਂ ਵੀ ਹਨ ਜੋ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਹੋਇਆਂ ਆਪਣੇ ਮਾਸੂਮ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੀਆ ਹਨ।

ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਲੋਕਾਂ ਦੇ ਰੋਗਟੇ ਖੜ੍ਹੇ ਕਰ ਦਿੰਦੇ ਹਨ। ਦੋ ਦਿਨ ਪਹਿਲਾਂ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਇਕ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਜਿੱਥੇ ਉਸਨੂੰ ਛੱਡ ਕੇ ਜਾਣ ਵਾਲੀ ਔਰਤ ਦੀਆਂ ਤਸਵੀਰਾਂ ਵੀ ਸੀ ਸੀ ਟੀ ਵੀ ਕੈਮਰੇ ਦੇ ਸਾਹਮਣੇ ਆਈਆਂ ਸਨ ਅਤੇ ਉਸ ਔਰਤ ਨੂੰ ਰਾਜਪੁਰਾ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ। ਜਿਸ ਨੇ ਰਾਜਪੁਰਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਬੱਚੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਚੋਰੀ ਹੋ ਗਈ ਹੈ।

ਇਸ ਮਾਮਲੇ ਦੇ ਬਾਰੇ ਬੱਚੀ ਦੇ ਭਰਾ ਵੱਲੋਂ ਆਪਣੀ ਮਾਂ ਦੀਆਂ ਕਰਤੂਤਾਂ ਬਿਆਨ ਕੀਤੀਆਂ ਗਈਆਂ ਹਨ। ਮਾਸੂਮ ਬੱਚੀ ਦੀਪਜੋਤ ਕੌਰ ਨੂੰ ਜਿੱਥੇ ਉਸਦੀ ਮਾਂ ਵੱਲੋਂ ਹੀ ਚੁੰਨੀ ਨਾਲ ਗੱਲ ਘੁੱਟ ਕੇ ਕਤਲ ਕੀਤਾ ਗਿਆ ਸੀ। ਇਸ ਦੀ ਜਾਣਕਾਰੀ ਮ੍ਰਿਤਕਾਂ ਦੇ ਭਰਾ ਵੱਲੋਂ ਦਿੱਤੀ ਗਈ ਹੈ। ਜਿਸ ਨੇ ਦੱਸਿਆ ਕਿ ਮਾਂ ਵੱਲੋਂ ਆਖਿਆ ਗਿਆ ਸੀ ਕਿ ਉਹ ਕਿਥੇ ਇਸ ਨੂੰ ਆਪਣੇ ਨਾਲ ਲੈ ਕੇ ਧੱਕੇ ਖਾਣਗੇ, ਗੁਰਦੁਆਰਾ ਸਾਹਿਬ ਵਿਚ ਛੱਡ ਦੇਵਾਂਗੇ ਤੇ ਬਾਬਾ ਜੀ ਉਸ ਦਾ ਸੰਸਕਾਰ ਕਰ ਦੇਣਗੇ।

ਬੱਚੇ ਨੇ ਦੱਸਿਆ ਕਿ ਮਾਂ ਵੱਲੋਂ ਉਸ ਨੂੰ ਡਰਾਇਆ-ਧਮਕਾਇਆ ਗਿਆ ਸੀ ਕਿ ਇਹ ਗੱਲ ਕਿਸੇ ਨੂੰ ਨਾ ਦੱਸੀ ਜਾਵੇ ਅਤੇ ਉਨ੍ਹਾਂ ਦੇ ਨਾਲ ਇੱਕ ਅੰਕਲ ਵੀ ਸਨ , ਜੋ ਬਾਅਦ ਵਿੱਚ ਕਿਧਰੇ ਚਲੇ ਗਏ। ਦੋਸ਼ੀ ਔਰਤ ਮਨਿੰਦਰ ਕੌਰ ਜਿਥੇ ਯਮਨਾ ਨਗਰ ਦੀ ਰਹਿਣ ਵਾਲੀ ਹੈ ਉਥੇ ਹੀ ਆਪਣੇ ਪਤੀ ਨਾਲ ਲੜ ਕੇ ਉਸ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੈ ਜਿੱਥੇ ਮਾਮਲਾ ਨਾਜਾਇਜ਼ ਸੰਬੰਧਾਂ ਦਾ ਵੀ ਦੱਸਿਆ ਜਾ ਰਿਹਾ ਹੈ। ਇਸ ਸਮੇਂ ਦੋਸ਼ੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।