ਤਿੰਨ ਲੱਤਾਂ ਵਾਲੇ ਬੱਚੇ ਦਾ ਜਨਮ; ਵੇਖ ਪਰਿਵਾਰ ਹੋਇਆ ਹੈਰਾਨ, ਲੋਕ ਮੰਨ ਰਹੇ ‘ਕੁਦਰਤ ਦਾ ਕਰਿਸ਼ਮਾ’

0
202

ਸ਼ਾਮਲੀ– ਉੱਤਰ ਪ੍ਰਦੇਸ਼ ਦੇ ਸ਼ਾਮਲੀ ’ਚ ਤਿੰਨ ਲੱਤਾਂ ਵਾਲਾ ਬੱਚਾ ਜੰਮਿਆ ਹੈ, ਜੋ ਕਿ ਉਤਸੁਕਤਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਨੂੰ ਵੇਖਣ ਲਈ ਦੂਰ-ਦੂਰ ਤੋਂ ਲੋਕ ਆ ਰਹੇ ਹਨ। ਡਾਕਟਰਾਂ ਮੁਤਾਬਕ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। ਤਿੰਨ ਲੱਤਾਂ ਵਾਲੇ ਬੱਚੇ ਦੇ ਜਨਮ ਲੈਣ ਦੀ ਗੱਲ ਸੁਣ ਕੇ ਆਲੇ-ਦੁਆਲੇ ਦੇ ਲੋਕ ਉਸ ਨੂੰ ਵੇਖਣ ਲਈ ਆ ਰਹੇ ਹਨ। ਉੱਥੇ ਹੀ ਪੂਰੇ ਖੇਤਰ ’ਚ ਇਹ ਬੱਚਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੱਚੇ ਦਾ ਜਨਮ ਘਰ ’ਚ ਹੀ ਹੋਇਆ ਹੈ।

ਇਹ ਘਟਨਾ ਸ਼ਾਮਲੀ ਜ਼ਿਲ੍ਹੇ ਦੀ ਹੈ। ਇੱਥੋਂ ਦੇ ਚੌਸਾਨਾ ਖੇਤਰ ਦੇ ਪਿੰਡ ਗੜ੍ਹੀ ਭਰਤਪੁਰੀ ’ਚ 20 ਅਗਸਤ ਨੂੰ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਪਿੰਡ ਅਤੇ ਪਰਿਵਾਰ ਦੀਆਂ ਔਰਤਾਂ ਨੇ ਹੀ ਉਸ ਦੀ ਘਰ ’ਚ ਹੀ ਡਿਲਿਵਰੀ ਕਰਵਾਈ ਪਰ ਬੱਚੇ ਦੇ ਜਨਮ ਲੈਂਦੇ ਹੀ ਔਰਤਾਂ ਹੈਰਾਨ ਰਹਿ ਗਈਆਂ। ਉਨ੍ਹਾਂ ਨੇ ਪਰਿਵਾਰ ਦੇ ਪੁਰਸ਼ਾਂ ਨੂੰ ਦੱਸਿਆ ਕਿ ਬੱਚੇ ਦੀਆਂ ਤਿੰਨ ਲੱਤਾਂ ਹਨ। ਲੋਕਾਂ ਨੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਬੱਚੇ ਦੇ ਤਿੰਨ ਪੈਰ ਸਨ। ਹੌਲੀ-ਹੌਲੀ ਇਹ ਚਰਚਾ ਪੂਰੇ ਪਿੰਡ ਅਤੇ ਫਿਰ ਪੂਰ ਜ਼ਿਲ੍ਹੇ ’ਚ ਫੈਲ ਗਈ। ਪਿੰਡ ਵਾਲਿਆਂ ਨੇ ਇਸ ਨੂੰ ਕੁਦਰਤ ਦਾ ਕਰਿਸ਼ਮਾ ਮੰਨ ਰਹੇ ਹਨ।

ਓਧਰ ਪਰਿਵਾਰ ਦੇ ਲੋਕ ਬੱਚੇ ਨੂੰ ਲੈ ਕੇ ਸ਼ਹਿਰ ਦੇ ਇਕ ਡਾਕਟਰ ਕੋਲ ਲੈ ਕੇ ਗਏ। ਡਾਕਟਰ ਵੀ ਬੱਚੇ ਨੂੰ ਵੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਜਾਂਚ ਮਗਰੋਂ ਦੱਸਿਆ ਕਿ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਤਿੰਨੋਂ ਪੈਰ ਆਮ ਰੂਪ ਨਾਲ ਕੰਮ ਕਰ ਰਹੇ ਹਨ। ਡਾਕਟਰਾਂ ਨੇ ਬੱਚੇ ਦਾ ਅਲਟਰਾਸਾਊਂਡ ਵੀ ਕੀਤਾ, ਜਿਸ ’ਚ ਕੋਈ ਦਿੱਕਤ ਨਹੀਂ ਆਈ ਹੈ। ਕਿਸੇ ਵੀ ਪੈਰ ’ਚ ਕੋਈ ਦਿੱਕਤ ਨਹੀਂ ਹੈ। ਪਿੰਡ ਸਮੇਤ ਆਲੇ-ਦੁਆਲੇ ਦੇ ਪੂਰੇ ਇਲਾਕੇ ’ਚ ਤਿੰਨ ਪੈਰ ਵਾਲੇ ਬੱਚੇ ਨੂੰ ਲੈ ਕੇ ਚਰਚਾ ਹੈ। ਬੱਚਾ ਹਰ ਇਕ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ।