ਦਸਤਾਰ ਲਈ ਜਾਣਿਆ ਜਾਂਦਾ ਨਿੱਕੂ ਬਾਬਿਆਂ ਦੇ ਰਗੜ ਰਿਹਾ ਨੱਕ!

0
401

ਦਸਤਾਰ ਲਈ ਜਾਣਿਆ ਜਾਂਦਾ ਨਿੱਕੂ .. ਬਾਬਿਆਂ ਦੇ ਰਗੜ ਰਿਹਾ ਨੱਕ! ..ਬਾਬੇ ਮੂਹਰੇ ਹੀ ਕੇਰਨ ਲੱਗਿਆ ਹੰਝੂ #InderjeetNikku #turban #latestnews #punjabnews

ਜ਼ਿੰਦਗੀ ਵਿਚ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਜੇ ਪਰਮਾਤਮਾ ਨੇ ਤੁਹਾਨੂੰ ਕੁਝ ਦਿੱਤਾ ਤਾਂ ਇੰਨਾ ਵੀ ਹਵਾ ਵਿਚ ਨਾ ਉਡੋ ਕਿ ਜੇਕਰ ਰੱਬ ਨਾ ਕਰੇ ਤੁਹਾਡਾ ਕੰਮ ਬੰਦ ਹੋਜੇ ਤਾਂ ਤੁਸੀਂ ਪ੍ਰਮਾਤਮਾ ਦੇ ਭਾਣੇ ਵਿੱਚ ਚੱਲ ਹੀ ਨਾ ਸਕੋ, ਸੋ ਆਪਣੇ ਆਪ ਨੂੰ ਹਮੇਸ਼ਾ ਮਾੜੀ ਹਾਲਤ ਵਿੱਚ ਜਿਊਣ ਲਈ ਵੀ ਤਿਆਰ ਰੱਖੋ, ਜਿਹੜਾ ਕਹਿੰਦਾ ਮੇਰੇ ਸ਼ੋ ਬੰਨ੍ਹ ਦਿੱਤੇ ਅੱਜ ਬਾਬੇ ਨੇ ਉਹਦਾ ਹੋਰ ਝੁੱਗਾ ਚੌੜ ਕਰਤਾ, ਸੋ ਉਹ ਸਿਰਫ ਪ੍ਰਮਾਤਮਾ ਹੈ ਜਿਹੜਾ ਤੁਹਾਡੀ ਗੱਲ ਸੁਣਦਾ ਵੀ ਹੈ ਤੇ ਦੁਨੀਆ ਤੋਂ ਲੁਕਾਉਂਦਾ ਵੀ ਹੀ ਫਰਿਆਦ ਉਹਦੇ ਅੱਗੇ ਕਰੋ ਉਹ ਹਰ ਕਸ਼ਟ ਦੂਰ ਕਰਦਾ ਹੈ ਮੈਂ ਵੀਰ ਲਈ ਉਹਦੇ ਸਾਰੇ ਕਾਰਜ ਸਫ਼ਲ ਹੋਣ ਮੁੜ ਆਪਣੇ ਪੈਰਾਂ ਉਤੇ ਖਲੋ ਜਾਵੇ ਸੋਹਣੀ ਦਸਤਾਰ ਬੰਨ੍ਹ ਕੇ ਸਾਡੇ ਵਿਚ ਗਾਏ ਅਰਦਾਸ ਕਰਦਾ ਹਾਂ, ਜਦੋਂ ਹਾਲਾਤ ਬਹੁਤ ਮਾੜੇ ਹੋਣ ਤਾਂ ਬੇਵਸ ਬੰਦਾ ਹਰ ਥਾਂ ਜਾਂਦਾ ਹੈ ਪਰ ਵਾਹਿਗੁਰੂ ਅਜਿਹੇ ਲੋਕਾਂ ਨੂੰ ਦੂਜੇ ਲੋਟੂ ਲੋਕਾਂ ਕੋਲ ਜਾਣ ਤੋਂ ਬਚਾਏ ਅਤੇ ਖੁਦ ਉਹਨਾਂ ਦੇ ਹਰ ਕਾਰਜ ਰਾਸ ਕਰੇ ਸਿੰਗਰ ਨੂੰ ਜਲੀਲ ਕਰਨ ਨਾਲੋਂ ਕਸੂਰ ਬਾਬੇ ਦਾ ਦੇਖੋ ਜੀਹਦੇ ਉਤੇ ਉਹ ਵਿਸ਼ਵਾਸ਼ ਕਰਕੇ ਗਿਆ ਸੀ ਪਰ ਜਿਹਨਾਂ ਵੀਡੀਓ ਬਣਾ ਕੇ ਜਨਤਕ ਕੀਤੀ ਹੈ ਆਪਣੇ ਭਰਾ ਨੂੰ ਸਹੀ ਰਸਤੇ ਤੋਰਨ ਲਈ ਉਹਦਾ ਸਾਥ ਦਿਓ ਅਤੇ ਜਲੀਲ ਕਰਨਾ ਬੰਦ ਕਰੀਏ ਸਰਬੱਤ ਦਾ ਭਲਾ /Jagdeep Singh thali

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਇੰਦਰਜੀਤ ਨਿੱਕੂ ਬਾਗੇਸ਼ਵਰ ਧਾਮ, ਉਤਰਾਖੰਡ ਵਿਖੇ ਪਹੁੰਚੇ ਨਜ਼ਰ ਆ ਰਹੇ ਹਨ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇੰਦਰਜੀਤ ਨਿੱਕੂ ਬਾਬੇ ਕੋਲ 3 ਮੁਸ਼ਕਿਲਾਂ ਲੈ ਕੇ ਜਾਂਦੇ ਹਨ। ਪਹਿਲੀ ਮੁਸ਼ਕਿਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹੈ, ਜੋ ਠੀਕ ਨਹੀਂ ਰਹਿੰਦੀ ਤੇ ਤਣਾਅ ਬਣਿਆ ਹੋਇਆ ਹੈ। ਦੂਜੀ ਮੁਸ਼ਕਿਲ ਪੈਸਿਆਂ ਦੀ ਤੰਗੀ ਤੇ ਕਰਜ਼ ਹੈ ਤੇ ਕੰਮ ਸਫਲ ਨਹੀਂ ਹੋ ਰਿਹਾ। ਤੀਜੀ ਤੇ ਆਖਰੀ ਮੁਸ਼ਕਿਲ ਗਾਇਕੀ ਦੇ ਪ੍ਰੋਗਰਾਮਾਂ ਦੀ ਹੈ, ਜੋ ਲੱਗ ਨਹੀਂ ਰਹੇ ਤੇ ਕੰਮ ਬੰਦ ਹੋਇਆ ਪਿਆ ਹੈ।ਇਨ੍ਹਾਂ ਮੁਸ਼ਕਿਲਾਂ ’ਤੇ ਬਾਬਾ ਇੰਦਰਜੀਤ ਨਿੱਕੂ ਨੂੰ ਕਹਿੰਦਾ ਹੈ ਕਿ ਬੰਧਨ ਕਰ ਦਿੱਤਾ ਗਿਆ ਹੈ ਤੇ ਚੌਂਕੀ ਕੀਤੀ ਗਈ ਹੈ। ਅੱਗੇ ਤੇਜ਼ ਗਤੀ ਨਾਲ ਕੰਮ ਚੱਲੇਗਾ ਤੇ ਚੰਗੀ ਤਰ੍ਹਾਂ ਗਾ ਪਾਓਗੇ, ਆਸ਼ੀਰਵਾਦ ਹੈ।

ਇਸ ਤੋਂ ਬਾਅਦ ਬਾਬਾ ਇੰਦਰਜੀਤ ਨਿੱਕੂ ਨੂੰ ਗੀਤ ਸੁਣਾਉਣ ਲਈ ਕਹਿੰਦਾ ਹੈ। ਇੰਦਰਜੀਤ ਨਿੱਕੂ ਇਸ ਦੌਰਾਨ ਭਾਵੁਕ ਹੋ ਜਾਂਦੇ ਹਨ ਤੇ ਰੋਣ ਲੱਗਦੇ ਹਨ। ਫਿਰ ਬਾਬਾ ਕਹਿੰਦਾ ਹੈ ਕਿ ਅੱਜ ਤੋਂ ਤੁਹਾਡੀ ਜੈ-ਜੈ ਹੋ ਜਾਣੀ ਹੈ।ਇੰਦਰਜੀਤ ਨਿੱਕੂ ਨੇ ਇਸ ਦੌਰਾਨ ‘ਤੇਰੀ ਨਜ਼ਰ ਸਵੱਲੀ ਹੋ ਜਾਵੇ’ ਗੀਤ ਗਾਇਆ ਤੇ ਬਾਬੇ ਨੇ ਿਕਹਾ ਕਿ ਜਿਵੇਂ ਤੁਸੀਂ ਪਹਿਲਾਂ ਵਿਦੇਸ਼ਾਂ ’ਚ ਸ਼ੋਅ ਕਰਦੇ ਸੀ, ਬਾਬਾ ਜੀ ਨੇ ਚਾਹਿਆ ਤਾਂ ਮੁੜ ਤੁਸੀਂ ਵਿਦੇਸ਼ਾਂ ’ਚ ਸ਼ੋਅ ਕਰੋਗੇ।