ਇੰਦਰਜੀਤ ਨਿੱਕੂ ਚਲ ਗਿਆ ਬਾਬੇ ਦੇ ਕੋਲ਼ ਅੱਗੋਂ ਬਾਬੇ ਨੇ ਮਾਸਕ ਲੁਹਾ ਬਣਾਈ ਵੀਡੀਓ

0
579

ਸੋਹਣੀ ਪੱਗ ਵਾਲੇ ਮੁੰਡਿਆ ਆ ਲੋਕਾਂ ਦੀਆ ਗੱਲਾਂ ਹੁਣ ਐਵੇ ਦਿਲ ਤੇ ਨਾ ਲਾ ਲਵੀ,,. ਪੰਜਾਬੀ ਆਪਣੇ ਹੀ ਆ,, ਬਸ ਊ ਹੀ ਕਿਸੇ ਦਾ ਤਮਾਸ਼ਾ ਜਿਹਾ ਵੇਖ ਸੁਆਦ ਲੈਣ ਦੀ ਆਦਤ ਪੈ ਗਈ ਸਾਨੂੰ ….
ਉਂਜ ਸੁਆਦ ਆਉਂਦਾ ਵੀ ਬੇਗਾਨੇ ਦੁੱਖਾਂ ਤੇ ਆ… ਚਲ ਹੋਰ ਨਾ ਗੱਲ ਦਿਲ ਤੇ ਲਾਵੀ… ਕਲ ਨੂੰ ਕੀ ਪਤਾ ਉਸੇ ਦੀ ਵਾਰੀ ਨਾ ਆ ਜਾਵੇ ਜੋ ਅੱਜ ਮੱਤਾਂ ਦੇ ਰਿਹਾ…. ॥॥Get well soon,,, #ਭਾਊ_Talks #ਦੁਨੀਆ ਦੀਆ ਉੱਪਰਲੇ ਦਰਜੇ ਦੀਆ ਤਮਾਸ਼ਬੀਨ ਕੌਮਾਂ ਚੋ ਪੰਜਾਬੀ ਸਿਰੇ ਤੇ ਆ..॥॥ ਕਿਸੇ ਦੂਸਰੇ ਦੇ ਦੁੱਖ, ਹਾਲਤ, ਸਿਹਤ ਜਾ ਪੁੱਠੀ ਸਿੱਧੀ ਵੀਡੀਉ ਆਦਿ (ਹੋਰ ਬੜਾ ਕੁਝ, ਪਰ ਸਮਝਣ ਵਾਲੇ ਲਈ ਏਨਾ ਬੜਾ ਤੇ ਸਵਾਂਦ ਆਲੇ ਨੂੰ ਫੇ ਆਉਣਾ ਨਹੀਂ ..ਵੇਖਦੇ ਬੜਾ ਸੁਆਦ ਲੈਨੇ ਆ…ਮਸਲਾ ਸਿਰਫ ਉਦੋ ਪੈਦਾ ਜਦੋਂ ਆਪਣੇ ਸਿਰ ਤੇ ਪੈਂਦੀ ਆ..॥॥ ਹੋਰਾ ਨੂੰ ਸਲਾਹ ਦੇਣੀ ਹੌਸਲੇ ਦੇਣੇ ਬਾਹਲੇ ਸੌਖੇ ਹੁੰਦੇ ਆ…. ਡੁੱਬਦਾ ਹੋਇਆ ਤੇ ਸਹਾਰੇ ਲੱਭਦਾ ਆ, ਮਰਦਾ ਕੀ ਨਹੀਂ ਕਰਦਾ… ਹਰ ਹੀਲਾਂ ਵਸੀਲਾ ਵਰਤਦਾ… ਕਈ ਵਾਰ ਪਤਾ ਵੀ ਹੁੰਦਾ ਪਰ ਫੇਰ ਵੀ ਆਸ ਜਹੀ ਰੱਖਕੇ ਤੁਰ ਪੈਦਾ ਜਾ ਹਰ ਦੁਆਰੇ ਝੁਕ ਪੈਦਾ॥॥
#ਉਵੇਂ ਅੱਜ ਨਿੱਕੂ Inderjit Nikku ਨੂੰ ਸਾਰਾ ਮੁਲਖ ਮੱਤਾਂ ਦੇ ਰਿਹਾ… ਅੱਜ ਵਿਚਾਰ ਪੜਦੇ ਲਗਦਾ ਕਿ ਸਾਡੀ ਕੌਮ ਜਿਨੀ ਜਾਗਰੂਕ ਕੋਈ ਕੌਮ ਹੋ ਨਹੀਂ ਸਕਦੀ… ਏਨੇ ਉੱਤਮ ਵਿਚਾਰ ਤੇ ਨਾਲ ਲਾਹਨਤਾਂ ਵੀ ਦੇ ਰਹੇ ਨਿੱਕੂ ਨੂੰ…॥॥ ਅੱਜ ਏਨੀ ਸਿਆਣੀ ਦਿਸ ਰਹੀ ਕੌਮ ਅੱਗੋਂ ਪਿੱਛੋਂ ਫੇਰ ਕਿਉ ਫੁੱਦੂ ਫੜੱਕ ਜਹੀਆ ਗੱਲਾ ਕਰਕੇ ਨੁਕਸਾਨ ਕਰਦੀ ਕਰਾਉਂਦੀ ਰਹਿੰਦੀ??#ਬਾਬਾ ਕਦੇ ਕਿਸੇ ਦੇ ਕੰਮ-ਕਾਜ,,ਪਰਵਾਰ ਬਾਲ ਨਿਆਣਿਆਂ , ਫਸਲ-ਵਾੜੀ ਨੂੰ ਤੱਤੀ ਹਵਾ ਨਾ ਲਾਵੇ,,,, ਨਿੱਕੂ ਕੇਹੜੀ ਮੁਸੀਬਤ ਪਰੇਸ਼ਾਨੀ ਕਰਕੇ ਉੱਥੇ ਗਿਆ ਓਹ ਜਾਣਦਾ ਜਾ ਰੱਬ ਜਾਣਦਾ ਹੋਊ ,, ਪਤਾ ਨਹੀਂ ਕਿੰਨਾ ਕੁ ਭਰਿਆ ਹੋਊ ਜੇਹੜਾ ਹਜ਼ਾਰਾਂ ਸਾਹਮਣੇ ਡੁੱਲ ਗਿਆ..॥॥ ਪਰਵਾਰ ਕੰਮ ਕਾਰ ਤੇ ਬੱਚੇ ਹੁੰਦੇ ਹੀ ਐਸੇ ਆ..॥॥ Get well soon ਸੋਹਣੀ ਪੱਗ ਵਾਲੇ ਮੁੰਡਿਆ.॥ ਤੇਰਾ ਕੰਮ ਕਾਰ ਤੇ ਤੇਰਾ ਪਰਵਾਰ ਤੇਰੇ ਤੋ ਬਿਨਾ ਨਾ ਕਿਸੇ ਵੇਖਣਾ ਸਾਂਭਣਾ ਨਾ ਕਿਸੇ ਨੂੰ ਲੋੜ ਆ… ਅੱਜ ਸਾਡਾ ਪੰਜਾਬੀਆ ਦਾ ਇਕ ਦਿਨ Inderjit ਨਿੱਕੂ ਤੇ ਉਸਦੇ ਪਰਵਾਰ ਦਾ ਤਮਾਸ਼ਾ ਬਣਾਕੇ ਤੇ ਵੇਖਕੇ ਚੰਗਾ ਲੰਘ ਗਿਆ…. ਹੁਣ ਸਵੇਰੇ ਉੱਠਕੇ ਵੇਖਾਂਗੇ ਕਿ ਕਲ ਕਿਸਦੀ ਵਾਰੀ ਹੋਊ….. ਤੇਰੀ , ਮੇਰੀ … ਜਾ ਉਸਦੀ …..
#ਤਮਾਸ਼ਬੀਨ_ਲੋਕ / Jodhbir Singh Singh

ਇੰਦਰਜੀਤ ਨਿੱਕੂ ਚਲ ਗਿਆ ਬਾਬੇ ਦੇ ਕੋਲ਼ ਅੱਗੋਂ ਬਾਬੇ ਨੇ ਮਾਸਕ ਲੁਹਾ ਬਣਾਈ ਵੀਡੀਓ / ਕਹਿੰਦਾ ਬਾਬਾ ਜੀ ਮੇਰਾ ਸਟੇਜ ਨੀ ਲਗਦਾ ਕਰਜਈ ਹੋ ਗਿਆ ਅੱਗੋਂ ਸੁਣਲੋ