ਮਿਸ ਪੂਜਾ ਨੇ ਸਾਂਝੀ ਕੀਤੀ ਫ਼ਨੀ ਵੀਡੀਓ- ‘ਖਾਓ ਪੀਓ ਐਸ਼ ਕਰੋ’

0
306

ਮਿਸ ਪੂਜਾ ਨੇ ਸਾਂਝੀ ਕੀਤੀ ਫ਼ਨੀ ਵੀਡੀਓ, ਨੂਡਲਜ਼ ਖਾਂਦੀ ਕਹਿ ਰਹੀ ‘ਖਾਓ ਪੀਓ ਐਸ਼ ਕਰੋ’-ਪੰਜਾਬੀ ਗਾਇਕ ਮਿਸ ਪੂਜਾ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਟੌਪ ਫ਼ੀਮੇਲ ਸਿੰਗਰਾਂ ’ਚੋਂ ਇਕ ਹੈ। ਉਹ ਭਾਵੇਂ ਹੁਣ ਵਿਦੇਸ਼ ’ਚ ਸੈਟਲ ਹੋ ਗਈ ਹੈ, ਪਰ ਉਸ ਦਾ ਦਿਲ ਪੰਜਾਬ ਲਈ ਧੜਕਦਾ ਹੈ। ਇਸ ਦੇ ਨਾਲ ਗਾਇਕਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਮਿਸ ਪੂਜਾ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਨੂਡਲਜ਼ ਖਾਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗਾਇਕਾ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਕਹਿ ਰਹੀ ਕਿ ਖਾਓ ਪੀਓ ਐਸ਼ ਕਰੋ, ਡਾਈਟਿੰਗ ’ਚ ਕੀ ਰੱਖਿਆ ਹੈ।

ਮਿਸ ਪੂਜਾ ਨੇ ਰੀਲ ਬਣਾ ਕੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੇ ਆਡੀਓ ਯੂਜ਼ ਕੀਤੀ ਹੈ। ਇਸ ਵੀਡੀਓ ’ਚ ਗਾਇਕਾ ਡਾਇਲੌਗ ਲਿੱਪਸਿੰਕ ਕਰਦੀ ਨਜ਼ਰ ਆ ਰਹੀ ਹੈ। ਗਾਇਕਾ ਕਹਿ ਰਹੀ ਹੈ ਕਿ ‘ਜੇ ਹਰੀਆਂ ਸਬਜ਼ੀਆਂ ਅਤੇ ਸਲਾਦ ਖਾਣ ਨਾਲ ਕੋਈ ਪਤਲਾ ਹੁੰਦਾ ਤਾਂ ਅੱਜ ਮੱਝ ਹਿਰਨ ਵਾਂਗ ਪਤਲੀ ਹੋ ਕੇ ਛਾਲਾਂ ਮਾਰਦੀ ਹੁੰਦੀ, ਇਸ ਕਰਕੇ ਬਿਨਾਂ ਕਿਸੇ ਟੈਂਸ਼ਨ ਦੇ ਪਿੱਜ਼ਾ, ਬਰਗਰ ਖਾਓ।’

ਇਸ ਪੋਸਟ ਨੂੰ ਮਿਸ ਪੂਜਾ ਨੇ ਕੈਪਸ਼ਨ ਦਿਤੀ ਹੈ। ਜਿਸ ’ਚ ਗਾਇਕਾ ਨੇ ਲਿਖਿਆ ਕਿ ‘ਗੱਲ ਤਾਂ ਵੈਸੇ ਸੋਚਣ ਵਾਲੀ ਹੈ।’ ਉਨ੍ਹਾਂ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕ ਤੇ ਕੁਮੈਂਟਸ ਦੇਖੇ ਜਾ ਸਕਦੇ ਹਨ। ਪ੍ਰਸ਼ੰਸਕ ਗਾਇਕਾ ਦੀ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ।