ਆਲੀਆ ਭੱਟ ਦੀਆਂ ਖੂਬਰਸੂਰਤ ਤਸਵੀਰਾਂ ਤੇ ਕਰੀਨਾ ਕਪੂਰ ਨੇ ਕੀਤੀ ਟਿੱਪਣੀ

0
7362

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਹੈ। ਅਦਾਕਾਰਾ ਇਸ ਸਮੇਂ ਮਾਂ ਬਣਨ ਦੀ ਖੁਸ਼ੀ ਦਾ ਆਨੰਦ ਲੈ ਰਹੀ ਹੈ। ਜੋੜਾ ਇਸ ਦਾ ਬੇਸਬਰੀ ਨਾਲ ਆਪਣੇ ਬੱਚੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਜੋੜਾ ਆਪਣੀ ਆਉਂਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝਿਆ ਹੋਇਆ ਹੈ।

ਹਾਲ ਹੀ ’ਚ ਆਲੀਆ ਨੇ ਆਪਣੀ ਸ਼ਾਨਦਾਰ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਬੇਹੱਦ ਦੇਖਿਆ ਜਾ ਰਿਹਾ ਹੈ। ਤਸਵੀਰਾਂ ’ਚ ਆਲੀਆ ਕਾਫ਼ੀ ਖੂਸ਼ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੀ ਗਰਭ ਅਵਸਥਾ ਦੀ ਚਮਕ ਸੱਚਮੁੱਚ ਬੇਮਿਸਾਲ ਹੈ।

ਤਸਵੀਰਾਂ ਨਾਲ ਅਦਾਕਾਰਾ ਨੇ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਲਾਈਟ ਆ ਰਹੀ ਹੈ! ਸਿਰਫ਼ ਦੋ ਹਫ਼ਤਿਆਂ ’ਚ 9 ਸਤੰਬਰ (ਬ੍ਰਹਮਾਸਤਰ)।’ ਜਿਵੇਂ ਹੀ ਆਲੀਆ ਨੇ ਮਨਮੋਹਕ ਤਸਵੀਰਾਂ ਪੋਸਟ ਕੀਤੀਆਂ ਬਹੁਤ ਸਾਰੇ ਮਸ਼ਹੂਰ ਹਸਤੀਆਂ ਨੇ mom to be ਆਲੀਆ ਦੀ ਪ੍ਰਸ਼ੰਸਾ ਕੀਤੀ। ਕਰੀਨਾ ਕਪੂਰ ਨੇ ਤਾਰੀਫ਼ ’ਚ ਲਿਖਿਆ ਕਿ ‘ਉਫਫ ਪਰਫ਼ੈਕਟ ਲੁੱਕ, ਲਵ ਯੂ।

ਇਸ ਤੋਂ ਇਲਾਵਾ ਅਦਾਕਾਰਾ ਦੀ ਪਤੀ ਰਣਬੀਰ ਕਪੁਰ ਨਾਲ ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਜਿਸ ’ਚ ਜੋੜੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਿਹਾ ਹੈ।

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਹਾਲ ਹੀ ’ਚ ਫ਼ਿਲਮ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।