ਭਾਰਤ ਲਈ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸ਼ਹਾਦਤ ਤੇ ਬਿਪਰ ਦਾ ਨਜ਼ਰੀਆ

0
273

ਭਾਰਤ ਸਰਕਾਰ ਦੇ ਨੁਮਾਂਇਦੇ ਅਭਿਜੀਤ ਮਜ਼ੂਮਦਾਰ ਨੇ ਜੰਮੂ ਕਸ਼ਮੀਰ ਵਿਚ ਭਾਰਤ ਲਈ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸ਼ਹਾਦਤ ਤੇੇ ਕਿਉਂ ਹੱਸੇ?

ਕਸ਼ਮੀਰ ਵਿਚ ਖਾੜਕੂਆਂ ਨਾਲ਼ ਮੁਕਾਬਲੇ ਵਿਚ ਭਾਰਤ ਦੇ 5 ਫੌਜੀ ਸ਼ਹੀਦ ਹੋਏ ਜਿੰਨ੍ਹਾਂ ਵਿਚ 4 ਸਿੱਖ ਫੌਜੀ ਨੇ ।

ਸਿੱਖ ਫੌਜੀ ਚਾਹੇ ਸਰਹੱਦ ਦੇ ਅੰਦਰ ਮਾਰੇ ਜਾਣ ਜਾਂ ਸਰਹੱਦ ਤੇ ਮਾਰੇ ਜਾਣ ਭਾਰਤ ਨੇ ਕੋਈ ਮੁੱਲ ਨਹੀਂ ਪਾਉਣਾ ।

ਜਦੋਂ ਸਿੱਖਾਂ ਦੀ ਮਾਨਸਿਕਤਾ ਨੂੰ ਹਿੰਦੂ ਰਾਸ਼ਟਰ ਨੇ ਵਰਤਣਾ ਹੈ ਮਤਲਬ ਕਿ ਜੰਗ ਨੂੰ ਸਿੱਖ ਮੁਸਲਮਾਨਾਂ ਜੰਗ ਵਿਚ ਬਦਲਣਾ ਹੈ ਤਾਂ ਬਹੁਤ ਵਾਰੀ ਗੋ ਲਾ ਬਾ ਰੀ ਵਿਚ ਆਪਣੇ ਸਿਪਾਹੀ ਨੂੰ ਮਾਰ ਦਿੱਤਾ ਜਾਂਦਾ ਹੈ । ਜਿਵੇਂ ਹੇਮੰਤ ਕਰਕਰੇ ਨਾਲ ਕੀਤਾ ਗਿਆ ਸੀ ।

ਬਹੁਤ ਵਾਰ ਏਜੰਸੀਆਂ ਕਿਸੇ ਘਟਨਾ ਨੂੰ ਐਦਾਂ ਰੰਗਤ ਦਿੰਦੀਆਂ ਹਨ , ਚੰਗਾ ਭਲਾ ਦਿਮਾਗ ਚਕਰਾ ਜਾਂਦਾ ਹੈ ।

ਬੇਸ਼ਕ ਫੌਜੀ ਇਕ ਤਨਖਾਹਦਾਰ ਮੁਲਾਜ਼ਮ ਹੁੰਦਾ ਹੈ ਉਸ ਨੂੰ ਜੋ ਉਪਰੋਂ ਹੁਕਮ ਆਉਂਦਾ ਹੈ ਉਸ ਨੂੰ ਉਹ ਕਰਨਾ ਪੈਂਦਾ ਹੈ ਜੇ ਨਹੀਂ ਕਰਦਾ ਫੇਰ ਉਸ ਨੂੰ ਮਾਰ ਦੇਣਗੇ । ਇਥੇ ਕੌਣ ਗਲਤ ਹੈ ਕੌਣ ਸਹੀ ਹੈ ਇਹ ਸੁਆਲ ਤੁਹਾਡੇ ਤੇ ਛੱਡ ਦਿੰਦਾ ਹਾਂ ।

ਦੂਸਰੀ ਗੱਲ ਜਦੋਂ ਕਸ਼ਮੀਰ ਦੇ ਨੌਜਵਾਨਾਂ ਦਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਹੈ । ਔਰਤਾਂ ਬੇਪੱਤ ਕੀਤੀਆਂ ਜਾਂਦੀਆਂ ਹਨ । ਲੋਕਾਂ ਦੇ ਘਰ ਬਾਰ ਸਾੜੇ ਜਾਂਦੇ ਹਨ । ਫੇਰ ਲੋਕਾਂ ਨੇ ਬਾਗੀ ਤਾਂ ਹੋਣਾ ਹੀ ਹੈ ?

ਦੋਵੇਂ ਧਿਰਾਂ ਆਪਣੀ ਸੁਰੱਖਿਆ ਲਈ ਗੋਲੀ ਚਲਾਉਂਦੀਆਂ ਹਨ ਕਿਸ ਨੇ ਬਚਣਾ ਕਿਸ ਨੇ ਮਰਨਾ ਹੈ ਕੋਈ ਕੁੱਝ ਨਹੀਂ ਕਹਿ ਸਕਦਾ ।

ਜੇਕਰ ਪੰਜਾਬ ਦੇ ਨੌਜਵਾਨ ਫੌਜੀ ਸਰਹੱਦ ਤੇ ਮਰਦੇ ਹਨ ਇਸ ਨਾਲ਼ ਭਾਰਤ ਨੂੰ ਕੋਈ ਫਰਕ ਨਹੀਂ ਪੈਂਦਾ । ਕਿਉਂਕਿ ਸਿੱਖ ਦੀ ਕੁਰਬਾਨੀ ਦਾ ਭਾਰਤ ਵਿਚ ਕਦੇ ਮੁੱਲ ਨਹੀਂ ਪੈਣਾ ।

ਸੋਚਣ ਵਾਲੀ ਗੱਲ ਹੈ ਜਿਹੜੇ ਲੋਕ ਪੰਜਾਬ ਨੂੰ ਵੇਖ ਕੇ ਰਾਜ਼ੀ ਨਹੀਂ ਪੰਜਾਬ ਦੇ ਸਿੱਖ ਫੌਜੀ ਦੀ ਕੀਮਤ ਉਨ੍ਹਾਂ ਲਈ ਚੌਕੀਦਾਰ ਤੋਂ ਵੱਧ ਕੇ ਕੁੱਝ ਨਹੀਂ ਹੁੰਦੀ ।
ਕੀ ਲੋੜ ਹੈ ਆਪਣੇ ਬੱਚਿਆਂ ਨੂੰ ਚੀਨ ਪਾਕਿਸਤਾਨ ਕਸ਼ਮੀਰ ਦੇ ਅੱ ਤ ਵਾ ਦੀ ਆਂ ਦੀ ਖਾਜਾ ਬਣਾਇਆ ਜਾਵੇ ।

ਸੁਆਲ ਹੈ ਭਾਰਤ ਨੇ ਸਿੱਖ ਜਰਨਲ ਸੁਬੇਗ ਸਿੰਘ , ਜਰਨਲ ਜਗਜੀਤ ਸਿੰਘ ਅਰੋੜਾ ਜਰਨਲ ਹਰਬਖਸ਼ ਸਿੰਘ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਪਾਇਆ ਹੈ ?
* ਐੱਸ ਸੁਰਿੰਦਰ *