ਪੰਜਾਬ ਦੀ ਧੀ ਨੂੰ ਵਿਦੇਸ਼ ਚ ਵੇਚਿਆ 70 ਹਜਾਰ ਚ, ਪਰਿਵਾਰ ਲਾ ਰਿਹਾ ਮਦਦ ਦੀ ਗੁਹਾਰ

0
198

ਪੰਜਾਬ ਵਿਚ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਪੰਜਾਬ ਦੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁੱਖ ਕੀਤਾ ਜਾ ਰਿਹਾ ਹੈ ਉੱਥੇ ਹੀ ਬਹੁਤ ਸਾਰੀਆਂ ਲੜਕੀਆਂ ਵੱਲੋਂ ਵੀ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਹੋਇਆਂ ਕਈ ਦੇਸ਼ਾਂ ਵਿੱਚ ਜਾ ਕੇ ਕੰਮਕਾਜ ਕੀਤੇ ਜਾ ਰਹੇ ਹਨ। ਜਿਸ ਨਾਲ ਉਨ੍ਹਾਂ ਵੱਲੋਂ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕੇ। ਪਰ ਅੱਜ ਦੇ ਸਮੇਂ ਬਹੁਤ ਸਾਰੇ ਲਾਲਚੀ ਏਜੰਟਾਂ ਵੱਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਕੀਤੀ ਜਾ ਰਹੀ ਹੈ। ਜਿੱਥੇ ਬਹੁਤ ਸਾਰੇ ਅਰਬ ਦੇਸ਼ਾਂ ਦੇ ਵਿਚ ਪੰਜਾਬੀ ਕੁੜੀਆਂ ਦੇ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।

ਏਜੰਟਾਂ ਵੱਲੋਂ ਲੱਖਾਂ ਰੁਪਏ ਲੈ ਕੇ ਕੁੜੀਆਂ ਨੂੰ ਕਿਸੇ ਹੋਰ ਦੇਸ਼ ਭੇਜਿਆ ਜਾ ਰਿਹਾ ਹੈ। ਜਿਸ ਨਾਲ ਕੁੜੀਆਂ ਮੁਸੀਬਤ ਵਿਚ ਫਸ ਰਹੀਆਂ ਹਨ। ਹੁਣ ਇਥੇ ਪੰਜਾਬ ਦੀ ਧੀ ਨੂੰ ਵਿਦੇਸ਼ ਵਿੱਚ 70 ਹਜ਼ਾਰ ਰੁਪਏ ਚ ਵਿੱਚ ਵੇਚਿਆ ਗਿਆ ਹੈ ਅਤੇ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਅਧੀਨ ਆਉਂਦੇ ਗੁਰਾਇਆ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਾਇਆ ਦੇ ਇੱਕ ਪਿੰਡ ਧੁਲੇਤਾ ਦੀ ਰਹਿਣ ਵਾਲੀ ਕਸ਼ਮੀਰ ਕੌਰ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਨੂਰਮਹਿਲ ਦੇ ਇੱਕ ਪਿੰਡ ਦੇ ਏਜੰਟ ਵੱਲੋਂ ਤਿੰਨ ਲੱਖ ਰੁਪਏ ਲੈ ਕੇ ਉਨ੍ਹਾਂ ਦੀ ਧੀ ਜਸਵੰਤ ਕੌਰ ਉਰਫ ਜੱਸੀ ਨੂੰ ਸਿੰਘਾਪੁਰ ਲਈ 9 ਅਗਸਤ ਨੂੰ ਭੇਜਿਆ ਗਿਆ ਸੀ।

ਪਰ ਇਸ ਏਜੰਟ ਵੱਲੋਂ ਉਹਨਾਂ ਦੀ ਧੀ ਨੂੰ ਸਿੰਘਾਪੁਰ ਦੀ ਜਗ੍ਹਾ ਤੇ ਮਾਸਕਟ ਭੇਜ ਦਿੱਤਾ ਗਿਆ ਜਿੱਥੇ ਉਹ ਫਸ ਗਈ ਹੈ। ਜਿਸ ਬਾਬਤ ਕੁੜੀ ਵੱਲੋਂ ਵੀਡੀਓ ਬਣਾ ਕੇ ਵੀ ਭੇਜੀ ਗਈ ਹੈ ਅਤੇ ਦਸਿਆ ਗਿਆ ਹੈ ਕਿ ਉਥੇ ਉਸ ਨੂੰ 70 ਹਜ਼ਾਰ ਰੁਪਏ ਵਿਚ ਵੇਚਿਆ ਗਿਆ ਹੈ ਅਤੇ ਉਸ ਉਪਰ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ। ਜਿਸ ਵੱਲੋਂ ਉਸ ਨੂੰ ਵਾਪਸ ਬੁਲਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਬਾਰੇ ਗੱਲ ਕਰਦੇ ਹੋਏ ਪਿੰਡ ਦੇ ਸਰਪੰਚ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਡੀਐਸਪੀ ਫਿਲੋਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਦੀ ਧੀ ਨੂੰ ਵਾਪਸ ਬੁਲਾਉਣ ਵਾਸਤੇ ਏਜੰਟ ਵੱਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪਰ ਇੱਕ ਹਫਤੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਗੁਰਾਇਆ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।