ਆਰਕੈਸਟਰਾ ਬਹਾਨੇ ਕਰਵਾਉਂਦੇ ਸੀ ‘ਗੰ ਦਾ ਧੰ ਦਾ’

ਮਨ੍ਹਾ ਕਰਨ ‘ਤੇ ਮਾਰਦੇ ਸੀ ਗਰਮ ਚਿਮਟੇ

ਪਟਿਆਲਾ : ਮੰਦਹਾਲੀ ਤੇ ਮਜਬੂਰੀ ਨਾਲ ਜੂਝਦੀਆਂ ਕੁੜੀਆਂ ਨੂੰ ਆਰਕੈਸਟਰਾ ਦਾ ਕੰਮ ਦਿਵਾਉਣ ਦਾ ਝਾਂ ਸਾ ਦੇ ਕੇ ਉਨ੍ਹਾਂ ਤੋਂ ਜਿ ਸ ਮ ਫਿ ਰੋ ਸ਼ੀ ਦਾ ਗੰ ਦਾ ਧੰ ਦਾ ਕਰਵਾਉਣ ਵਾਲੇ ਇੱਕ ਗਿ ਰੋ ਹ ਦਾ ਪ ਰ ਦਾ ਫਾ ਸ਼ ਹੋਇਆ ਹੈ।

ਇਹ ਖ਼ੁਲਾਸਾ ਇਸ ਗਿ ਰੋ ਹ ਦੇ ਚੁੰ ਗ ਲ ‘ਚੋਂ ਡੇਢ ਸਾਲ ਬਾਅਦ ਭੱਜ ਕੇ ਆਈ ਲੜਕੀ ਵੱਲੋਂ ਕੀਤਾ ਗਿਆ ਹੈ, ਜਿਸ ਨੇ ਪਟਿਆਲਾ ਪਹੁੰਚ ਕੇ ਸਾਰੀ ਕਹਾਣੀ ਪੁਲਿਸ ਨੂੰ ਦੱਸੀ।

ਲੜਕੀ ਵੱਲੋਂ ਕੀਤੇ ਖੁਲਾਸਿਆਂ ਤੋਂ ਬਾਅਦ, ਪੁਲਿਸ ਥਾਣਾ ਸਿਵਲ ਲਾਈਨ ਨੇ ਇਸ ਮਾਮਲੇ ‘ਚ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ,

ਜਿਨ੍ਹਾਂ ‘ਚੋਂ ਇੱਕ ਪਟਿਆਲਾ ਦੇ ਤਫੱਜ਼ਲਪੁਰਾ ਦਾ ਰਹਿਣ ਵਾਲਾ ਓਮ ਪ੍ਰਕਾਸ਼ ਪੁੱਤਰ ਚੰਦਰ ਭਾਨ ਅਤੇ ਦੂਜਾ ਕੋਲਕਾਤਾ ਦੀ ਨੈਨਸੀ ਉਰਫ ਨੈਨਾ ਗਿੱਲ ਵਾਸੀ ਰਾਜਾ ਘਾਟ ਰੋਡ, ਜੋੜਾ ਮੰਦਿਰ, ਨਿਊ ਨਰਸਿੰਗ ਹੋਮ ਸੂਰਿਆ ਅਪਾਰਟਮੈਂਟ ਕੋਲਕਾਤਾ ਸ਼ਾਮਲ ਹਨ।

ਇਨ੍ਹਾਂ ਦੋਵਾਂ ਜਣਿਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 370, 370 ਏ, 342, 323, 506, 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕਰ ਕੇ 24 ਸਤੰਬਰ ਤੱਕ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ 23 ਸਾਲਾ ਲੜਕੀ ਨੇ ਦੱਸਿਆ ਕਿ ਘਰੇਲੂ ਆਰਥਿਕ ਤੰ ਗੀ ਕਾਰਨ ਉਹ ਓਮ ਪ੍ਰਕਾਸ਼ ਕੋਲ ਆਰਕੈਸਟਰਾ ‘ਚ ਕੰਮ ਕਰਨ ਲੱਗ ਪਈ।

ਕੰਮ ‘ਚੋਂ ਗ਼ੁਜ਼ਾਰੇ ਲਾਇਕ ਪੈਸੇ ਨਾ ਮਿਲਦੇ ਦੇਖ ਲੜਕੀ ਨੇ ਓਮ ਪ੍ਰਕਾਸ਼ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗਿਆ, ਕਿ ਕੋਲਕਾਤਾ ‘ਚ ਆਰਕੈਸਟਰਾ ਦੇ ਕੰਮ ‘ਚ ਜ਼ਿਆਦਾ ਪੈਸੇ ਮਿਲਦੇ ਹਨ।