ਹੈਰਾਨੀਜਨਕ! ਘਰਵਾਲੀ ਦੇ ਡਰੋਂ ਇਕ ਮਹੀਨੇ ਤੋਂ 100 ਫੁੱਟ ਉੱਚੇ ਦਰੱਖ਼ਤ ’ਤੇ ਰਹਿ ਰਿਹੈ ‘ਵਿਚਾਰਾ ਪਤੀ’

0
319

ਮਊ– ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਤੀ ਆਪਣੀ ਘਰਵਾਲੀ ਦੇ ਡਰੋਂ ਇਕ ਮਹੀਨੇ ਤੋਂ 100 ਫੁੱਟ ਉੱਚ ਤਾੜ ਦੇ ਦਰਖਤ ’ਤੇ ਰਹਿ ਰਿਹਾ ਹੈ। ਜਦੋਂ ਵੀ ਪਿੰਡ ਦੇ ਲੋਕ ਉਸਨੂੰ ਸਮਝਾਉਣ ਜਾਂਦੇ ਹਨ ਉਹ ਦਰਖਤ ’ਤੇ ਰੱਖੀਆਂ ਇੱਟਾਂ-ਵੱਟਿਆਂ ਨਾਲ ਉਨ੍ਹਾਂ ’ਤੇ ਹਮਲਾ ਕਰਦਾ ਹੈ ਤਾਂ ਲੋਕਾਂ ਨੂੰ ਮਜ਼ਬੂਰਨ ਓਥੋਂ ਜਾਣਾ ਪੈਂਦਾ ਹੈ।

ਇਹ ਮਾਮਲਾ ਜ਼ਿਲੇ ਦੇ ਥਾਣਾ ਕੋਪਾਗੰਜ ਇਲਾਕੇ ਦੇ ਬਸਾਰਥਪੁਰ ਗ੍ਰਾਮ ਸਭਾ ਦਾ ਹੈ। ਰਾਮ ਪ੍ਰਵੇਸ਼ ਦੇ ਪਿਤਾ ਵਿਸ਼ੂਨਰਾਮ ਦਾ ਕਹਿਣਾ ਹੈ ਕਿ ਰਾਮ ਪ੍ਰਵੇਸ਼ ਆਪਣੀ ਪਤਨੀ ਕਾਰਨ ਦਰਖਤ ’ਤੇ ਰਹਿਣ ਲਈ ਮਜ਼ਬੂਰ ਹੈ, ਕਿਉਂਕਿ ਉਸਦੀ ਪਤਨੀ ਰੋਜ਼ ਉਸ ਨਾਲ ਝਗੜਾ ਕਰਦੇ ਹੈ ਅਤੇ ਕੁੱਟਮਾਰ ਕਰਦੀ ਹੈ।

ਰਾਮ ਪ੍ਰਵੇਸ਼ ਦੇ ਦਰਖਤ ’ਤੇ ਰਹਿਣ ਨਾਲ ਪਿੰਡ ਦੇ ਲੋਕ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਪ੍ਰਵੇਸ਼ ਦੇ ਦਰਖਤ ’ਤੇ ਰਹਿਣ ਨਾਲ ਉਨ੍ਹਾਂ ਦੀ ਨਿਜਤਾ ’ਤੇ ਅਸਰ ਪੈ ਰਿਹਾ ਹੈ ਕਿਉਂਕਿ ਉਹ ਦਰਖਤ ਪਿੰਡ ਦੇ ਵਿਚਾਲੇ ਹੈ ਅਤੇ ਸਾਰੇ ਘਰਾਂ ਦੇ ਵਿਹੜੇ ਨਜ਼ਰ ਆਉਂਦੇ ਹਨ। ਪਿੰਡ ਵਾਲਿਆਂ ਨੇ ਪੁਲਸ ਨੂੰ ਵੀ ਰਾਮ ਪ੍ਰਵੇਸ਼ ਦੀ ਸ਼ਿਕਾਇਤ ਕੀਤੀ ਪਰ ਪੁਲਸ ਵੀ ਉਸਨੂੰ ਦਰਖਤ ਤੋਂ ਹੇਠਾਂ ਲਾਉਣ ’ਚ ਨਾਕਾਮ ਰਹੀ ਅਤੇ ਵੀਡੀਓ ਬਣਾਕੇ ਚਲੀ ਗਈ।