ਸਿੱਧੂ ਮੂਸੇਵਾਲਾ ਦੇ ਗਾਣੇ ‘ਜਾਂਦੀ ਵਾਰ’ ਦੀ ਰਿਲੀਜ਼ ਨੂੰ ਲੈ ਕੇ ਘਿਰੇ ਸਲੀਮ ਮਰਚੈਂਟ

0
409

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਬਾਰੇ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ।ਦਰਅਸਲ, ਬਾਲੀਵੁੱਡ ਸੰਗੀਤਕਾਰ ਸਲੀਮ ਮਰਚੈਂਟ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦਾ ਰਿਕਾਰਡ ਕੀਤਾ ਗੀਤ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਨ।

ਇਹ ਗਾਣਾ ਉਨ੍ਹਾਂ ਨੇ ਪਿਛਲੇ ਸਾਲ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਸੀ ਅਤੇ ਇਸ ਵਿੱਚ ਅਫ਼ਸਾਨਾ ਖ਼ਾਨ ਦੀ ਆਵਾਜ਼ ਵੀ ਹੈ।ਇਸ ਨੂੰ ਲੈ ਕੇ ਪਰਿਵਾਰ ਨੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਇਹ ਗਾਣਾ ਜਾਰੀ ਕੀਤਾ ਜਾ ਰਿਹਾ ਹੈ। ਜਿਸ ਲਈ ਉਨ੍ਹਾਂ ਨੇ ਸਲੀਮ ਨੂੰ ਗਾਣਾ ਰੋਕਣ ਲਈ ਵੀ ਕਿਹਾ ਹੈ।ਵੀਡੀਓ ‘ਚ ਸਲੀਮ ਮਰਚੈਂਟ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ”ਬਹੁਤ ਸਾਰੇ ਲੋਕ ਮੈਨੂੰ ਅਕਸਰ ਇਹ ਸਵਾਲ ਪੁੱਛਦੇ ਹਨ ਕਿ ਸਿੱਧੂ ਮੂਸੇਵਾਲਾ ਨਾਲ ਰਿਕਾਰਡ ਕੀਤੇ ਗੀਤ ਨੂੰ ਰਿਲੀਜ਼ ਕਦੋਂ ਰਿਲੀਜ਼ ਕਰੋਗੇ।””ਉਹ ਸਮਾਂ ਆ ਗਿਆ ਹੈ। ਅਸੀਂ ਇਹ ਗਾਣਾ ਜੁਲਾਈ 2021 ਵਿੱਚ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ।”

“ਮੇਰੀ ਪਿਛਲੇ ਸਾਲਾ ਅਫ਼ਸਾਨਾ ਖ਼ਾਨ ਨਾਲ ਮੁਲਾਕਾਤ ਹੋਈ ਅਤੇ ਉਸ ਨੇ ਮੈਨੂੰ ਸਿੱਧੂ ਨਾਲ ਮਿਲਵਾਇਆ। ਸਿੱਧੂ ਦੇ ਕਲਾ, ਸੰਗੀਤ, ਸਮਾਜ, ਆਪਣੇ ਲੋਕਾਂ ਪ੍ਰਤੀ ਜਨੂੰਨ ਨੂੰ ਜਾਣ ਕੇ, ਮੈਂ ਬਹੁਤ ਖੁਸ਼ ਹੋਇਆ ਅਤੇ ਬਿਨਾਂ ਦੇਰੀ ਦੇ ਅਸੀਂ ਇਕੱਠੇ ਕੰਮ ਕਰਨ ਬਾਰੇ ਸੋਚਿਆ।”ਇਸ ਗਾਣੇ ਦੀ ਰਿਕਾਰਡਿੰਗ ਮੇਰੇ ਦੋਸਤ ਸਚਿਨ ਆਹੂਜਾ ਦੇ ਚੰਡੀਗੜ੍ਹ ਸਟੂਡੀਓ ਵਿੱਚ ਹੋਈ। ਸਿੱਧੂ ਨੇ ਦਿਲੋਂ ਇਹ ਗਾਣਾ ਗਾਇਆ ਅਤੇ ਅਫ਼ਸਾਨਾ ਖ਼ਾਨ ਨੇ ਵੀ ਬਾਖੂਬੀ ਗਾਇਆ।””ਅੱਜ ਸਿੱਧੂ ਸਾਡੇ ਵਿਚਕਾਰ ਨਹੀਂ ਹੈ ਪਰ ਉਸ ਦੀ ਆਵਾਜ਼, ਉਸ ਦੀ ਸੋਚ ਇਸ ਗਾਣੇ ਵਿੱਚ ਹੈ ਅਤੇ ਇਸੇ ਲਈ ਅਸੀਂ ਇਹ ਗਾਣਾ ਇੱਕ ਸ਼ਰਧਾਂਜਲੀ ਵਾਂਗ ਰਿਲੀਜ਼ ਕਰਾਂਗੇ।”

“ਸਿੱਧੂ ਨੂੰ ਸਨਮਾਨਿਤ ਕਰਨ ਲਈ ਅਸੀਂ ਇਹ ਤੈਅ ਕੀਤਾ ਹੈ ਕਿ ਇਸ ਗਾਣੇ ਤੋਂ ਜਿੰਨੀ ਵੀ ਕਮਾਈ ਹੋਵੇਗੀ, ਉਸ ਦਾ ਇੱਕ ਹਿੱਸਾ ਸਿੱਧੂ ਦੇ ਪਰਿਵਾਰ ਨੂੰ ਜਾਵੇਗਾ।””ਇਸ ਗਾਣੇ ਦਾ ਸਿਰਲੇਖ ਹੈ ‘ਜਾਂਦੀ ਵਾਰ’ ਅਤੇ ਇਹ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਤੁਸੀਂ 31 ਅਗਸਤ ਨੂੰ ਆਨਲਾਈਨ ਜਾ ਕੇ ਇਸ ਗਾਣੇ ਦੇ ਆਡੀਓ ਰਾਈਟਸ (ਇੱਕ ਹਿੱਸੇ ਦੇ ਮਾਲਕਾਨਾ ਹੱਕ) ਨੂੰ ਵੀ ਹਾਸਿਲ ਕਰ ਸਕਦੇ ਹੋ।”ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਬਿਨਾਂ ਮਨਜ਼ੂਰੀ ਇਹ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ।