ਸਿਧਾਰਥ ਨੂੰ ਯਾਦ ਕਰਕੇ ਰੋਣ ਲੱਗ ਪਈ ਸੀ ਸ਼ਹਿਨਾਜ਼, ਸਾਹਮਣੇ ਆਇਆ ਹੱਸਦੇ ਚਿਹਰੇ ਦਾ ਸੱਚ

0
241

ਮੁੰਬਈ (ਬਿਊਰੋ)– ਸਿਧਾਰਥ ਸ਼ੁਕਲਾ ਦੇ ਦਿਹਾਂਤ ਦੇ ਇਕ ਮਹੀਨੇ ਬਾਅਦ ਉਸ ਦੀ ਖ਼ਾਸ ਦੋਸਤ ਸ਼ਹਿਨਾਜ਼ ਕੌਰ ਗਿੱਲ ਕੰਮ ’ਤੇ ਵਾਪਸ ਆ ਗਈ ਹੈ। ਸਿਡ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਆਪਣੀ ਸਾਰੀ ਸ਼ੂਟਿੰਗ ਰੱਦ ਕਰ ਦਿੱਤੀ ਸੀ ਤੇ ਉਹ ਘਰ ਤੋਂ ਬਾਹਰ ਵੀ ਨਹੀਂ ਆ ਰਹੀ ਸੀ ਪਰ ਹੁਣ ਅਦਾਕਾਰਾ ਦੁਬਾਰਾ ਸੈੱਟ ’ਤੇ ਵਾਪਸ ਆ ਗਈ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਆਪਣੀ ਆਉਣ ਵਾਲੀ ਫ਼ਿਲਮ ‘ਹੌਸਲਾ ਰੱਖ’ ਦੀ ਪ੍ਰਮੋਸ਼ਨ ਕਰ ਰਹੀ ਹੈ।

ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ਦੀ ਪ੍ਰਮੋਸ਼ਨ ਦੀ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਸ਼ਹਿਨਾਜ਼ ਵੀ ਨਜ਼ਰ ਆ ਰਹੀ ਸੀ। ਵੀਡੀਓ ’ਚ ਸ਼ਹਿਨਾਜ਼ ਚੰਗੀ ਗੱਲ ਕਰ ਰਹੀ ਸੀ ਤੇ ਮਜ਼ਾਕ ਵੀ ਕਰ ਰਹੀ ਸੀ ਪਰ ਲੋਕਾਂ ਨੇ ਉਸ ਦੀ ਮੁਸਕਰਾਹਟ ਦੇ ਪਿੱਛੇ ਉਸ ਦੀ ਉਦਾਸੀ ਵੇਖੀ। ਲੋਕ ਸ਼ਹਿਨਾਜ਼ ਦੀ ਵਾਪਸੀ ਲਈ ਪ੍ਰਸ਼ੰਸਾ ਕਰ ਰਹੇ ਹਨ ਤੇ ਨਾਲ ਹੀ ਉਸ ਨੂੰ ਮਜ਼ਬੂਤ ਰਹਿਣ ਦੀ ਸਲਾਹ ਦੇ ਰਹੇ ਹਨ।

ਇਸ ਦੌਰਾਨ ਖ਼ਬਰ ਹੈ ਕਿ ਪ੍ਰਮੋਸ਼ਨ ਦੌਰਾਨ ਵੀ ਸ਼ਹਿਨਾਜ਼ ਸਿਧਾਰਥ ਨੂੰ ਯਾਦ ਕਰਕੇ ਵਾਰ-ਵਾਰ ਰੋਣ ਲੱਗਦੀ ਹੈ। ਸ਼ਹਿਨਾਜ਼ ਆਪਣੇ ਆਪ ਨੂੰ ਮਜ਼ਬੂਤ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਜਿਵੇਂ ਹੀ ਉਸ ਨੂੰ ਯਾਦ ਆਇਆ ਕਿ ਸਿਡ ਹੁਣ ਉਸ ਦੇ ਨਾਲ ਨਹੀਂ ਹੈ, ਉਹ ਭਾਵੁਕ ਹੋ ਜਾਂਦੀ ਹੈ ਤੇ ਟੁੱਟ ਜਾਂਦੀ ਹੈ।

ਇਕ ਸਰੋਤ ਨੇ ਬਾਲੀਵੁੱਡ ਲਾਈਫ ਨੂੰ ਦੱਸਿਆ, ‘ਉਹ ਮਜ਼ਬੂਤ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਜਿਵੇਂ ਹੀ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਦੀ ਦੁਨੀਆ ਬਰਬਾਦ ਹੋ ਗਈ ਹੈ, ਉਹ ਰੋਣ ਲੱਗ ਜਾਂਦੀ ਹੈ। ਉਹ ਚੰਗਿਆੜੀ ਸ਼ਹਿਨਾਜ਼ ਦੇ ਅੰਦਰੋਂ ਚਲੀ ਗਈ ਹੈ। ਹਾਲਾਂਕਿ ਉਹ ਇਸ ਮੁਸੀਬਤ ਤੋਂ ਬਾਹਰ ਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਨਾਜ਼ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਹਨ, ਜੋ ਉਸ ਦੀ ਚੰਗੀ ਦੇਖਭਾਲ ਕਰ ਰਹੇ ਹਨ। ਦਿਲਜੀਲ ਇਕ ਸ਼ਾਨਦਾਰ ਵਿਅਕਤੀ ਹੈ, ਉਹ ਹਰ ਸਮੇਂ ਸ਼ਹਿਨਾਜ਼ ਦੇ ਨਾਲ ਰਹਿੰਦਾ ਹੈ ਤੇ ਉਸ ਦੀ ਦੇਖਭਾਲ ਕਰਦਾ ਹੈ। ਇੰਨਾ ਹੀ ਨਹੀਂ, ਸਿਧਾਰਥ ਦੀ ਮਾਂ ਰੀਟਾ ਵੀ ਸ਼ਹਿਨਾਜ਼ ਨੂੰ ਫ਼ੋਨ ਕਰਦੀ ਰਹਿੰਦੀ ਹੈ ਤੇ ਉਸ ਦਾ ਹਾਲ-ਚਾਲ ਪੁੱਛਦੀ ਰਹਿੰਦੀ ਹੈ।’