ਬੇਬੀ ਬੰਪ ਨੂੰ ਫ਼ਲਾਂਟ ਕਰਨ ’ਤੇ ਬਿਪਾਸ਼ਾ ਦਾ ਟਰੋਲ ਕਰਨ ਵਾਲਿਆ ਨੂੰ ਜਵਾਬ

0
229

ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਇਨ੍ਹੀਂ ਦਿਨੀਂ ਬਹੁਤ ਖੁਸ਼ ਹਨ, ਕਿਉਂਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਬਿਪਾਸ਼ਾ ਵਿਆਹ ਦੇ 6 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ।ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਪਤੀ ਨਾਲ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਇਹ ਖ਼ੁਸ਼ਖਬਰੀ ਦਿੱਤੀ ਸੀ। ਹਾਲਾਂਕਿ ਬੇਬੀ ਬੰਪ ਨੂੰ ਫ਼ਲਾਟ ਕਰਨ ’ਤੇ ਯੂਜ਼ਰਸ ਨੇ ਉਸ ਨੂੰ ਕਾਫ਼ੀ ਟ੍ਰੋਲ ਕੀਤਾ, ਜਿਸ ’ਤੇ ਹਾਲ ਹੀ ’ਚ ਅਦਾਕਾਰਾ ਨੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਬੇਬੀ ਬੰਪ ਨੂੰ ਲੈ ਕੇ ਉੱਠੇ ਸਵਾਲ ਦੇ ਬਾਰੇ ’ਚ ਬਿਪਾਸ਼ਾ ਬਾਸੂ ਨੇ ਕਿਹਾ ਕਿ ‘ਫ਼ੋਟੋਸ਼ੂਟ ਕਿਉਂ ਨਾ ਕਰਵਾਇਆ ਜਾਵੇ, ਇਸ ’ਚ ਕੀ ਗਲਤ ਹੈ, ਅਸੀਂ ਦੋ ਤੋਂ ਤਿੰਨ ਹੋਣ ਜਾ ਰਹੇ ਹਾਂ, ਇਸ ਖ਼ੁਸ਼ਖਬਰੀ ਨੂੰ ਸੁਣ ਕੇ ਸਾਰੇ ਬਹੁਤ ਉਤਸ਼ਾਹਿਤ ਹਨ।’

ਬਿਪਾਸ਼ਾ ਨੇ ਅੱਗੇ ਕਿਹਾ ਕਿ ‘ਅਸੀਂ ਮੈਟਰਨਿਟੀ ਫ਼ੋਟੋਸ਼ੂਟ ਕਰਨਾ ਚਾਹੁੰਦੇ ਸੀ ਅਤੇ ਮੈਂ ਬੇਬੀ ਬੰਪ ਨੂੰ ਫਲਾਂਟ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਇਹ ਸ਼ੂਟ ਕਰਵਾਇਆ ਹੈ। ਮੈਨੂੰ ਇਸ ’ਚ ਕੁਝ ਵੀ ਗਲਤ ਨਹੀਂ ਲੱਗਦਾ। ਫ਼ਿਲਹਾਲ ਇਹ ਮੇਰੇ ਬੱਚੇ ਦਾ ਘਰ ਹੈ ਅਤੇ ਇਸ ਦੌਰਾਨ ਮੇਰੇ ਸਰੀਰ ’ਚ ਕਈ ਬਦਲਾਅ ਹੋ ਰਹੇ ਹਨ। ਮੈਂ ਇਸਨੂੰ ਮਨਾਉਣਾ ਚਾਹੁੰਦਾ ਹਾਂ, ਮੈਂ ਇਸ ਪਲ ਨੂੰ ਜੀਣਾ ਚਾਹੁੰਦਾ ਹਾਂ।’ਬਿਪਾਸ਼ਾ ਦਾ ਕਹਿਣਾ ਹੈ ਕਿ ‘ਦੁਨੀਆ ’ਚ ਸਕਾਰਾਤਮਕਤਾ 99% ਹੈ ਅਤੇ ਨਕਾਰਾਤਮਕਤਾ 1% ਹੈ, ਇਸ ਲਈ ਸਾਨੂੰ ਸਕਾਰਾਤਮਕ ਚੀਜ਼ਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਤੁਹਾਨੂੰ ਦੱਸ ਦੇਈਏ ਕਿ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਸਾਲ 2015 ’ਚ ਫ਼ਿਲਮ ‘ਅਲੋਨ’ ਦੀ ਸ਼ੂਟਿੰਗ ਦੌਰਾਨ ਇਕ-ਦੂਜੇ ਦੇ ਕਰੀਬ ਆਏ ਸਨ। 1 ਸਾਲ ਤੱਕ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾਇਆ। ਵਿਆਹ ਦੇ 6 ਸਾਲ ਬਾਅਦ ਹੁਣ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦੋਵੇਂ ਕਾਫ਼ੀ ਖੁਸ਼ ਹਨ।