ਮੇਰਾ ਭਰਾ ਬੱਬੂ ਮਾਨ, ਦੁੱਖ-ਸੁੱਖ ‘ਚ ਹਮੇਸ਼ਾ ਖੜ੍ਹਦਾ ਰਿਹਾ’ ਭੈਣਾਂ ਦੇ ਵਿਆਹ ‘ਚ ਮੇਰੇ ਤੋਂ ਵੀ ਅੱਗੇ ਹੋ ਕੇ ਖੜ੍ਹਿਆ

0
246

‘ਮੇਰਾ ਭਰਾ ਬੱਬੂ ਮਾਨ, ਦੁੱਖ-ਸੁੱਖ ‘ਚ ਹਮੇਸ਼ਾ ਖੜ੍ਹਦਾ ਰਿਹਾ’ ਭੈਣਾਂ ਦੇ ਵਿਆਹ ‘ਚ ਮੇਰੇ ਤੋਂ ਵੀ ਅੱਗੇ ਹੋ ਕੇ ਖੜ੍ਹਿਆ #InderjitNikku #BabbuMaan #ViralVideo #PunjabiSinger #MusicIndustryਬੱਬੂ ਮਾਨ ਸੋਸ਼ਲ ਮੀਡੀਆ ‘ਤੇ ਸਟੇਜ ‘ਤੇ ਇੰਦਰਜੀਤ ਨਿੱਕੂ ਦੀ ਵੀਡੀਓ ਵਾਇਰਲ ਹੁੰਦੀ ਹੈ। ਜਿਸ ‘ਚ ਬੱਬੂ ਮਾਨ ਤੇ ਇੰਦਰਜੀਤ ਨਿੱਕੂ ਗੀਤ ਗਾ ਰਹੇ ਹਨ।ਪ੍ਰੋ- ਪੰਜਾਬ ਟੀਵੀ ‘ਤੇ ਇੱਕ ਇੰਟਰਵਿਊ ਦੌਰਾਨ ਇੰਦਰਜੀਤ ਨਿੱਕੂ ਨੇ ਫੇਮਸ ਪੰਜਾਬੀ ਗਾਇਕ ਬੱਬੂ ਮਾਨ ਦੀ ਕਾਫੀ ਤਾਰੀਫ ਕੀਤੀ ਤੇ ਕਿਹਾ ਕਿ ਬੱਬੂ ਸਦਾ ਹੀ ਮੇਰੇ ਦੁੱਖਾਂ -ਸੁੱਖਾਂ ‘ਚ ਸਹਾਈ ਹੋਇਆ ਹੈ।ਇੰਦਰਜੀਤ ਨਿੱਕੂ ਨੇ ਕਿਹਾ ਕਿ ‘ ਬੱਬੂ ਮਾਨ ਮੇਰਾ ਭਰਾ ਹੈ।

ਉਹ ਹਮੇਸ਼ਾ ਮੇਰੇ ਦੁੱਖ-ਸੁੱਖ ‘ਚ ਖੜ੍ਹਦਾ ਰਿਹਾ ਹੈ।ਇੰਦਰ ਜੀਤ ਨਿੱਕੂ ਨੇ ਬੱਬੂ ਮਾਨ ਦੀ ਤਾਰੀਫ ਕਰਦਿਆਂ ਕਿ ਉਹ ਮੇਰੇ ਘਰਦਿਆਂ ਵਿਆਹਾਂ ‘ਚ ਭੈਣਾਂ ਦੇ ਵਿਆਹ ਹੋਏ ਬੱਬੂ ਮਾਨ ਮੇਰੇ ਤੇ ਮੇਰੇ ਪਰਿਵਾਰ ਵਾਲਿਆਂ ਨਾਲੋਂ ਵੀ ਪਹਿਲਾਂ ਮੁੰਡੇ ਵਾਲਿਆਂ ਭਾਵ ਮਹਿਮਾਨਾਂ ਨੂੰ ਰਿਸੀਵ ਕਰਨ ਲਈ ਪਹਿਲਾਂ ਖੜਾ ਹੁੰਦਾ ਸੀ।ਇੰਦਰਜੀਤ ਨਿੱਕੂ ਦਾ ਕਹਿਣਾ ਹੈ ਕਿ ਬੱਬੂ ਮਾਨ ਨੇ ਉਸਦਾ ਦੁੱਖ-ਸੁੱਖ ਦੇ ਸਮੇਂ ‘ਚ ਬਹੁਤ ਸਾਥ ਦਿੱਤਾ।ਦੂਜੇ ਪਾਸੇ ਇੰਦਰਜੀਤ ਨਿੱਕੂ ਨੇ ਪੰਜਾਬੀ ਇੰਡਰਸਟਰੀ ਦੇ ਆਪਣੇ ਸਹਿਯੋਗੀਆਂ ‘ਤੇ ਗਿਲਾ ਸ਼ਿਕਵਾ ਜਾਹਿਰ ਕਰਦਿਆਂ ਕਿਹਾ ਕਿ ਜਦੋਂ ਮੇਰਾ ਇੰਡਸਟਰੀ ‘ਚ ਚੰਗਾ ਨਾਮ ਸੀ ਮੇਰੀ ਆਰਥਿਕ ਹਾਲਤ ਠੀਕ ਸੀ ਤਾਂ ਸਾਰੇ ਮੇਰੇ ਨਾਲ ਸਨ ਪਰ ਜਦੋਂ ਮੇਰੀ ਜ਼ਿੰਦਗੀ ‘ਚ ਆਹ ਦਿਨ ਆਏ ਤਾਂ ਕਿਸੇ ਨੇ ਵੀ ਮੇਰੀ ਬਾਂਹ ਨਹੀਂ ਫੜੀ।

ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਇਆ ਸੀ।ਜਿਸ ‘ਚ ਉਹ ਇੱਕ ਡੇਰੇ ‘ਤੇ ਸੰਤ ਅੱਗੇ ਮੱਥਾ ਟੇਕ ਰਹੇ ਸਨ।ਇਸ ਵੀਡੀਓ ‘ਚ ਇੰਦਰਜੀਤ ਨਿੱਕੂ ਨੇ ਸੰਤ ਨੂੰ ਕੰਮ ਨਾ ਮਿਲਣ ਤੇ ਸਿਰ ਤੇ ਕਰਜ਼ੇ ਦਾ ਦਰਦ ਜਾਹਿਰ ਕੀਤਾ।ਵੀਡੀਓ ‘ਚ ਨਿੱਕੂ ਇਕ ਸੰਤ ਅੱਗੇ ਆਪਣੇ ਆਰਥਿਕ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਕਈ ਗਾਇਕ ਇੰਦਰਜੀਤ ਨਿੱਕੂ ਦੇ ਹੱਕ ‘ਚ ਆਏ ਤੇ ਮੱਦਦ ਦਾ ਵਾਅਦਾ ਕੀਤਾ।ਗਾਇਕ ਨਿੱਕੂ ਨੇ ਕਿਹਾ ਕਿ ਭਟਕਿਆ ਹੋਇਆ ਵਿਅਕਤੀ ਆਪਣੀ ਮੰਜ਼ਿਲ ‘ਤੇ ਪਹੁੰਚ ਹੀ ਜਾਂਦਾ ਹੈ।ਅੱਜ ਬਾਬੇ ਨਾਨਕ ਦੇ ਦਰ ‘ਤੇ ਪਹੁੰਚਿਆਂ ਹਾਂ।ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਦੁਨੀਆ ਤੋਂ ਪਿਆਰ ਮਿਲ ਰਿਹਾ ਹੈ।

ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਫੋਨ ਕਰ ਰਹੇ ਹਨ ਤੇ ਮਦਦ ਦੀ ਪੇਸ਼ਕਸ਼ ਵੀ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ।ਲੋਕ ਉਨ੍ਹਾਂ ਦੇ ਝਾਂਸੇ ‘ਚ ਆ ਕੇ ਕਿਸੇ ਵੀ ਫਰਜ਼ੀ ਵਿਅਕਤੀ ਦੇ ਖਾਤੇ ‘ਚ ਪੈਸੇ ਨਾ ਪਾਉਣ।

ਜ਼ਿਕਰਯੋਗ ਹੈ ਕਿ ਇੰਦਰਜੀਤ ਨਿੱਕੂ ਆਪਣੀ ਇਸ ਭੁੱਲ ਨੂੰ ਬਖਸ਼ਾਉਣ ਤੇ ਸ਼ੁਕਰਾਨਾ ਕਰਨ ਲਈ ਬੀਤੇ ਮੰਗਲਵਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ।ੳੇੁਨ੍ਹਾਂ ਨੇ ਪੂਰੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਆਪਣੀ ਭੁੱਲ ਬਖਸ਼ਾਉਣ ਤੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ‘ਚ ਆਉਣ ਦੀ ਗੱਲ ਕਹੀ।ਦੂਜੇ ਪਾਸੇ ਪੂਰੇ ਦਰਸ਼ਕਾਂ ਤੋਂ ਮਿਲ ਰਹੇ ਅਥਾਹ ਪਿਆਰ ਲਈ ਧੰਨਵਾਦ ਵੀ ਕੀਤਾ।