ਪੰਜਾਬ: ਰਿਸ਼ਤੇ ਹੋਏ ਤਾਰ ਤਾਰ ਰੱਖੜੀ ਬਨਾਉਣ ਵਾਲੀ ਭੈਣ ਨੂੰ ਭਰਾ ਲੈ ਹੋਇਆ ਫਰਾਰ

0
214

ਅੱਜਕਲ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਵਿਆਹੁਤਾ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਨਾਜਾਇਜ਼ ਸੰਬੰਧ ਬਣ ਰਹੇ ਹਨ। ਘਰਾਂ ਦੇ ਵਿੱਚ ਦਰਪੇਸ਼ ਆ ਰਹੀਆ ਸਾਰੀਆਂ ਅਜਿਹੀਆਂ ਸਮੱਸਿਆਵਾਂ ਦੇ ਕਾਰਨ ਉਨ੍ਹਾਂ ਘਰਾਂ ਦੇ ਵਿੱਚ ਜਿੱਥੇ ਲੜਾਈ-ਝਗੜੇ ਵੱਧ ਜਾਂਦੇ ਹਨ ਉਥੇ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ ਜਿਸ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਅਜੇਹੇ ਵਿਵਾਦਾਂ ਦਾ ਅਸਰ ਜਿੱਥੇ ਉਹਨਾਂ ਪਰਿਵਾਰਾਂ ਦੇ ਬੱਚਿਆਂ ਉੱਪਰ ਵੀ ਪੈਂਦਾ ਹੈ। ਜਿਸ ਦੇ ਕਾਰਨ ਕਈ ਲੋਕਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਬਹੁਤ ਸਾਰੇ ਰਿਸ਼ਤੇ ਅੱਜ ਉਸ ਸਮੇਂ ਤਾਰ-ਤਾਰ ਹੋ ਜਾਂਦੇ ਹਨ, ਜਦੋਂ ਕੁਝ ਲੋਕਾਂ ਵੱਲੋਂ ਉਨ੍ਹਾਂ ਰਿਸ਼ਤਿਆਂ ਦੀ ਮਰਿਆਦਾ ਨੂੰ ਭੁੱਲ ਕੇ ਹੋਰ ਰਿਸ਼ਤਿਆਂ ਦੀ ਸ਼ੁਰੂਆਤ ਕਰ ਲਈ ਜਾਂਦੀ ਹੈ।

ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਹੋਇਆਂ ਉਹ ਸਾਰੇ ਪਤੀ-ਪਤਨੀ ਆਪਣੇ ਘਰ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਜਾਂਦੇ ਹਨ ਜਿਸ ਕਾਰਨ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਉੱਥੇ ਰਿਸ਼ਤੇ ਤਾਰ-ਤਾਰ ਹੋਏ ਹਨ ਜਿੱਥੇ ਰੱਖੜੀ ਬਣਾਉਣ ਵਾਲੀ ਭੈਣ ਨੂੰ ਲੈ ਕੇ ਭਰਾ ਫਰਾਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦਾ ਇੱਕ ਲੜਕਾ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਆਪਣੇ ਕੰਮ ਦੇ ਸਿਲਸਿਲੇ ਵਿੱਚ ਜਿਥੇ ਸ੍ਰੀਨਗਰ ਵਿਖੇ ਰਹਿ ਰਿਹਾ ਸੀ ਅਤੇ ਉਥੇ ਹੀ ਕੰਮ ਕਰ ਰਿਹਾ ਸੀ।

ਉਨ੍ਹਾਂ ਤੋਂ ਇਲਾਵਾ ਹੀ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਇੱਕ ਹੋਰ ਲੜਕਾ ਵੀ ਉਨ੍ਹਾਂ ਨਾਲ ਰਹਿੰਦਾ ਸੀ ਜੋ ਕਿ ਉੱਥੇ ਕੰਮ ਕਰਦਾ ਸੀ,ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਪਿੰਡ ਦੇ ਇਸ ਲੜਕੇ ਵੱਲੋਂ ਜਿੱਥੇ ਉਨ੍ਹਾਂ ਦੀ ਨੂੰਹ ਨੂੰ ਭੈਣ ਬਣਾਇਆ ਗਿਆ ਸੀ ਅਤੇ ਉਸ ਤੋਂ ਰੱਖੜੀ ਬਨਵਾਈ ਜਾਂਦੀ ਸੀ।

ਪਰ ਇਨ੍ਹਾਂ ਦੋਹਾਂ ਵੱਲੋਂ ਭੈਣ ਭਰਾ ਦੇ ਰਿਸ਼ਤੇ ਨੂੰ ਉਸ ਸਮੇਂ ਤਾਰ ਤਾਰ ਕਰ ਦਿੱਤਾ ਗਿਆ ਜਦੋਂ ਦੋਨੋਂ ਹੀ ਪ੍ਰੇਮੀ ਪ੍ਰੇਮਿਕਾ ਦੇ ਤੌਰ ਤੇ ਫਰਾਰ ਹੋ ਗਏ ਹਨ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਵੱਲੋਂ ਫੋਨ ਕਰਕੇ ਦਿੱਤੀ ਗਈ ਸੀ ਕਿ ਉਸ ਦੀ ਪਤਨੀ ਨਹੀਂ ਮਿਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਆਪਣੇ ਆਸ਼ਕ ਨਾਲ ਫਰਾਰ ਹੋ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।