ਪੰਜਾਬ: ਘਰ ਚ ਚਲ ਰਹੀਆਂ ਸੀ ਧੀ ਦੇ ਵਿਆਹ ਦੀਆਂ ਤਿਆਰੀਆਂ- ਪਰ ਉਸ ਤੋਂ ਪਹਿਲਾ ਹੀ ਉਠੀ ਪਿਤਾ ਦੀ ਅਰਥੀ

0
148

ਦੁਨੀਆਂ ਵਿੱਚ ਹਰ ਇੱਕ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਿਥੇ ਬਹੁਤ ਸਾਰੇ ਸੁਪਨੇ ਦੇਖੇ ਜਾਂਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਤਕ ਲਗਾ ਦਿੱਤੀ ਜਾਂਦੀ ਹੈ। ਉਥੇ ਹੀ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਵੀ ਮਾਪਿਆਂ ਵਿਚ ਇਕ ਵੱਖਰੀ ਹੀ ਖੁਸ਼ੀ ਦੇਖੀ ਜਾਂਦੀ ਹੈ। ਘਰ ਵਿੱਚ ਤੈਅ ਕੀਤੇ ਵਿਆਹ ਨੂੰ ਲੈ ਕੇ ਜਿੱਥੇ ਸਾਰੇ ਪਰਿਵਾਰ ਵੱਲੋਂ ਲਗਾਤਾਰ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਵਿਆਹ ਵਾਲੇ ਘਰ ਵਿੱਚੋਂ ਜਿੱਥੇ ਖੁਸ਼ੀ ਦਾ ਮਾਹੌਲ ਹੁੰਦਾ ਹੈ ਉਥੇ ਹੀ ਸਾਰੇ ਲੋਕਾਂ ਵੱਲੋਂ ਵਿਆਹ ਸਮਾਗਮ ਬਾਰੇ ਤਿਆਰੀ ਕੀਤੀ ਜਾਂਦੀ ਹੈ ਜਿੱਥੇ ਘਰ ਵਿੱਚ ਰੰਗ-ਰੋਗਨ ਕੀਤਾ ਜਾਂਦਾ ਹੈ ਅਤੇ ਹੋਰ ਵੀ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਹਨ।

ਉਥੇ ਹੀ ਅਚਾਨਕ ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਿਆਹ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੰਦੀਆਂ ਹਨ। ਜਦੋਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਾਂ ਕਿਸੇ ਕਾਰਨ ਦੇ ਚਲਦਿਆਂ ਹੋਇਆਂ ਮੌਤ ਹੋ ਜਾਂਦੀ ਹੈ।


ਹੁਣ ਪੰਜਾਬ ਵਿੱਚ ਏਥੇ ਘਰ ਚੱਲ ਰਹੀਆਂ ਧੀ ਦੇ ਵਿਆਹ ਦੀਆਂ ਤਿਆਰੀਆਂ ਦੌਰਾਨ ਪਿਤਾ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲਾ ਤਰਨਤਾਰਨ ਦੇ ਅਧੀਨ ਆਉਣ ਵਾਲੇ ਪਿੰਡ ਠੱਠੀ ਖਾਰਾ ਤੋਂ ਸਾਹਮਣੇ ਆਇਆ ਹੈ। ਜਿਥੇ ਘਰ ਵਿਚ ਧੀ ਦਾ ਵਿਆਹ ਰੱਖਿਆ ਹੋਇਆ ਸੀ ਉਥੇ ਹੀ ਪਿਤਾ ਜੈਮਲ ਸਿੰਘ ਵੱਲੋਂ ਆਪਣੀ ਧੀ ਕਿਰਨਦੀਪ ਕੌਰ ਦੇ ਵਿਆਹ ਨੂੰ ਲੈ ਕੇ ਰੰਗ ਰੋਗਨ ਕੀਤਾ ਜਾ ਰਿਹਾ ਸੀ। ਜਿੱਥੇ ਜੈਮਲ ਸਿੰਘ ਦੀ ਰੰਗ-ਰੋਗਨ ਕਰਦੇ ਹੋਏ ਉਸ ਦੇ ਬੇਟੇ ਵੱਲੋਂ ਮਦਦ ਕੀਤੀ ਜਾ ਰਹੀ ਸੀ।

ਇਸੇ ਤਰਾਂ ਹੀ ਬਿਜਲੀ ਦੀ ਤਾਰ ਤੋਂ ਜਿੱਥੇ ਜੈਮਲ ਸਿੰਘ ਅਤੇ ਉਸਦੇ ਬੇਟੇ ਨੂੰ ਕਰੰਟ ਲੱਗਿਆ, ਤਾਂ ਲੋਕਾਂ ਵੱਲੋਂ ਤੁਰੰਤ ਹੀ ਪਿਉ ਪੁੱਤਰ ਨੂੰ ਮਿੱਟੀ ਵਿੱਚ ਦਬਾ ਕੇ ਰੱਖਿਆ ਗਿਆ। ਇਸ ਹਾਦਸੇ ਕਾਰਨ ਜਿੱਥੇ ਪਿਤਾ ਜੈਮਲ ਸਿੰਘ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਉਥੇ ਹੀ ਪੁੱਤਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜੋ ਇਸ ਸਮੇਂ ਜ਼ੇਰੇ ਇਲਾਜ ਹੈ।