ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ੍ਹ ਤੱਕ ਟਲੀ ਸੁਣਵਾਈ

0
222

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਰਿਹਾਈ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਕੋਰਟ ‘ਚ ਆਰੀਅਨ ਖ਼ਾਨ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲੀ। ਉਸ ਦੇ ਕੇਸ ਦੀ ਸੁਣਵਾਈ ਕੱਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਕੱਲ ਹੀ ਫ਼ੈਸਲਾ ਹੋਵੇਗਾ ਕੀ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਆਰੀਅਨ ਖ਼ਾਨ ਅਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ ‘ਤੇ ਸਬੰਧਤ ਵਕੀਲਾਂ ਨੂੰ ਉਨ੍ਹਾਂ ਦੇ ਜਵਾਬਾਂ ਦੀਆਂ ਕਾਪੀਆਂ ਸੌਂਪੀਆ ਗਈਆਂ ਸਨ। ਦੂਜੇ ਪਾਸੇ ਐੱਨ. ਸੀ. ਬੀ. ਨੇ ਹਰ ਦੋਸ਼ੀ ਦੀ ਜ਼ਮਾਨਤ ਦਾ ਵਿਰੋਧ ਵੀ ਕੀਤਾ ਗਿਆ।

ਦੱਸ ਦੇਈਏ ਕਿ ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਅਤੇ ਕੌਂਸਲ ਅਮਿਤ ਦੇਸਾਈ ਅਦਾਲਤ ਪਹੁੰਚੇ ਸਨ। ਆਰੀਅਨ ਦੇ ਵਕੀਲ ਨੇ ਕਿਹਾ ”ਆਰੀਅਨ ਖ਼ਾਨ ਕੋਲ ਡ ਰੱ ਗ ਸ ਖਰੀਦਣ ਦੇ ਪੈਸੇ ਨਹੀਂ ਸਨ ਅਤੇ ਨਾ ਹੀ ਉਸ ਕੋਲ ਡ ਰੱ ਗ ਸ ਲਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਆਰੀਅਨ ਦਾ ਹੋਰਨਾਂ ਦੋਸ਼ੀਆਂ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਫ਼ਿਰ ਆਰੀਅਨ ਸ ਜ਼ਾ ਕਿਸ ਗੱਲ ਦੀ ਮਿਲਣੀ ਚਾਹੀਦੀ ਹੈ।”

ਦੱਸਣਯੋਗ ਹੈ ਕਿ ਇਸ ਦੌਰਾਨ ਸਲਮਾਨ ਖ਼ਾਨ ਆਪਣੇ ਪਿਤਾ ਸਲੀਮ ਖ਼ਾਨ ਨਾਲ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਮਿਲਣ ਲਈ ਪਹੁੰਚੇ। ਅਦਾਕਾਰ ਦੇ ਆਪਣੇ ਘਰ ਜਾਂਦੇ ਸਮੇਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਮਸ਼ਹੂਰ ਫੋਟੋਗ੍ਰਾਫਰ voompla ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸਲਮਾਨ ਖ਼ਾਨ ਦੀ ਕਾਰ ਰੇਂਜ ਰੋਵਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਵੁਮਪਲਾ ਨੇ ਪੋਸਟ ‘ਚ ਲਿਖਿਆ, ”ਸਲਮਾਨ ਤੇ ਪਾਪਾ ਸਲੀਮ ਖ਼ਾਨ ਆਰੀਅਨ ਖ਼ਾਨ ਦੇ ਡ ਰੱ ਗ ਜ਼ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਵਿਖੇ ਪਹੁੰਚੇ।”


ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚ ਰ ਸ ਮਿਲਣ ‘ਤੇ ਏਨਾ ਵਾਵੇਲਾ ਤੇ ਅਡਾਨੀ ਬੰਦਰਗਾਹ ‘ਤੇ..

ਕਿਸੇ ਵੀ ਦੇਸ਼ ਵਿਚ ਨ ਸ਼ੇ ਦੇ ਆਦੀ ਨੂੰ ਅ ਪ ਰਾ ਧੀ ਨਹੀਂ ਬਲਕਿ ਪੀੜਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਜ਼ ਲੀ ਲ ਕਰਨ ਦੀ ਬਜਾਏ ਉਸ ਦੀ ਮਦਦ ਕੀਤੀ ਜਾਂਦੀ ਹੈ।
ਸ਼ਾਹਰੁਖ਼ ਖ਼ਾਨ ਦਾ ਬੇਟਾ ਇਕ ਪਾਰਟੀ ਵਿਚ ਚ ਰ ਸ ਨਾਲ ਫੜਿਆ ਗਿਆ ਤੇ ਸਾਰੇ ਟੀ.ਵੀ. ਚੈਨਲਾਂ ਉਤੇ ਇਹੀ ਖ਼ਬਰ ਚਲ ਰਹੀ ਹੈ। ਜਿਹੜੇ ਲੋਕ ਈਰਖਾ ਤੇ ਨਫ਼ਰਤ ਦੀ ਐਨਕ ਵਿਚੋਂ ਦੁਨੀਆਂ ਨੂੰ ਵੇਖਦੇ ਹਨ, ਉਨ੍ਹਾਂ ਨੂੰ ਤਾਂ ਇਸੇ ਤਰ੍ਹਾਂ ਦੀਆਂ ਖ਼ਬਰਾਂ ਵਿਚ ਹੀ ਦਿਲਚਸਪੀ ਹੋਵੇਗੀ। ਇਕ ਅਮੀਰ, ਮੁਸਲਮਾਨ ਅਭਿਨੇਤਾ ਦਾ ਬੇਟਾ ਗ਼ਲਤੀ ਕਰਦਾ ਫੜਿਆ ਗਿਆ ਤੇ ਫਿਰ ਭਾਰਤ ਦੀ ਸੰਸਕ੍ਰਿਤੀ ਦੇ ਠੇਕੇਦਾਰਾਂ ਵਾਸਤੇ ਦੀਵਾਲੀ, ਵਕਤ ਤੋਂ ਪਹਿਲਾਂ ਹੀ ਆ ਗਈ। ਪਰ ਇਹ ਲੋਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਦੀ ਸੰਸਕ੍ਰਿਤੀ ਬਾਰੇ ਗੱਲ ਨਹੀਂ ਕਰਨਗੇ ਜਿਸ ਨੇ ਕਿਸਾਨਾਂ ਉਤੇ ਗੱਡੀ ਚੜ੍ਹਾ ਦਿਤੀ ਸੀ।

ਇਕ ਸਮੁੰਦਰੀ ਜਹਾਜ਼ ਦੇ ਜਸ਼ਨ ਵਿਚ 13 ਗ੍ਰਾਮ ਚਿੱਟਾ, 21 ਗ੍ਰਾਮ ਚ ਰ ਸ , 22 ਗੋ ਲੀ ਆਂ, 5 ਗ੍ਰਾਮ ਮੇਫਾਡੇ੍ਰਨ ਮਿਲੀ ਤਾਂ ਦੇਸ਼ ਦੀ ਸਰਬੋਤਮ ਨ ਸ਼ਾ ਰੋਕੂ ਸੰਸਥਾ ਐਨ.ਸੀ.ਬੀ. ਨੇ ਲੱਖਾਂ, ਕਰੋੜਾਂ ਰੁਪਏ ਜਾਂਚ ਉਤੇ ਖ਼ਰਚ ਕਰ ਦਿਤੇ ਤੇ ਅਪਣੀ ਪੂਰੀ ਤਾਕਤ ਵੀ ਇਸ ਉਤੇ ਲਗਾ ਦਿਤੀ। ਖ਼ੈਰ ਇਹ ਤਾਂ ਸੱਜੇ ਪੱਖੀਆਂ ਦੀ ਲੜਾਈ ਹੈ ਜਿਸ ਵਿਚ ਹਰ ਪਾਸੇ ਅਪਣੇ ਆਪ ਨੂੰ ਸਾਫ਼ ਸੁਥਰਾ ਵਿਖਾਉਣ ਵਾਸਤੇ ਹਰ ਹ ਥਿ ਆ ਰ ਵਰਤਿਆ ਜਾਵੇਗਾ। ਪਰ ਦੋਹਾਂ ਧਿਰਾਂ ਨੂੰ ਤੱਥਾਂ ਆਧਾਰਤ ਸੋਚ ਰੱਖਣ ਵਾਲੇ ਲੋਕ ਵੀ ਕੁੱਝ ਸਵਾਲ ਪੁਛਣਾ ਚਾਹੁੰਦੇ ਹਨ।