ਸ਼ਗਨਪ੍ਰੀਤ ਬਾਰੇ ਬੋਲਿਆ ਮਨਕੀਰਤ ਔਲਖ !

0
246

ਸ਼ਗਨਪ੍ਰੀਤ ਬਾਰੇ ਬੋਲਿਆ ਮਨਕੀਰਤ ਔਲਖ ! ‘ਤੂੰ ਸਾਹਮਣੇ ਆ ਜਾਂਦਾ ਅਜਿਹਾ ਭਾਣਾ ਨਹੀਂ ਵਰਤਣਾ ਸੀ’ #MankirtAulakh #shaganpreet #SidhuMoosewala #LawrenceBishnoi #DeepakMundi Mankirat Aulakh ਦਾ Exclusive ਇੰਟਰਵਿਊ ਸਿੱਧੂ ਮੂਸੇਵਾਲਾ ਮਗਰੋਂ ਉੱਠ ਰਹੇ ਪੁੱਛੇ ਸਾਰੇ ਸਵਾਲ ਸ਼ਗਨਪ੍ਰੀਤ ਤੇ ਲਾਰੈਂਸ ਬਾਰੇ ਖੁੱਲ੍ਹਕੇ ਬੋਲੇ ਮਨਕੀਰਤ ਔਲਖ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦਿਨੋਂ-ਦਿਨ ਵਿਵਾਦਾਂ ’ਚ ਘਿਰੇ ਜਾ ਰਹੇ ਹਨ। ਦੱਸ ਦੇਈਏ ਕਿ ਗਾਇਕ ਦਾ ਗੀਤ ‘ਰਫ਼ਲਾਂ’ ਸਬੰਧੀ ਨੋਟਿਸ ਜਾਰੀ ਹੋਣ ਤੋਂ ਬਾਅਦ ਬੀਤੇ ਦਿਨ ਮਨਕੀਰਤ ਔਲਖ ਦਾ ਵਕੀਲ ਜ਼ਿਲਾ ਅਦਾਲਤ ’ਚ ਪੇਸ਼ ਹੋਇਆ। ਵਕੀਲ ਨੇ ਦੱਸਿਆ ਕਿ ਔਲਖ ਇਸ ਸਮੇਂ ਕੈਨੇਡਾ ’ਚ ਹੈ। ਐਡਵੋਕੇਟ ਸੁਨੀਲ ਮੱਲਣ ਨੇ ਇਹ ਕੇਸ ਦਾਇਰ ਕੀਤਾ ਹੈ। ਐਡਵੋਕੇਟ ਸੁਨੀਲ ਮੱਲਣ ਨੇ ਔਲਖ ਅਤੇ ਹੋਰਾਂ ਦੇ ਗੀਤ ਰਾਹੀਂ ਵਕੀਲਾਂ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ, ਜਿਸ ਦਾ ਕੋਈ ਤਸੱਲੀਬਖਸ ਜਵਾਬ ਨਹੀਂ ਮਿਲਿਆ।

ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਸ ਦੇ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਇਹ ਹੁਕਮ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀ ਮਦਦ ਨਾਲ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰਜਾਨਾ ਲੈ ਕੇ ਐਡਵੋਕੇਟ ਵੈੱਲਫੇਅਰ ਫੰਡ ’ਚ ਜਮ੍ਹਾ ਕਰਵਾਇਆ ਜਾਵੇ।

ਲਾਰੈਂਸ ਬਿਸ਼ਨੋਈ ਨਾਲ ਫ਼ੋਟੋ ਤੇ ਮਨਕੀਰਤ ਔਲਖ ਦਾ ਬਿਆਨ ਮੇਰਾ ਕਿਸੇ ਗੈਂਗਸਟਰ ਨਾਲ ਸੰਬੰਧ ਨਹੀਂ ਜਦੋਂ ਦੀਆਂ ਫ਼ੋਟੋਆਂ ਹਨ ਓਦੋਂ ਲਾਰੈਂਸ ਗੈਂਗਸਟਰ ਨਹੀਂ ਸੀ