ਪਤੀ ਨੇ ਰੰਗੇ ਹੱਥੀਂ ਫੜੀ ਆਸ਼ਕ ਨੂੰ ਮਿਲਣ ਗਈ ਪਤਨੀ, ਹੋਇਆ ਜ਼ਬਰਦਸਤ ਹੰਗਾਮਾ

0
266

ਅੰਮ੍ਰਿਤਸਰ ਦੇ ਇਕ ਹੋਟਲ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਆਸ਼ਕ ਨੂੰ ਮਿਲਣ ਲਈ ਹੋਟਲ ਪਹੁੰਚੀ ਪਤਨੀ ਨੂੰ ਉਸ ਦੇ ਘਰਵਾਲੇ ਅਤੇ ਪਰਿਵਾਰ ਨੇ ਰੰਗੇ ਹੱਥੀਂ ਫੜ੍ਹ ਲਿਆ। ਪਤੀ ਨੇ ਆਸ਼ਕ ਨਾਲ ਬੈਠੀ ਪਤਨੀ ਦੀ ਵੀਡੀਓ ਵੀ ਬਣਾ ਲਈ ਹੈ, ਜਿਸ ਤੋਂ ਬਾਅਦ ਗੁੱਸੇ ’ਚ ਪਤੀ ਨੇ ਹੋਟਲ ’ਚ ਹੀ ਪਤਨੀ ਦੀ ਆਸ਼ਕ ਦੇ ਸਾਹਮਣੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਘਟਨਾ ਦੀ ਸੂਚਨਾ ਪਰਿਵਾਰ ਨੇ ਪੁਲਸ ਨੂੰ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ ਪਤਨੀ ਇਕ ਹੋਰ ਜਨਾਨੀ ਨਾਲ ਦਵਾਈ ਲਿਆਉਣ ਦਾ ਬਹਾਨਾ ਬਣਾ ਕੇ ਘਰ ’ਚੋਂ ਨਿਕਲੀ ਸੀ। ਫੜੇ ਜਾਣ ਤੋਂ ਬਾਅਦ ਪਤਨੀ ਨੇ ਕਿਹਾ ਕਿ ਉਸ ਨੇ ਗ਼ਲਤੀ ਕੀਤੀ ਹੈ। ਇਸ ਮੁੰਡੇ ਨਾਲ ਉਸ ਦੀ ਇਕ ਹਫ਼ਤਾ ਪਹਿਲਾਂ ਹੀ ਮੁਲਾਕਾਤ ਹੋਈ ਸੀ, ਜਿਸ ਨੇ ਅੱਜ ਉਸ ਨੂੰ ਮਿਲਣ ਲਈ ਹੋਟਲ ਬੁਲਾਇਆ ਸੀ। ਪਤਨੀ ’ਤੇ ਸ਼ੱਕ ਹੋਣ ’ਤੇ ਪਤੀ ਨੇ ਉਸ ਦੇ ਫੋਨ ਕਾਲ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਮਦਦ ਸਦਕਾ ਉਸ ਨੂੰ ਪਤਾ ਲੱਗਾ ਕਿ ਉਹ ਆਪਣੇ ਆਸ਼ਕ ਨੂੰ ਮਿਲਣ ਲਈ ਇਕ ਹੋਟਲ ’ਚ ਜਾ ਰਹੀ ਹੈ।

ਪਤਨੀ ਦੇ ਘਰ ’ਚੋਂ ਜਾਣ ਤੋਂ ਬਾਅਦ ਪਤੀ ਆਪਣੇ ਪਰਿਵਾਰ ਨਾਲ ਹੋਟਲ ’ਚ ਪਹੁੰਚ ਗਿਆ, ਜਿਥੇ ਉਸ ਨੇ ਪਤਨੀ ਨੂੰ ਉਸ ਦੇ ਆਸ਼ਕ ਨਾਲ ਫੜ ਲਿਆ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਡੇ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਇਸ ਹਰਕਤ ਕਾਰਨ ਉਨ੍ਹਾਂ ਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਹੈ।