ਪੰਜਾਬ ਦੀ ਕੁੜੀ ਦੀ ਆਸਟ੍ਰੇਲੀਆ ਦੇ ਗੋਰੇ ਨਾਲ ਪ੍ਰੇਮ ਅਤੇ ਵਿਆਹ ਦੀ ਕਹਾਣੀ

ਮੇਰਾ ਵਿਆਹ-ਮੈਂ ਸੋਚਿਆ ਸੀ ਕਿ ਵਿਆਹ ਵਾਲੀ ਕਹਾਣੀ ਸਿਰਫ ਆਪਣੀ ਸਵੈਜੀਵਨੀ ਵਿੱਚ ਹੀ ਸਾਂਝੀ ਕਰੂੰਗੀ ਪਰ ਕੁਝ ਪਿਆਰੀਆਂ ਰੂਹਾਂ ਨੇ ਕੁਝ ਕੁ ਗੱਲਾਂ ਸਾਂਝੀਆਂ ਕਰਨ ਦੀ ਸਲਾਹ ਦਿੱਤੀ |2007 ਤੋਂ ਪਹਿਲਾਂ ਦੀ ਗੱਲ ਹੈ ਜਦੋਂ Phd ਸਿਰੇ ਨਾ ਚੜ੍ਹਦੀ ਵੇਖ ਕੇ ਮੈਂ ਇੱਕ ਸਾਦੇ ਜਿਹੇ ਪੇਂਡੂ ਜੱਟ ਦੀ ਧੀ ਹਾਰ ਹੰ ਭ ਕੇ ਬਹਿ ਗਈ ਸਾਂ, ਮਾਪਿਆਂ ਅੱਗੇ ਬੇਨਤੀ ਕੀਤੀ ਕੇ ਮੇਰਾ ਵਿਆਹ ਨਾ ਕਰ ਕੇ ਮੈਨੂੰ ਇੱਕ ਹੋਰ ਮੌਕਾ ਦੇ ਕੇ ਆਪਣੇ ਦੇਸ਼ ਤੋਂ ਦੂਰ ਕਿਤੇ ਵੀ ਕੱਢ ਦਿਓ, ਭੂਆ ਦਾ ਮੁੰਡਾ ਆਸਟ੍ਰੇਲੀਆ ਵਿੱਚ ਹੋਣ ਕਾਰਨ ਮਾਪਿਆਂ ਨੇ ਔਖੇ- ਸੌਖੇ ਹੋ ਕੇ ਮੈਨੂੰ ਵੀ ਆਸਟ੍ਰੇਲੀਆ ਭੇਜਣ ਦੀ ਸੋਚੀ | ਆਪਣੀਆਂ ਡਿਗਰੀਆਂ (M.A, Bed, ETT, UGC, SLET, Phd thesis ) ਕਿਸੇ ਖੂ ਹ ਖਾ ਤੇ ਵਿੱਚ ਸੁੱਟ ਕੇ ਮੈਂ ਮੈਲਬੌਰਨ ਦੇ ਜਹਾਜੇ ਚੜ ਗਈ .. ਭੂਆ ਦਾ ਮੁੰਡਾ ਆਪ 15-16 ਮੁੰਡਿਆਂ ਨਾਲ ਰਹਿਣ ਕਰਕੇ ਮੈਨੂੰ ਨਾਲ ਨਾ ਰੱਖ ਸਕਿਆ ਪਰ ਵਿਚਾਰਾ ਮੈਨੂੰ ਕਿਤੇ ਨਾ ਕਿਤੇ ਸੁ ਰੱ ਖਿ ਅ ਤ ਥਾਂ ਤੇ ਅਡਜਸਟ ਕਰਦਾ ਰਿਹਾ ..’ ਮੈਂ ਸਟੂਡੈਂਟ ਸੀ, ਦੇਸੀਆਂ ਦੇ ਕਾਲਜ ਵਿੱਚ ਸਾਰੇ ਵਿਦਿਆਰਥੀ ਦੇਸੀ, ਕਲਾਸ ਵਿੱਚ ਅਸੀਂ ਸਿਰਫ 3 ਕੁੜੀਆਂ, ਦੂਜੀਆਂ 2 ਵਿਆਹੀਆਂ ਤੇ ਮੈਂ ਕੁਆਰੀ , ਬਾਕੀ 30-40 ਮੁੰਡੇ, ਉਹ ਵੀ ਕੋਈ +2 ਤੋਂ ਵੱਧ ਨਹੀਂ ਸੀ ਪੜ੍ਹਿਆ | ਕਲਾਸ ਵਿੱਚ ਜਿੰਨੀ ਗੰ ਦੀ ਬੋਲੀ ਬੋਲੀ ਜਾਂਦੀ ਸੀ ਉਸਦਾ ਜਿਕਰ ਨਹੀਂ ਕਰ ਸਕਦੀ, ਮੈਂ ਪੰਜਾਬ ਵਿੱਚ ਕਿਸੇ ਵੀ ਕਲਾਸ ਵਿੱਚ ਬੈਠਦਿਆਂ ਅਜਿਹੀ ਬੋਲੀ ਨਹੀਂ ਸੀ ਸੁਣੀ, ਕਾਲਜ ਦੇ ਪ੍ਰਬੰਧਕਾਂ (ਜੋ ਪੰਜਾਬੀ ਹੀ ਸਨ) ਨਾਲ ਗੱਲ ਕੀਤੀ,ਪਰ ਕੋਈ ਹੱਲ ਨਾ ਨਿਕਲਿਆ | ਮੈਂ ਇੱਕ ਨ ਰ ਕ ਤੋਂ ਨਿਕਲੀ ਦੂਜੇ ਨ ਰ ਕ ਵਿੱਚ ਮਹਿਸੂਸ ਕਰ ਰਹੀ ਸਾਂ..3 ਮਹੀਨਿਆਂ ਬਾਅਦ ਮੈਂ ਆਸਟ੍ਰੇਲੀਆ ਨੂੰ ਅਲਵਿਦਾ ਕਹਿ ਕੇ ਵਾਪਿਸ ਘਰ ਆ ਗਈ, ਕ ਰ ਜ਼ੇ ਨਾਲ ਵਿੰ ਨ੍ਹੇ ਮਾਪਿਆਂ ਨੂੰ ਹੱਥਾਂ- ਪੈਰਾਂ ਦੀ ਪੈ ਗਈ, ਤੇ ਉਹਨਾਂ ਮੈਨੂੰ ਕਹਿ-ਕਹਾ ਕੇ ਮਹੀਨੇ ਬਾਅਦ ਫਿਰ ਵਾਪਿਸ ਆਸਟ੍ਰੇਲੀਆ ਤੋਰ ਦਿੱਤਾ, ਉਦੋਂ ਜਹਾਜ ਵਿੱਚ ਸ਼ਾਇਦ ਮੈਂ ਜ਼ਿੰਦਗੀ ਦਾ ਸਾਰਾ ਰੋਣਾ ਰੋ ਲਿਆ ਸੀ |..ਆਉਂਦਿਆਂ ਸੋਚ ਲਿਆ ਸੀ ਕੇ ਹੁਣ ਭੂਆ ਦੇ ਮੁੰਡੇ ਤੇ ਬੋਝ ਨੀ ਬਣਨਾ, ਮੈਲਬੌਰਨ ਵਿੱਚ ਬਹੁਤ ਬੁ ਰੇ ਤਜੁਰਬੇ ਰਹੇ ਆਪਣੇ ਭਾਈਚਾਰੇ ਨਾਲ: 5-10 ਡਾਲਰ ਪਿੱਛੇ ਲ ੜ ਮਰਦਾ, ਇੱਕ ਦੂਜੇ ਨੂੰ ਲ ਤਾ ੜ ਦਾ ਅੱਗੇ ਵਧਦਾ, ਕੁੜੀਆਂ ਦੀ ਮਜਬੂਰੀ ਦਾ ਫਾਇਦਾ ਚੁੱਕਦਾ, ਸ਼ ਰ ਮ ਦੇ ਸਾਰੇ ਪਰਦੇ ਲਾਹੁੰਦਾ, ਠੱ ਗੀ ਦੇ ਸਾਰੇ ਦਾਅ-ਪੇਚ ਵਰਤਦਾ ਪੰਜਾਬੀ ਭਾਈਚਾਰਾ ਮੈਂ ਬਹੁਤ ਨੇੜੇ ਤੋਂ ਵੇਖਿਆ ਹੈ | …’ਗੈ ਰਾਂ ਤੋਂ ਹੁਣ ਸ਼ਿਕਵਾ ਕਾਹਦਾ ..ਲੁੱ ਟ ਲੈ ਜਾਂਦੇ ਘਰ ਦੇ ਲੋਕ’

ਭਾਰੀ ਬਰਸਾਤ ਵਿੱਚ ਫੁੱ ਟ ਪਾ ਥ ਤੇ ਵੀ ਰਾਤ ਗੁਜ਼ਾਰੀ ਏ, ਠੰਡ ਦੇ ਠੱਕੇ ਵੀ ਝੱਲੇ ਨੇ, ਫਰਸ਼ ਤੇ ਸੌਣਾ ਆਮ ਜਿਹਾ ਸੀ, ਥਕਾਵਟ ਦੀਆਂ ਚੀ ਸਾਂ ਵੀ ਯਾਦ ਨੇ, ਕਾਲੀ ਡ ਰਾ ਉ ਣੀ ਰਾਤ ਵਿੱਚ ਮੀਲਾਂ ਵੀ ਚੱਲੀ ਆਂ, ਕਈ ਵਾਰ ਪਾਣੀ ਨਾਲ ਹੀ ਭੁੱਖ ਮਿਟਾਉਣੀ ਪਈ ਏ ਤੇ ਗੋਰਿਆਂ ਦੀ ਨ ਫ਼ ਰ ਤ ਦਾ ਵੀ ਸ਼ਿ ਕਾ ਰ ਬਣੀ ਹਾਂ ਫੇਸਬੁੱਕ ਅਪਨਾਉਣ ਨਾਲ ਮਾਈਕ (ਮੇਰਾ ਜੀਵਨ ਸਾਥੀ) ਜ਼ਿੰਦਗੀ ਵਿੱਚ ਆ ਗਿਆ, ਸਵਾਲ ਹੁੰਦਾ ਹੈ, ਕਦੋਂ ? ਕਿਉਂ? ਕਿੰਵੇਂ ? ਇਹ ਬੀ ੜੀ ਫੂਕਣਾ, ਸ਼ਰਾਬ ਪੀਣ ਵਾਲਾ, ਗੈਂ ਗ ਪਸੰਦ ਤੇ ਮਾ ਰ ਕੁੱ ਟ ਕਰਨ ਵਾਲਾ ਗੋਰਾ ਮੈਨੂੰ ਚੰਗ਼ਾ ਲੱਗਣ ਲੱਗ ਪਿਆ, ਚਿਹਰੇ ਤੇ ਮਾਸੂਮੀਅਤ, ਧੀਰੇ ਤੇ ਮਿੱਠੇ ਬੋਲ, ਨੀਲੀਆਂ ਅੱਖਾਂ, ਗੱਲ ਬੜੇ ਧਿਆਨ ਨਾਲ ਸੁਨਣ ਵਾਲਾ, ਦੂਜੇ ਦੇ ਅਸੂਲਾਂ ਤੇ ਫੁੱਲ ਚੜਾਉਣ ਵਾਲਾ, ਦਸਾਂ ਨੂੰਹਾਂ ਦੀ ਕਿਰਤ ਨੂੰ ਪਹਿਲ ਦੇਣ ਵਾਲਾ, ਹਰ ਔਰਤ ਦੀ ਇਜ਼ਤ ਕਰਨ ਵਾਲਾ ਇਹ 6 ਫ਼ੁੱਟਾ ਭਰਵੇਂ ਡ ਰਾ ਉ ਣੇ ਕੱਦ ਵਾਲਾ ਕੀਵੀ ਗੋਰਾ ਪਤਾ ਹੀ ਨਹੀਂ ਲੱਗਾ ਕਦੋਂ ਮੋਹ ਗਿਆ ਤੇ ਮੈਂ ਪੇਂਡੂ ਜਿਹੀ, ਸਾਧਾਰਨ ਦਿੱਖ ਵਾਲੀ, ਫੈਸ਼ਨਾਂ ਤੋਂ ਅਣਜਾਣ, ਕੌ ੜਾ ਬੋਲਣ ਵਾਲੀ, ਮੱਥਾ ਤਿ ਉ ੜੀ ਆਂ ਨਾਲ ਭਰਭੂਰ,ਚੱਪਲਾਂ ਵਿੱਚ ਸਾਰਾ ਮੈਲਬੌਰਨ ਘੁੰਮਣ ਵਾਲੀ ਉਸਨੂੰ ਕਿਉਂ ਚੰਗੀ ਲੱਗ ਗਈ ਸਾਂ ?

ਗੋਰੇ ਵਿਆਹ ਦਾ ਫੈਸਲਾ ਬਹੁਤ ਸੋਚ- ਸਮਝ ਕੇ ਲੈਂਦੇ ਨੇ, ਹੈਰਾਨ ਸੀ ਕਿ ਮਾਈਕ ਨੇ ਦੂਜੀ ਦਿੱਖ ਦੌਰਾਨ ਮੈਨੂੰ ਫੁੱਲਾਂ ਦਾ ਗੁਲਦਸਤਾ ਦੇ ਕਿ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ ਸੀ, ਬਿਨਾ ਸ਼ੱ ਕ ਉਸਦੇ ਵਰਗਾ ਮੈਨੂੰ ਪਹਿਲਾਂ ਕਦੇ ਕੋਈ ਨਜ਼ਰ ਨਹੀਂ ਸੀ ਆਇਆ, ਘਰਦਿਆਂ ਬਾਰੇ ਸੋਚ ਕੇ ਮੈਂ ਘਬਰਾ ਗਈ ਸਾਂ, ਮਾਈਕ ਨੂੰ ਆਪਣੇ ਸੱਭਿਆਚਾਰ, ਕਦਰਾਂ ਕੀਮਤਾਂ ਤੇ ਸ਼ ਰਾ ਬ, ਬੀ ੜੀ ਤੋਂ ਰਹਿਤ ਆਪਣੇ ਅਸੂਲਾਂ ਬਾਰੇ ਦੱਸਿਆ ਤੇ ਉਸ ਤੋਂ ਕੁਝ ਸਮੇਂ ਦੀ ਮੁਹਲਤ ਮੰਗੀ, ਦੋ ਸਾਲ ਘਰਦਿਆਂ ਨੇ ਪੱਲਾ ਨਾ ਫੜਾਇਆ, ਮਾਂ ਕਹਿਣ ਲੱਗੀ, ‘ਲੋਕ ਕੀ ਕਹਿਣਗੇ? ਕਰਾਉਣਾ ਤੂੰ ਗੋਰੇ ਨਾਲ ਵਿਆਹ ? ਇਹਨਾਂ ਸਾਡੇ ਤੇ ਰਾਜ ਕਰ ਛੱਡਿਆ, ਸ਼ ਰ ਮ ਕਰ ਕੁਝ, ਜੀਣ ਨੀ ਦੇਣਾ ਲੋਕਾਂ ਨੇ ਸਾਨੂੰ’ ਤੇ ਮਾਂ ਰੋ ਪੈਂਦੀ ….ਫੋਨ ਤੇ ਸਿਰਫ ਲਾ ਹ ਨ ਤਾਂ, ਫਿ ਟ ਕਾਂ ਤੇ ਘੂ ਰੀ ਆਂ ਹੀ ਹੁੰਦੀਆਂ, ਇਧਰ ਮਾਈਕ ਨੇ ਬੀ ੜੀ, ਸ਼ ਰਾ ਬ, ਕੁੱ ਟ ਮਾ ਰ ਤੇ ਮਾੜੀ ਗੈਂ ਗ ਦਾ ਤਿ ਆ ਗ ਕਰ ਦਿੱਤਾ ਸੀ, ਮੈਂ ਨਹੀਂ ਜਾਣਦੀ ਉਸਤੋਂ ਕਿਹੜੀ ਸ਼ ਕ ਤੀ ਇੰਨਾ ਕੁਝ ਕਰਵਾ ਗਈ, ਕਹਿਣ ਲੱਗਾ “ਹੋਰ ਮੈਂ ਕੀ ਕਰ ਸਕਦਾਂ ਹਾਂ ਕਿ ਤੇਰਾ ਪਰਿਵਾਰ ਮੰਨ ਜਾਵੇ?” ਮੈਂ ਹੌਂਸਲਾ ਕਰਕੇ ਮਾਂ ਨੂੰ ਉਸਦਾ ਸਵਾਲ ਫਿਰ ਤੋਂ ਪਾਇਆ, ਹੁਣ ਤੱਕ ਮੇਰੇ ਮਾਮੇ ਨੂੰ ਵੀ ਪਤਾ ਲੱਗ ਗਿਆ ਸੀ, ਸਭ ਦਾ ਫੈਸਲਾ ਇਹ ਹੋਇਆ ਕਿ ਉਸਨੂੰ ਕਹੋ ‘ਸਿੱਖ’ ਸੱਜ ਜਾਵੇ ਤੇ ਨਾਂਅ ਦੇ ਪਿੱਛੇ ‘ਸਿੰਘ’ ਲਾ ਲਵੇ | ਘਰਦਿਆਂ ਵੱਲੋਂ ਨਾ -ਇਨਸਾਫੀ ਵਾਲੀ ਮੰਗ ਮੈਂ ਮਾਈਕ ਅੱਗੇ ਨਾ ਰੱਖ ਕਰ ਸਕੀ ਤੇ ਫੈਸਲਾ ਰੱਬ ਤੇ ਛੱਡ ਦਿੱਤਾ..ਇਸ ਦੌਰਾਨ ਮਾਈਕ ਦੇ ਮਾਤਾ- ਪਿਤਾ ਵੀ ਨਿਊਜ਼ੀਲੈਂਡ ਤੋਂ ਆ ਕੇ ਮੈਨੂੰ ਮਿਲ ਗਏ ਸਨ, ਜਿਹਨਾਂ ਨੂੰ ਮੈਂ ਚੰਗੀ ਲੱਗੀ , ਇੱਕ ਦਿਨ ਮੇਰੀ ਦਾਦੀ ਫੋਨ ਤੇ ਕਹਿਣ ਲੱਗੀ, ‘ ਗੋਰਾ ਹੋਵੇ ਭਾਂਵੇ ਕਾਲਾ, ਤੂੰ ਵਿਆਹ ਕਰਾ ਪਰ ਕਰਾਈਂ ਐਥੇ ਆ ਕੇ”..ਦਾਦੀ ਦੀ ਗੱਲ ਨੇ ਆਸ ਦੇ ਬੂਹੇ ਖੋਲ ਦਿੱਤੇ ਸਨ, ਅਣਮੰਨੇ ਜਿਹੇ ਪਰਿਵਾਰ ਤੋਂ ਇਜਾਜਤ ਮਿਲ ਗਈ, ਦਸੰਬਰ 2010 ਵਿੱਚ ਮਾਈਕ ਪਰਿਵਾਰ ਸਮੇਤ ਇੰਡੀਆ ਇੱਕ ਹੋਟਲ ਵਿਚ ਸੀ

ਘਰ ਘਰ ਗੱਲਾਂ ਹੋਣ ਲੱਗ ਪਈਆਂ, ਮਾਂ ਨਾਲੋ- ਨਾਲ ਅਹਿਸਾਸ ਕਰਾਉਂਦੀ ਰਹੀ, ਤੇ ਅਜੇ ਵੀ ਜਾਰੀ ਹੈ, 25 ਦਸੰਬਰ ਦੇ ਮਿੱਠੇ ਜਿਹੇ ਦਿਨ ਵਿਆਹ ਹੋ ਗਿਆ, ਲਾਵਾਂ ਲੇਟ ਹੋ ਗਈਆਂ, ਬਾਅਦ ਵਿੱਚ ਡੈਡੀ ਜੀ ਤੋਂ ਪਤਾ ਲੱਗਾ ਕਿ ਗੁਰੂਦਵਾਰਾ ਸਾਹਿਬ ਦਾ ਪ੍ਰਧਾਨ ਅ ੜ੍ਹ ਗਿਆ ਸੀ, ਅਖ਼ੇ ਇਹ ਵਿਆਹ ਨੀ ਹੋ ਸਕਦਾ, ਮੁੰਡੇ ਦਾ ਐਥੇ ਅਤਾ-ਪਤਾ ਹੈਨੀ …ਮੇਰੇ ਪਿਤਾ ਜੀ ਜੋ ਕਿ ਉਸ ਗੁਰਦੁਆਰਾ ਸਾਹਿਬ ਵਿੱਚ ਮੇਰੇ ਜੰਮਣ ਤੋਂ ਪਹਿਲਾਂ ਦੀ ਪਾਠ ਦੀ ਸੇਵਾ ਨਿਭਾ ਰਹੇ ਹਨ, ਤੋਂ ਤਰਲੇ ਮਿਨਤਾਂ ਕਰਵਾ ਕੇ ਅਖ਼ੀਰ ਉਹ ਮ ਸੰ ਦ ਮੰਨ ਗਿਆ, ਸਾਡਾ ਵਿਆਹ ਹੋ ਗਿਆ, ਸਹੁਰਾ ਸਾਹਿਬ ਜੀ ਨੇ ਗੁਰਦੁਆਰਾ ਸਾਹਿਬ ਵਿੱਚ ਅਜਿਹੀ ਆਓ-ਭਗਤ ਤੋਂ ਬਾਅਦ ਕਦੇ ਵੀ ਪੰਜਾਬ ਨਾ ਆਉਣ ਦਾ ਫੈਸਲਾ ਲੈ ਲਿਆ “ਤੇਰੇ ਇਸ ਸ਼ਹਿਰ ਵਿੱਚ ਸਾਨੂੰ ਹੈ ਖ਼ ਤ ਰਾ ਵੀ , ਸੁਰੱਖਿਆ ਵੀ , ਕੋਈ ਜਿੰਦ ਲੈਣ ਨੂੰ ਫਿਰਦਾ , ਕਿਸੇ ਨੂੰ ਜਾਨੋਂ ਪਿਆਰੇ ਹਾਂ ।।“ ਮਾਈਕ ਧਰਮਾਂ ਨੂੰ ਨਹੀਂ ਮੰਨਦਾ, ‘ ਗੁਰੂ ਗਰੰਥ ਸਾਹਿਬ ਜੀ ਦਾ ਮੇਰੇ ਜੀਵਨ ਵਿੱਚ ਜੋ ਸਥਾਨ ਹੈ, ਉਹ ਉਸਦੀ ਇੱਜਤ ਕਰਦਾ ਹੈ, ਮੈਂ ਉਸਨੂੰ ਇੱਕ ਬੇਨਤੀ ਕੀਤੀ ਸੀ,’ਕੋਈ ਮੁਸ਼ਕਿਲ ਆਵੇ ਤਾਂ ਗੁਰੂ ਗਰੰਥ ਸਾਹਿਬ ਕੋਲ ਜਾਂਵੀਂ’, ਉਹ ਉਸਤੇ ਪੂਰਾ ਉਤਰਦਾ ਹੈ, ਕੁਝ ਸਾਲ ਪਹਿਲਾਂ ਮੈਂ ਮਾਨਸਿਕ ਤੌਰ ਤੇ ਬਿਮਾਰ ਸੀ, ਕੋਈ ਹੋ ਸ਼ ਨਹੀਂ ਸੀ, ਹਸਪਤਾਲ ਵਿੱਚ ਮੇਰੇ ਦਿਮਾਗ ਨੂੰ ਕ ਰੰ ਟ ਲੱਗ ਲੱਗ ਕੇ ਬੁਰਾ ਹਾਲ ਹੋ ਗਿਆ, ਮਾਈਕ ਹਰ ਰੋਜ਼ ਕੰਮ ਤੋਂ ਬਾਅਦ ਮੇਰੀ ਮਾਂ ਦੇ ਨਾਲ ਗੁਰਦੁਆਰਾ ਸਾਹਿਬ ਜਾਂਦਾ, ਗੁਰੂ ਗਰੰਥ ਸਾਹਿਬ ਅੱਗੇ ਭਰੀਆਂ ਅੱਖਾਂ ਨਾਲ ਅਰਦਾਸ ਕਰਦਾ, ਸੰਗਤਾਂ ਦੇ ਜੋੜੇ ਝਾੜਦਾ ਤੇ ਪ੍ਰਸਾਦ ਲੈ ਕੇ ਮੈਨੂੰ ਵੇਖਣ ਆਉਂਦਾ, ਇਹ ਸਿਲਸਲਾ 1 ਮਹੀਨਾ ਚਲਦਾ ਰਿਹਾ | ਉਸਤੋਂ ਬਾਅਦ ਉਸਨੇ ਮੈਨੂੰ ਜਿੰਵੇਂ ਸੰਭਾਲਿਆ ਤੇ ਫਿਰ ਤੋਂ ਜੀਣਾ ਸਿਖਾਇਆ, ਉਸ ਬਾਰੇ ਉਹ ਜਾਣਦਾ ਹੈ ਜਾਂ ਰੱਬ, ਕਦੇ ਕਿਸੇ ਅੱਗੇ ਸਿਰ ਨਾ ਝੁਕਾਉਣ ਵਾਲਾ ਮਾਈਕ ਗੁਰੂ ਗਰੰਥ ਸਾਹਿਬ ਅੱਗੇ ਬੜੀ ਸ਼ਰਧਾ ਨਾਲ ਝੁਕ ਜਾਂਦਾ ਹੈ ਸਾਡੇ ਸ਼ੌਂਕ, ਵਿਚਾਰ, ਤੇ ਆਦਤਾਂ ਬਿਲਕੁਲ ਅਲੱਗ ਨੇ, ਆਪ ਤੋਂ ਵੱਡੀਆਂ ਮੱਛੀਆਂ ਫੜਨਾ, ਸ਼ਿ ਕਾ ਰ ਖੇਡਣਾ, 4 ਬਾਏ 4 ਡਰਾਈਵ,ਗੋਤਾਖ਼ੋਰੀਆਂ, ਜੰਗਲਾਂ ਵਿੱਚ ਜਾਣਾ ਆਦਿ ਉਸਦੇ ਸ਼ੌਂਕ ਹਨ | ਕਾ ਮ, ਕ੍ਰੋ ਧ, ਲੋਭ, ਮੋਹ, ਹੰਕਾਰ ਤੋਂ ਇਹ ਇਨਸਾਨ ਕੋਹਾਂ ਦੂਰ ਰਹਿੰਦਾ ਹੈ |

ਪੰਜਾਬ ਵਿੱਚ ਕਈ ਫੇਰੀਆਂ ਤੋਂ ਅਤੇ ਸਿੱਖੀ ਬਾਰੇ ਕੁਝ ਵਿਚਾਰ ਪੜਨ ਤੋਂ ਬਾਅਦ ਮਾਈਕ ਦਾ ਸ਼ਿ ਕ ਵਾ ਹੈ ਕੇ ਜਿਸ ਸਿੱਖ ਦੀ ਪਰਿਭਾਸ਼ਾ ਉਹ ਪੜ੍ਹ- ਸੁਣ ਚੁੱਕਾ ਹੈ, ਅਜਿਹਾ ਸਿੱਖ ਤਾਂ ਉਸਨੂੰ ਕਿਤੇ ਵੀ ਨਜ਼ਰ ਹੀ ਨਹੀਂ ਆਉਂਦਾ, ਉਸਦੀ ਇਹ ਗੱਲ ਸੁਣ ਕੇ ਮੈਨੂੰ ਕਈ ਵਾਰ ਸ਼ਰਮਿੰਦਾ ਵੀ ਹੋਣਾ ਪੈ ਜਾਂਦਾ, but i am proud to be a Sikh.
ਆਸਟ੍ਰੇਲੀਆ ਵਿੱਚ ਆ ਕੇ ਮਾਈਕ ਦੇ ਪਰਿਵਾਰ ਦੀ ਇੱਛਾ ਮੁਤਾਬਿਕ ਸਾਡਾ ਵਿਆਹ ਚਰਚ ਦੇ ਤੌਰ ਤਰੀਕਿਆਂ ਨਾਲ ਵੀ ਹੋ ਚੁੱਕਾ ਹੈ, ਇੱਕ ਜੋੜਾ ਤੇ ਦੋ ਵਿਆਹ !
ਕਾਨੂੰਨੀ ਮੈਂ ਕੁਲਜੀਤ ਕੌਰ ਤੋਂ ਕੁਲਜੀਤ ਕੌਰ ਰੋਬਿਨਸਨ ਬਣ ਗਈ ਹਾਂ, 2 ਪਿਆਰੀਆਂ ਬੇਟੀਆਂ ਆਸ਼ਨਾ ਕੌਰ ਰੋਬਿਨਸਨ ਤੇ ਅਕਾਸ਼ਨੀ-ਰੋਜ਼ ਕੌਰ ਰੋਬਿਨਸਨ ਮੇਰੇ ਬਾਗ ਦੀਆਂ ਬਹਾਰਾਂ ਨੇਜਦੋਂ ਵਿਆਹ ਦੀ ਫੋਟੋ ਫੇਸਬੁੱਕ ਤੇ ਪਾਈ ਤਾਂ ਲੋਕਾਂ ਦੀਆਂ ਲਾ ਹ ਨ ਤਾਂ ਤੀ ਰਾਂ ਦੀ ਵਰਖਾ ਵਾਂਗ ਵਾਰ ਕਰਨ ਲੱਗੀਆਂ, ਇੱਕ ਵੀ ਵਧਾਈ ਵਾਲਾ ਸੁਨੇਹਾ ਨਹੀਂ, ਛੇਤੀ ਹੀ ਉਹ ਤਸਵੀਰ ਹਟਾ ਦਿੱਤੀ ਗਈ, ਪਿੰਡ ਵਿੱਚ ਕਿਸੇ ਨੇ ਮੇਰੇ ਮਾਪਿਆਂ ਨੂੰ ਮਿਹਣਾ ਦੇਣਾ ਹੋਵੇ ਤਾਂ ਮੇਰਾ ਜੱਗੋਂ ਬਾਹਰਾ ਫੈਸਲਾ ਦੂਲਿਆ ਜਾਂਦਾ, ਮਾਂ ਅਜੇ ਵੀ ਸ਼ਿਕਵਾ ਕਰਦੀ ਹੈ ਕਿ ਕੋਈ ਹੋਰ ਮਾਂ-ਪਿਓ ਹੁੰਦਾ ਤੇ ਇਹ ਵਿਆਹ ਕਦੀ ਨਾ ਹੁੰਦਾ, ਵਿਦੇਸ਼ ਵਿੱਚ ਜਦੋਂ ਗੋਰੇ ਘਰਵਾਲੇ ਬਾਰੇ ਪਤਾ ਲੱਗਦਾ ਹੈ ਤਾਂ ਪੰਜਾਬਣਾ ਮੇਰੇ ਨਾਲ ਸਹੇਲਪੁਣਾ ਪਾਉਣੋਂ ਝਿਜਕ ਜਾਂਦੀਆਂ ਨੇ, ਬੱਚਿਆਂ ਨੂੰ ਪੰਜਾਬੀ ਫੈਮਿਲੀ ਡੇ ਫਸਿਲਿਟੀ ਵਿੱਚ ਆਨੀ- ਬਹਾਨੀ ਦਾਖਲਾ ਨਹੀਂ ਮਿਲਦਾ, ਮਾਈਕ ਨਾਲ ਤੁਰਦੀ ਜਾਂਦੀ ਹੋਵਾਂ ਤਾਂ ਪੰਜਾਬੀਆਂ ਦੀਆਂ ਨਜ਼ਰਾਂ ਇੰਝ ਘੂ ਰ ਦੀ ਆਂ ਜਿਂਵੇਂ ਕੋਈ ਅੱ ਤ ਵਾ ਦੀ ਹੋਵਾਂ..ਇਹ ਕਹਾਣੀ ਆ ਮੇਰੇ ਵਿਆਹ ਦੀ, ਹੁਣ ਦੁਆਵਾਂ ਹੋਣ ਜਾਂ ਸ਼ਿ ਕ ਵੇ, ਫ਼ਰਕ ਨਹੀਂ ਪੈਂਦਾ, ਜਦ ਦੀਵਾਲੀ ਵਰਗੀਆਂ ਰਾਤਾਂ ਹੋਣ ਤੇ ਵਿਸਾਖੀ ਵਰਗੇ ਦਿਨ, ਫਿਰ ਦੁਨੀਆਂ ਦੀ ਕੀਹਨੂੰ ਪਰਵਾਹ ? “ਫਰਸ਼ ਤੋਂ ਅਰਸ਼ ਕਰ ਦਿੱਤਾ ਤੇਰੀ ਇੱਕ ਛੋਹ ਨੇ ਮੈਨੂੰ , ਮੇਰੀ ਕਤਰੇ ਜਿਹੀ ਹਸਤੀ ਨੂੰ ਤੂੰ ਸਾਗਰ ਬਣਾ ਦਿੱਤਾ ||”

ਧੰਨਵਾਦ ਸਹਿਤ ਕੁਲਜੀਤ ਕੌਰ ਗ਼ਜ਼ਲ ( ਆਸਟ੍ਰੇਲੀਆ)

ਜਰੂਰੀ ਨੋਟ: ਮੁਆਫ ਕਰਨਾ, ਇਸ ਕਹਾਣੀ ਦਾ ਮਕਸਦ ਪੰਜਾਬੀਆਂ ਪੰਜਾਬਣਾਂ ਨੂੰ ਉਕਸਾਉਣਾ ਨਹੀਂ ਹੈ, ਵਿਆਹ ਤਾਂ ਧੁਰੋਂ ਬੱਧੇ ਸੰਯੋਗ ਹੁੰਦੇ ਨੇ, ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕੇ ਇਨਸਾਨ ਆਪਣਿਆਂ ਦੀ ਭੀ ੜ ਵਿੱਚ ਵੀ ਕੱਲਾ ਮਹਿਸੂਸ ਕਰਦਾ ਹੈ ਤੇ ਕਿਸੇ ਬਾਹਰਲੇ ਵੱਲ ਖਿੱਚਿਆ ਜਾਂਦਾ ਹੈ, ਉਂਝ ਇਤਿਹਾਸ ਗਵਾਹ ਹੈ ਕੇ ਪੰਜਾਬੀਆਂ ਵਰਗਾ ਇਸ਼ਕ਼, ਪਿਆਰ, ਮੁਹੱਬਤ ਹੋਰ ਕੌਣ ਕਰ ਸਕਦਾ ਹੈ, ਇਹ ਵੱਖਰੀ ਗੱਲ ਹੈ ਕਿ ਗੱਦਾਰ ਸਰਕਾਰ ਨੇ ਪੰਜਾਬੀਆਂ ਤੇ ਜਵਾਨੀ ਚੜ੍ਹਨ ਹੀ ਨਹੀਂ ਦਿੱਤੀ | ਬੇਰੁਜ਼ਗਾਰੀ, ਗ਼ਰੀਬੀ, ਅੱਗੇ ਵਧਣ ਦੀ ਲਾਲਸਾ, ਲੁੱਟ-ਮਾਰ ਤੇ ਨਾ- ਬਰਾਬਰਤਾ ਨੇ ਇਸ਼ਕ਼, ਪਿਆਰ, ਮੁਹੱਬਤ ਵਰਗੇ ਅਹਿਸਾਸ ਫਿੱਕੇ ਪਾ ਦਿੱਤੇ ਹਨ ਆਪਣੇ ਮੁਲਕ ਵਿੱਚ ਹੀਰੇ, ਹੀਰਾਂ ਦਾ ਘਾਟਾ ਨਹੀਂ, ਪਹਿਚਾਨਣ ਵਾਲੀ ਅੱਖ ਚਾਹੀਦੀ ਏ ਤੇ ਮਹਿਸੂਸ ਕਰਨ ਵਾਲਾ ਦਿਲ ਚਾਹੀਦਾ ਆ, ਇਸ 21ਵੀਂ ਸਦੀ ਵਿੱਚ ਆਪਣੇ ਬੱਚਿਆਂ ਨੂੰ ਖੁਦ ਜੀਵਨ-ਸਾਥੀ ਚੁਣਨ ਦਾ ਮੌਕਾ ਦਿੱਤਾ ਜਾਵੇ ਤਾਂ ਗਲਤ ਨਤੀਜੇ ਨਹੀਂ ਹੋਣਗੇ (ਕੁਲਜੀਤ ਕੌਰ ਗ਼ਜ਼ਲ, ਪੰਜਾਬੀ ਲੇਖਕਾ, ਆਸਟ੍ਰੇਲੀਆ)

Posted in News